ਭਿਆਨਕ ਗਰਮੀ ਤੇ ਲੂੰ ਕਾਰਣ ਖਾਲੀ ਹੋਏ ਬਾਜ਼ਾਰ, ਸੜਕਾਂ ''ਤੇ ਆਵਾਜਾਈ ਘਟੀ

Saturday, May 23, 2026 - 04:28 PM (IST)

ਭਿਆਨਕ ਗਰਮੀ ਤੇ ਲੂੰ ਕਾਰਣ ਖਾਲੀ ਹੋਏ ਬਾਜ਼ਾਰ, ਸੜਕਾਂ ''ਤੇ ਆਵਾਜਾਈ ਘਟੀ

ਕੋਟ ਈਸੇ ਖਾਂ (ਸੰਜੀਵ ਸੂਦ) : ਇਲਾਕੇ ਵਿਚ ਪੈ ਰਹੀ ਤਿੱਖੀ ਗਰਮੀ ਨੇ ਲੋਕਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਨੂੰ ਕਾਫੀ ਪ੍ਰਭਾਵਿਤ ਕਰ ਦਿੱਤਾ ਹੈ। ਦਿਨ ਚੜ੍ਹਦੇ ਹੀ ਸੂਰਜ ਦੀ ਤਪਸ਼ ਇੰਨੀ ਵੱਧ ਜਾਂਦੀ ਹੈ ਕਿ ਦੁਪਹਿਰ ਸਮੇਂ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਕਤਰਾ ਰਹੇ ਹਨ। ਗਰਮੀ ਕਾਰਨ ਬਾਜ਼ਾਰਾਂ ਅਤੇ ਮੁੱਖ ਸੜਕਾਂ ’ਤੇ ਪਹਿਲਾਂ ਵਾਲੀ ਰੌਣਕ ਨਜ਼ਰ ਨਹੀਂ ਆ ਰਹੀ। ਦੁਪਹਿਰ ਵੇਲੇ ਜਿੱਥੇ ਆਮ ਦਿਨਾਂ ਵਿਚ ਭੀੜ ਰਹਿੰਦੀ ਸੀ, ਉੱਥੇ ਹੀ ਹੁਣ ਸੁੰਨ ਛਾਈ ਹੋਈ ਹੈ ਅਤੇ ਕਈ ਦੁਕਾਨਾਂ ’ਤੇ ਗਾਹਕਾਂ ਦੀ ਆਵਾਜਾਈ ਘੱਟ ਗਈ ਹੈ। ਤਾਪਮਾਨ ਕਾਰਨ ਕਾਰੋਬਾਰ ’ਤੇ ਵੀ ਅਸਰ ਪੈ ਰਿਹਾ ਹੈ। ਲੋਕ ਜ਼ਰੂਰੀ ਕੰਮ ਤੋਂ ਇਲਾਵਾ ਘਰੋਂ ਬਾਹਰ ਨਿਕਲਣਾ ਪਸੰਦ ਨਹੀਂ ਕਰ ਰਹੇ, ਜਿਸ ਕਰ ਕੇ ਦੁਪਹਿਰ ਸਮੇਂ ਖਰੀਦਦਾਰੀ ਬਹੁਤ ਘੱਟ ਹੋ ਗਈ ਹੈ।

ਖਾਸ ਕਰ ਕੇ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬਾਜ਼ਾਰ ਲਗਭਗ ਸੁੰਨੇ ਦਿਖਾਈ ਦਿੰਦੇ ਹਨ। ਸੜਕਾਂ ’ਤੇ ਵੀ ਵਾਹਨਾਂ ਦੀ ਆਵਾਜਾਈ ਆਮ ਦਿਨਾਂ ਨਾਲੋਂ ਕਾਫੀ ਘੱਟ ਵੇਖੀ ਜਾ ਰਹੀ ਹੈ। ਮੌਸਮ ਵਿਚ ਲਗਾਤਾਰ ਵਾਧੇ ਕਾਰਨ ਤਾਪਮਾਨ 40 ਤੋਂ 45 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ, ਜਿਸ ਨਾਲ ਲੋਕ ਭਾਰੀ ਗਰਮੀ ਮਹਿਸੂਸ ਕਰ ਰਹੇ ਹਨ।


author

Gurminder Singh

Content Editor

Related News