ਹਿਮਾਚਲ ਪ੍ਰਦੇਸ਼ ਜਾ ਰਹੇ 2 ਲੈੱਡ ਦੇ ਟਰੱਕ ਜ਼ਬਤ ਕੀਤੇ, 16 ਲੱਖ ਵਸੂਲਿਆ ਜੁਰਮਾਨਾ

Monday, Sep 30, 2024 - 11:25 AM (IST)

ਹਿਮਾਚਲ ਪ੍ਰਦੇਸ਼ ਜਾ ਰਹੇ 2 ਲੈੱਡ ਦੇ ਟਰੱਕ ਜ਼ਬਤ ਕੀਤੇ, 16 ਲੱਖ ਵਸੂਲਿਆ ਜੁਰਮਾਨਾ

ਅੰਮ੍ਰਿਤਸਰ (ਇੰਦਰਜੀਤ)–ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਈਲ ਵਿੰਗ ਨੇ ਟੈਕਸ ਚੋਰੀ ’ਤੇ ਸਖ਼ਤ ਕਾਰਵਾਈ ਕਰਦੇ ਹੋਏ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਵੱਲ ਜਾ ਰਹੇ 2 ਲੈੱਡ ਦੇ ਟਰੱਕਾਂ ਨੂੰ ਜ਼ਬਤ ਕਰ ਕੇ ਵੈਲਿਊਏਸ਼ ਤੋਂ ਬਾਅਦ 16 ਲੱਖ ਜੁਰਮਾਨਾ ਵਸੂਲਿਆ ਗਿਆ। ਮੋਬਾਈਲ ਵਿੰਗ ਅੰਮ੍ਰਿਤਸਰ ਬਾਰਡਰ ਰੇਂਜ ਦੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਨੂੰ ਸੂਚਨਾ ਮਿਲੀ ਕਿ ਬੈਟਰੀ ਲੈੱਡ ਦਾ ਇਕ ਵਾਹਨ ਜਲੰਧਰ ਤੋਂ ਨਿਕਲਿਆ ਹੈ ਅਤੇ ਹਿਮਾਚਲ ਦੇ ਬੱਦੀ ਵੱਲ ਜਾਣ ਵਾਲਾ ਹੈ। ਸੂਚਨਾ ਇਹ ਸੀ ਕਿ ਮਾਲ ਮਹਿੰਗਾ ਹੈ ਤੇ ਵਜ਼ਨ ’ਚ ਭਾਰੀ ਹੁੰਦਾ ਹੈ। ਇਸ ਮਟੀਰੀਅਲ ’ਤੇ ਟੈਕਸ ਚੋਰੀ ਦਾ ਮਾਮਲਾ ਬਣਦਾ ਹੈ। ਇਸ ’ਤੇ ਕਾਰਵਾਈ ਕਰਦੇ ਹੋਏ ਮੋਬਾਈਲ ਵਿੰਗ ਦੇ ਸਟੇਟ ਟੈਕਸ ਆਫਿਸਰ ਪੰਡਿਤ ਰਮਨ ਸ਼ਰਮਾ ਦੀ ਅਗਵਾਈ ’ਚ ਮੋਬਾਈਲ ਵਿੰਗ ਟੀਮ ਨੇ ਹਿਮਾਚਲ ਪ੍ਰਦੇਸ਼ ਵੱਲ ਜਾਣ ਵਾਲੇ ਰਾਹਾਂ ’ਤੇ ਨਾਕਾਬੰਦੀ ਸ਼ੁਰੂ ਕਰ ਦਿੱਤੀ ਹੈ। ਇਸ ਵਿਚ ਨਵਾਂਸ਼ਹਿਰ ਨੇੜੇ ਇਕ ਵਾਹਨ ਨੂੰ ਸ਼ੱਕੀ ਹਾਲਾਤ ’ਚ ਦੇਖਿਆ ਤਾਂ ਉਸ ਨੂੰ ਘੇਰ ਲਿਆ ਗਿਆ।

ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਥਾਣੇਦਾਰ ਦੇ ਮੁੰਡੇ ਨੂੰ ਮਾਰੀਆਂ ਗੋਲੀਆਂ

