ਪੇਚਕਸ ਮਾਰ ਕੇ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ ’ਚ ਸ਼ਾਮਲ 2 ਹੋਰ ਗਿਫ਼ਤਾਰ, ਬਾਕੀਆਂ ਦੀ ਭਾਲ ਜਾਰੀ

Saturday, Nov 16, 2024 - 11:01 AM (IST)

ਪੇਚਕਸ ਮਾਰ ਕੇ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ ’ਚ ਸ਼ਾਮਲ 2 ਹੋਰ ਗਿਫ਼ਤਾਰ, ਬਾਕੀਆਂ ਦੀ ਭਾਲ ਜਾਰੀ

ਬਟਾਲਾ (ਸਾਹਿਲ)- ਪੇਟ ਵਿਚ ਪੇਚਕਸ ਮਾਰ ਕੇ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ ਵਿਚ ਸ਼ਾਮਲ ਵਿਅਕਤੀਆਂ 'ਚੋਂ ਹੁਣ 2 ਹੋਰ ਵਿਅਕਤੀਆਂ ਨੂੰ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਿਲਾ ਲਾਲ ਸਿੰਘ ਦੇ ਐੱਸ.ਐੱਚ.ਓ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਅਭੈ ਪੁੱਤਰ ਦਾਨਿਸ਼ ਨੂੰ ਬੀਤੀ 6 ਨਵੰਬਰ ਦੀ ਰਾਤ ਆਪਣੇ ਪਿੰਡ ਦੀ ਚਰਚ ਵਿਚ ਹੋ ਰਹੀ ਕਨਵੈਨਸ਼ਨ ਵਿਚ ਸ਼ਾਮਲ ਹੋਣ ਵਾਸਤੇ ਜਾ ਰਿਹਾ ਸੀ ਤਾਂ ਰਸਤੇ ਵਿਚ ਪਿੰਡ ਦੇ ਹੀ ਕੁਝ ਨੌਜਵਾਨਾਂ ਨੇ ਉਸ ਨੂੰ ਰੋਕ ਕੇ ਉਸ ’ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਸੀ । ਅੰਮ੍ਰਿਤਸਰ ਵਿਖੇ ਇਲਾਜ ਅਧੀਨ ਉਸ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ- ਪੰਜਾਬ ਵਿਚ ਇਕ ਹੋਰ ਛੁੱਟੀ ਦਾ ਐਲਾਨ

ਥਾਣਾ ਮੁਖੀ ਨੇ ਦੱਸਿਆ ਕਿ ਰਾਜਪਾਲ ਪੁੱਤਰ ਚੂਨੀ ਲਾਲ, ਸੁਖਜਿੰਦਰਪਾਲ ਉਰਫ ਜਿੰਦਾ ਪੁੱਤਰ ਰਫੀਕ ਉਰਫ ਅਫਰੀਕ ਮਸੀਹ, ਸਾਗਰ ਪੁੱਤਰ ਅਮਨ, ਧਰਮਪਾਲ ਪੁੱਤਰ ਸਤਨਾਮ, ਕੁਲਦੀਪ ਮਸੀਹ ਉਰਫ ਕੁਲਦੀਪ ਪੁੱਤਰ ਜਗੀਰ ਮਸੀਹ ਉਰਫ ਬਿੱਟੂ ਵਾਸੀਆਨ ਚੰਦੂਮੰਝ ਆਦਿ ਨੇ ਉਕਤ ਨੌਜਵਾਨ ਦਾ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ’ਤੇ ਉਕਤ ਪੰਜਾਂ ਨੌਜਵਾਨਾਂ ਖਿਲਾਫ ਬਣਦੀਆਂ ਧਾਰਾਵਾਂ ਹੇਠ ਥਾਣਾ ਕਿਲਾ ਲਾਲ ਸਿੰਘ ਵਿਖੇ ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਰਾਜਪਾਲ ਸਿੰਘ ਨੂੰ ਪਹਿਲਾਂ ਹੀਲਗ ਗ੍ਰਿਫਤਾਰ ਕਰਕੇ ਜੇਲ ਭੇਜਿਆ ਜਾ ਚੁੱਕਿਆ ਹੈ ਅਤੇ ਹੁਣ ਉਕਤ ਕਤਲ ਦੇ ਮਾਮਲੇ ਵਿਚ ਸ਼ਾਮਲ ਦੋ ਹੋਰ ਵਿਅਕਤੀਆਂ ਕੁਲਦੀਪ ਮਸੀਹ ਅਤੇ ਸੁਖਜਿੰਦਰਪਾਲ ਉਰਫ ਜਿੰਦਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਰਹਿੰਦੇ ਕਥਿਤ ਮੁਲਜ਼ਮਾਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਘਰੋਂ ਦੋਸਤ ਨਾਲ ਗਿਆ ਜਵਾਨ ਪੁੱਤ ਵਾਪਸ ਨਾ ਆਇਆ, ਸੋਸ਼ਲ ਮੀਡੀਆ 'ਤੇ ਖ਼ਬਰ ਦੇਖ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Shivani Bassan

Content Editor

Related News