30 ਸਾਲਾਂ ਤੋਂ ਨੌਕਰੀ ਦੀ ਮੰਗ ਕਰ ਰਹੇ 2 ਬਜ਼ੁਰਗਾਂ ਨੇ ਟਾਵਰ 'ਤੇ ਚੜ੍ਹ ਕੀਤਾ ਪ੍ਰਦਰਸ਼ਨ, ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ
03/16/2023 5:43:46 PM

ਪਠਾਨਕੋਟ- ਬੈਰਾਜ ਵਿਸਥਾਪਿਤ ਸੰਘਰਸ਼ ਕਮੇਟੀ ਦੇ ਦੋ ਬਜ਼ੁਰਗਾਂ ਵੱਲੋਂ ਬੀਤੇ ਦਿਨ ਪਰਿਵਾਰ ਨੂੰ ਨੌਕਰੀ ਦੀ ਮੰਗ ਅਤੇ ਗਲਤ ਤਰੀਕੇ ਨਾਲ ਭਰਤੀ ਕੀਤੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਹ ਧਰਨਾ ਬੀਤੇ ਦਿਨ ਤੜਕੇ ਮਾਧੋਪੁਰ ਵਿਖੇ ਡੀ.ਸੀ ਦੀ ਰਿਹਾਇਸ਼ ਦੇ ਸਾਹਮਣੇ ਬਿਜਲੀ ਦੇ ਬੰਦ ਪਏ ਟਾਵਰ 'ਤੇ ਚੜ੍ਹ ਕੇ ਦਿੱਤਾ ਗਿਆ। 200 ਮੀਟਰ ਦੀ ਉਚਾਈ 'ਤੇ ਚੜ੍ਹੇ ਬਜ਼ੁਰਗਾਂ ਨੂੰ ਦੇਖ ਕੇ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ।
1992 'ਚ ਅਗਵਾ ਕੀਤੇ ਬੈਂਕ ਕਰਮਚਾਰੀ ਦਾ ਮਾਮਲਾ: ਅਦਾਲਤ ਨੇ 2 ਪੁਲਸ ਅਧਿਕਾਰੀਆਂ ਨੂੰ ਦਿੱਤਾ ਦੋਸ਼ੀ ਕਰਾਰ
ਹੇਠਾਂ ਖੜ੍ਹੇ ਹੋਰ ਬੈਰਾਜ ਵਿਸਥਾਪਿਤ ਸੰਘਰਸ਼ ਨੇ ਪੰਜਾਬ ਸਰਕਾਰ ਅਤੇ ਡੈਮ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਟਾਵਰ 'ਤੇ ਚੜ੍ਹਨ ਵਾਲੇ ਬਜ਼ੁਰਗਾਂ 'ਚ ਇਕ 90 ਸਾਲਾ ਸਰਮ ਸਿੰਘ ਅਤੇ ਦੂਜਾ 86 ਸਾਲਾ ਕੁਲਵਿੰਦਰ ਸਿੰਘ ਹਨ। ਬੈਰਾਜ ਵਿਸਥਾਪਿਤ ਸੰਘਰਸ਼ ਕਮੇਟੀ ਜੈਨੀ ਜੁਗਿਆਲ ਦੇ ਮੁਖੀ ਦਿਆਲ ਸਿੰਘ ਨੇ ਦੱਸਿਆ ਕਿ ਉਹ ਬਜ਼ੁਰਗ ਪਿਛਲੇ 30 ਸਾਲਾਂ ਤੋਂ ਉਹ ਨੌਕਰੀਆਂ ਦੀ ਮੰਗ ਕਰ ਰਹੇ ਹਨ। ਇਹ ਪਿਛਲੇ 30 ਸਾਲਾਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਕਾਰੀ ਆਪਣਾ ਗੁੱਸਾ ਜ਼ਾਹਰ ਕਰਨ ਲਈ 10 ਵਾਰ ਟਾਵਰਾਂ 'ਤੇ ਚੜ੍ਹੇ ਅਤੇ ਇਕ ਵਾਰ ਡੀਸੀ ਦੀ ਕਾਰ ਅੱਗੇ ਲੰਮੇ ਪੈ ਕੇ ਰੋਸ਼ ਪ੍ਰਦਰਸ਼ਨ ਕੀਤਾ ।
ਇਹ ਵੀ ਪੜ੍ਹੋ- ਵਿਆਹ ਦੇ ਸੁਫ਼ਨੇ ਦਿਖਾ ਪ੍ਰੇਮੀ ਨੇ ਦੂਜੀ ਕੁੜੀ ਨਾਲ ਲਈਆਂ ਲਾਵਾਂ, ਪ੍ਰੇਮਿਕਾ ਨੇ ਦੁਖ਼ੀ ਹੋ ਚੁੱਕਿਆ ਖ਼ੌਫ਼ਨਾਕ ਕਦਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।