ਚੈਕਿੰਗ ਦੌਰਾਨ ਲੈੱਡ ਮਟੀਰੀਅਲ ਮਿਲਿਆ। ਮਾਲ ਦੀ ਕੀਮਤ ਅਤੇ ਟੈਕਸ ਦੀ ਦਰ ਨਾਲ ਮਿਲਾਨ ਤੋਂ ਬਾਅਦ ਉਸ ’ਤੇ 8 ਲੱਖ 65 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ।ਇਸੇ ਤਰ੍ਹਾਂ ਦੂਜੀ ਸੂਚਨਾ ਮੁਤਾਬਿਕ ਪਤਾ ਲੱਗਾ ਕਿ ਬੈਟਰੀ ਲੈੱਡ ਦਾ ਹੀ ਇਕ ਹੋਰ ਟਰੱਕ ਦੂਜੇ ਰਾਹ ਤੋਂ ਹਿਮਾਤਲ ਪ੍ਰਦੇਸ਼ ਵੱਲ ਐਂਟਰ ਕਰਨ ਜਾ ਰਿਹਾ ਹੈ। ਸਟੇਟ ਟੈਕਸ ਅਫਸਰ ਰਮਨ ਸ਼ਰਮਾ ਦੀ ਅਗਵਾਈ ’ਚ ਮੋਬਾਈਲ ਵਿੰਗ ਟੀਮ ਨੇ ਲੈੱਡ ਨਾਲ ਭਰੇ ਹੋਏ ਟਰੱਕ ਨੂੰ ਬੰਗਾ ਨੇੜੇ ਘੇਰ ਲਿਆ। ਟੀਮ ਨੂੰ ਦੇਖਦੇ ਹੀ ਟਰੱਕ ਚਾਲਕ ਨੇ ਖਾਲੀ ਟਰੱਕ ਹੋਣ ਦਾ ਦਾਅਵਾ ਕੀਤਾ ਪਰ ਟਰੱਕ ਪਿੱਛੇ ਕੱਪੜੇ ਨਾਲ ਢੱਕਿਆ ਹੋਇਆ ਮਾਲ ਮਿਲ ਗਿਆ। ਜਾਂਚ ਦੌਰਾਨ ਵਿਭਾਗ ਨੇ ਇਸ ’ਤੇ ਦਸਤਾਵੇਜ ਉਚਿਤ ਨਹੀਂ ਪਾਏ। ਟੈਕਸ ਚੋਰੀ ਦਾ ਮਾਮਲਾ ਬਣਨ ’ਤੇ 7 ਲੱਖ 30 ਹਜ਼ਾਰ ਰੁਪਏ ’ਤੇ ਜੁਰਮਾਨਾ ਵਸੂਲ ਲਿਆ।

ਇਹ ਵੀ ਪੜ੍ਹੋ- ਪੰਜਾਬ ਦੇ ਗੁਰੂਘਰ 'ਚ ਵੱਡਾ ਹਾਦਸਾ, ਸਰੋਵਰ 'ਚ ਡੁੱਬਣ ਕਾਰਨ ਪਤੀ-ਪਤਨੀ ਦੀ ਮੌਤ 

ਬਟਾਲਾ ’ਚ ਸੀ. ਆਈ. ਕਾਸਟਿੰਗ ਦਾ ਵਾਹਨ ਘੇਰ ਲਿਆ

ਮੋਬਾਈਲ ਵਿੰਗ ਨੂੰ ਇਕ ਹੋਰ ਸੂਚਨਾ ਮਿਲੀ ਕਿ ਬਟਾਲਾ ਖੇਤਰ ’ਚ ਇਕ ਵਾਹਨ ਇੰਡਸਟਰੀ ’ਚ ਯੂਜ਼ ਹੋਣ ਵਾਲੀ ਸੀ. ਆਈ. ਕਾਸਟਿੰਗ ਦਾ ਟਰੱਕ ਟੈਕਸ ਚੋਰੀ ਕਰ ਕੇ ਕਾਸਟਿੰਗ ਵੇਚਣ ਵਾਲਾ ਹੈ। ਸਟੇਟ ਟੈਕਸ ਅਫਸਰ ਮੋਬਾਈਲ ਵਿੰਗ ਪੰਡਿਤ ਰਮਨ ਦੀ ਅਗਵਾਈ ’ਚ ਇਕ ਹੋਰ ਟੀਮ ਨੇ ਟਰੱਕ ਨੂੰ ਰੋਕ ਕੇ ਮਾਲ ਦੀ ਚੈਕਿੰਗ ਕੀਤੀ ਤਾਂ ਉਸ ’ਚ ਸੀ. ਆਈ. ਕਾਸਟਿੰਗ ਮਟੈਰੀਅਲ ਪਾਇਆ ਗਿਆ ਵਿਭਾਗ ਮੁਤਾਬਿਕ ਵੈਲਿਊਏਸ਼ਨ ਤੋਂ ਬਾਅਦ ਇਸ ’ਤੇ ਜੁਰਮਾਨਾ ਲਾਇਆ ਜਾਏਗਾ।

