ਛਾਪੇਮਾਰੀ ਦੌਰਾਨ 2 ਕੈਨ ਜ਼ਹਿਰੀਲੀ ਅਲਕੋਹਲ ਬਰਾਮਦ
Thursday, Nov 15, 2018 - 01:06 AM (IST)

ਬਟਾਲਾ, (ਬੇਰੀ, ਗੋਰਾਇਆ )- ਐਕਸਾਈਜ਼ ਵਿਭਾਗ ਤੇ ਸੀ.ਆਈ.ਏ. ਸਟਾਫ ਵਲੋਂ ਛਾਪੇਮਾਰੀ ਕਰਦਿਆਂ 2 ਕੈਨ ਜ਼ਹਿਰੀਲੀ ਅਲਕੋਹਲ ਬਰਾਮਦ ਕੀਤੀ ਹੈ।
ਇਸ ਸਬੰਧੀ ਐਕਸਾਈਜ਼ ਵਿਭਾਗ ਸਰਕਲ ਬਟਾਲਾ ਦੇ ਇੰਸਪੈਕਟਰ ਰਮਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਐਕਸਾਈਜ਼ ਸਟਾਫ ਸੀ.ਆਈ.ਏ. ਸਟਾਫ ਬਟਾਲਾ ਵਲੋਂ ਛਾਪੇਮਾਰੀ ਦੌਰਾਨ ਪਿੰਡ ਖਤੀਬ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ ਖਤੀਬ ਪਿੰਡ ਦੇ ਨੈਸ਼ਨਲ ਹਾਈਵੇ ਦੇ ਬਾਹਰਵਾਰ ਉੱਗੀ ਭੰਗ ਬਟੀ ’ਚੋਂ ਲਾਵਾਰਿਸ ਹਾਲਤ ’ਚ ਪਈ 2 ਕੈਨ ਜ਼ਹਿਰੀਲੀ ਅਲਕੋਹਲ ਜੋ 70 ਲੀਟਰ ਬਣਦੀ ਹੈ, ਬਰਾਮਦ ਕੀਤੀ ਗਈ, ਜਿਸ ਨੂੰ ਮੌਕੇ ’ਤੇ ਨਸ਼ਟ ਕਰਵਾ ਦਿੱਤਾ ਗਿਆ। ਇੰਸਪੈਕਟਰ ਰਮਨ ਸ਼ਰਮਾ ਨੇ ਅੱਗੇ ਦੱਸਿਆ ਕਿ ਦੋਵੇਂ ਕੈਨਾਂ ’ਚ ਪਾਣੀ ਮਿਲਾ ਕੇ ਕਰੀਬ 200 ਬੋਤਲ ਜ਼ਹਿਰੀਲੀ ਸ਼ਰਾਬ ਤਿਆਰ ਕਰਵਾਈ ਜਾਣੀ ਸੀ ਜਿਸ ਨੂੰ ਬਾਅਦ ’ਚ ਸੇਲ ਕੀਤਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਪਿੰਡ ਖਤੀਬ ’ਚੋਂ ਕਾਫੀ ਮਾਤਰਾ ’ਚ ਅਲਕੋਹਲ ਬਰਾਮਦ ਹੋ ਚੁੱਕੀ ਹੈ। ਇਸ ਮੌਕੇ ਟੀਮ ’ਚ ਏ.ਐੱਸ.ਆਈ. ਲਖਬੀਰ ਸਿੰਘ, ਏ.ਐੱਸ.ਆਈ. ਬਲਵਿੰਦਰ ਸਿੰਘ, ਹੌਲਦਾਰ ਰਣਜੋਧ ਸਿੰਘ, ਸੰਤੋਖ ਸਿੰਘ ਤੇ ਜਗਤਾਰ ਸਿੰਘ ਤੋਂ ਇਲਾਵਾ ਮੈਡਮ ਹੌਲਦਾਰ ਬਲਜਿੰਦਰ ਕੌਰ ਤੇ ਕਸ਼ਮੀਰ ਕੌਰ ਹਾਜ਼ਰ ਸਨ।