1 ਕਿਲੋ ਹੈਰੋਇਨ ਤੇ ਡਰੱਗ ਮਨੀ ਸਮੇਤ 2 ਧੰਦੇਬਾਜ਼ ਕਾਬੂ
Monday, Dec 11, 2023 - 05:13 PM (IST)

ਅੰਮ੍ਰਿਤਸਰ (ਜ.ਬ.)- ਥਾਣਾ ਘਰਿੰਡਾ ਦੀ ਪੁਲਸ ਨੇ ਨਾਕਾਬੰਦੀ ਕਰਦਿਆਂ ਇਕ ਕਿਲੋ ਹੈਰੋਇਨ ਤੇ ਡਰੱਗ ਮਨੀ ਸਮੇਤ 2 ਧੰਦੇਬਾਜ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਭੁਪਿੰਦਰ ਸਿੰਘ ਪੁੱਤਰ ਗੋਰਾ ਸਿੰਘ ਅਤੇ ਰਾਹੁਲ ਸਿੰਘ ਪੁੱਤਰ ਪਰਮਜੀਤ ਸਿੰਘ ਕੋਟਕਪੂਰਾ ਫਰੀਦਕੋਟ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਕੋਲੋਂ ਇਕ ਕਿਲੋ ਹੈਰੋਇਨ, 32 ਹਜ਼ਾਰ ਰੁਪਏ ਡਰੱਗ ਮਨੀ ਅਤੇ 3 ਮੋਬਾਇਲ ਫੋਨ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ- ਫਤਿਹਗੜ੍ਹ ਚੂੜੀਆਂ 'ਚ ਦੋ ਧਿਰਾਂ ਵਿਚਾਲੇ ਖੂਨੀ ਤਕਰਾਰ, ਚੱਲੇ ਤੇਜ਼ਧਾਰ ਹਥਿਆਰ, ਘਟਨਾ cctv 'ਚ ਕੈਦ
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਇਹ ਹੈਰੋਇਨ ਜੇਲ੍ਹ ’ਚ ਬੰਦ ਕੈਦੀ ਪ੍ਰਿੰਸ ਪੁੱਤਰ ਰਜਿੰਦਰ ਕੁਮਾਰ ਵਾਸੀ ਕੋਟਕਪੁਰਾ ਦੇ ਕਹਿਣ ’ਤੇ ਲੈਣ ਆਇਆ ਸੀ, ਜੋ ਇਸ ਸਮੇਂ ਫਿਰੋਜ਼ਪੁਰ ਜੇਲ੍ਹ ਵਿਚ ਬੰਦ ਹੈ ਅਤੇ ਇੰਸਟਾਗ੍ਰਾਮ ਰਾਹੀ ਉਨ੍ਹਾਂ ਨਾਲ ਸੰਪਰਕ ਵਿਚ ਸੀ। ਉਨ੍ਹਾਂ ਦੱਸਿਆ ਕਿ ਪ੍ਰਿੰਸ ਨੇ ਮੁਲਜ਼ਮਾਂ ਨੂੰ ਇਕ ਲੱਖ 30 ਹਜ਼ਾਰ ਰੁਪਏ ਭੇਜੇ ਸਨ ਤੇ ਹੈਰੋਇਨ ਖ਼ਰੀਦਣ ਦਾ ਥਾਂ ਟਿਕਾਣਾ ਦੱਸਿਆ ਸੀ। ਪੁਲਸ ਵੱਲੋਂ ਇਨ੍ਹਾਂ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦ ਹੀ ਇਸ ਗਿਰੋਹ ਦੇ ਨਾਲ ਜੁੜੇ ਹੋਰ ਸੰਪਰਕਾਂ ਨੂੰ ਵੀ ਬੇਪਰਦ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਕੰਦੋਵਾਲੀ ’ਚ ਅਨੋਖੀ ਚੋਰੀ: ਮਾਮੇ ਨੇ ਭਣੇਵਿਆਂ ’ਤੇ ਮਾਂ ਦੇ ਫੁੱਲ ਚੋਰੀ ਕਰਨ ਦੇ ਲਾਏ ਇਲਜ਼ਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8