ਇਹ ਵੀ ਪੜ੍ਹੋ- ਪੰਜਾਬ 'ਚ ਸਨਸਨੀ ਖ਼ੇਜ਼ ਮਾਮਲਾ: Love Marriage ਕਰਵਾਉਣ ਵਾਲੇ ਪਤੀ-ਪਤਨੀ ਦੀਆਂ ਖ਼ੇਤ 'ਚੋਂ ਮਿਲੀਆਂ ਲਾਸ਼ਾਂ

‘ਪੰਜਾਬ ਕੇਸਰੀ’ ਦਾ ਅਨੁਮਾਨ ਸਹੀ ਨਿਕਲਿਆ

ਬੀਤੇ ਕੁਝ ਦਿਨ ਪਹਿਲੇ ਪੰਜਾਬ ਕੇਸਰੀ ਸਮਾਚਾਰ ਪੱਤਰ ਵੱਲੋਂ ਪਹਿਲੇ ਹੀ ਲਿਖ ਦਿੱਤਾ ਸੀ ਕਿ ਮੋਬਾਈਲ ਵਿੰਗ ਦੇ ਨਿਸ਼ਾਨੇ ’ਤੇ ਬੈਟਰੀ ਲੈੱਡ ਦੇ ਟਰੱਕ ਆਉਣ ਵਾਲੇ ਹੈ ਅਤੇ ਉਸ ’ਤੇ ਭਾਰੀ ਜੁਰਮਾਨਾ ਪਏਗਾ 2 ਦਿਨ ਬਾਅਦ ਹੀ ਵਿਭਾਗ ਨੇ ਟਰੱਕ ਫੜੇ ਅਤੇ 16 ਲੱਖ ਤੋਂ ਵੱਧ ਜੁਰਮਾਨਾ ਹੋਇਆ। ਈ. ਟੀ. ਓ. ਪੰਡਿਤ ਰਮਨ ਸ਼ਰਮਾ ਨੇ ਦੱਸਿਆ ਕਿ ਦੋਵੇਂ ਲੈੱਡ ਦੇ ਵਾਹਨਾਂ ’ਤੇ 16 ਲੱਖ ਦੇ ਕਰੀਬ ਜੁਰਮਾਨਾ ਹੋਇਆ।

 ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ

ਵੀਡੀਓ ਕੋਚ ਬੱਸਾਂ ’ਤੇ ਵੀ ਟੈਕਸੇਸ਼ਨ ਵਿਭਾਗ ਦੀ ਸਖ਼ਤ ਨਜ਼ਰ

ਦਿੱਲੀ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਕੁਝ ਬੱਸ ਕੰਪਨੀਆਂ ਦੀ ਵੀਡੀਓ ਕੋਚ ਬੱਸਾਂ ’ਤੇ ਵੀ ਟੈਕਸੇਸ਼ਨ ਵਿਭਾਗ ਦੀ ਸਖਤ ਨਜ਼ਰ ਹੈ। ਪਤਾ ਲੱਗਦਾ ਹੈ ਕਿ ਇਨ੍ਹਾਂ ਬੱਸਾਂ ’ਚ ਬਣੀਆਂ ਗੁਪਤ ਡਿੱਗੀਆਂ ਵਿਚ ਬਣਿਆ ਬਿੱਲ ਦਾ ਮਾਲ ਭਰਿਆ ਹੋਇਆ ਹੁੰਦਾ ਹੈ। ਦਿੱਲੀ ਤੋਂ ਰਾਤ 10 ਦੇ ਕਰੀਬ ਬੱਸ ਚਲਾਉਣ ਤੋਂ ਬਾਅਦ ਵਾਇਆ ਸੋਨੀਪਤ, ਪਾਣੀਪਤ, ਕਰਨਾਲ, ਲੁਧਿਆਣਾ, ਜਲੰਧਰ ਤੋਂ ਹੁੰਦੀ ਹੋਈ ਸਵੇਰੇ 6 ਵਜੇ ਇਥੇ ਅੰਮ੍ਰਿਤਸਰ ਪਹੁੰਚ ਜਾਂਦੀ ਹੈ। ਇਸ ’ਤੇ ਵੀ ਸ਼ਿਕੰਜਾ ਕੱਸਣ ਦੀ ਪੂਰੀ ਤਿਆਰੀ ਹੋ ਰਹੀ ਹੈ। ਇਨ੍ਹਾਂ ਕੁਝ ਬੱਸ ਕੰਪਨੀਆਂ ਵੱਲੋਂ ਦੋ ਨੰਬਰ ਦੇ ਮਾਲ ਦੀ ਢੁਆਈ ਕਰਨ ਦੇ ਕਾਰਨ ਸਹੀ ਕੰਮ ਕਰਨ ਵਾਲੀ ਬੱਸ ਕੰਪਨੀਆਂ ਬਹੁਤ ਪ੍ਰੇਸ਼ਾਨ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News