ਚੰਡੀਗੜ੍ਹ ਯੂਨੀਵਰਸਿਟੀ ਦੇ 17 ਵਿਦਿਆਰਥੀਆਂ ਨੂੰ ਮਲਟੀ-ਨੈਸ਼ਨਲ ਕੰਪਨੀਆਂ ਤੋਂ ਮਿਲੇ 19 ਨੌਕਰੀਆਂ ਦੇ ਆਫਰ

Thursday, May 15, 2025 - 05:56 PM (IST)

ਚੰਡੀਗੜ੍ਹ ਯੂਨੀਵਰਸਿਟੀ ਦੇ 17 ਵਿਦਿਆਰਥੀਆਂ ਨੂੰ ਮਲਟੀ-ਨੈਸ਼ਨਲ ਕੰਪਨੀਆਂ ਤੋਂ ਮਿਲੇ 19 ਨੌਕਰੀਆਂ ਦੇ ਆਫਰ

ਪਠਾਨਕੋਟ- ਇੱਕ ਚੰਗੀ ਯੂਨੀਵਰਸਿਟੀ ’ਚ ਮਿਆਰੀ ਉੱਚ ਸਿੱਖਿਆ ਹਾਸਲ ਕਰਨਾ ਹਰ ਇੱਕ ਵਿਦਿਆਰਥੀ ਦਾ ਸੁਪਨਾ ਹੁੰਦਾ ਹੈ। ਪਰ ਕਈ ਵਾਰ ਇਨ੍ਹਾਂ ਯੂਨੀਵਰਸਿਟੀਆਂ ’ਚ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀ ਆਪਣਾ ਸੁਪਨਾ ਸਾਕਾਰ ਨਹੀਂ ਕਰ ਪਾਉਂਦੇ ਹਨ। ਉਨ੍ਹਾਂ ਹੋਣਹਾਰ ਵਿਦਿਆਰਥੀਆਂ ਦੇ ਸਿੱਖਿਆ ਹਾਸਲ ਕਰਨ ਦੇ ਸੁਪਨਿਆਂ ਨੂੰ ਸੱਚਾਈ ਵਿਚ ਬਦਲਣ ਲਈ ਦੇਸ਼ ਦੀ ਨੰਬਰ 1 ਨਿੱਜੀ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ 100 ਪ੍ਰਤੀਸ਼ਤ ਸਕਾਲਰਸ਼ਿਪ ਪ੍ਰਦਾਨ ਕਰ ਕੇ ਸਾਕਾਰ ਕਰ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰਐੱਸ ਬਾਵਾ ਨੇ ਪਠਾਨਕੋਟ ਵਿਖੇ ਪੱਤਰਕਾਰ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਕੀਤਾ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰੋ.(ਡਾ.) ਆਰਐੱਸ ਬਾਵਾ ਨੇ ਕਿਹਾ ਕਿ ਸੀਯੂਸੀਈਟੀ ਸਕਾਲਰਸ਼ਿਪ ਦੀ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇੱਕ ਚੰਗੀ ਪਹਿਲ ਕੀਤੀ ਗਈ ਹੈ ਜੋ ਹੋਣਹਾਰ ਵਿਦਿਆਰਥੀਆਂ ਨੂੰ ਆਰਥਿਕ ਤੌਰ ’ਤੇ ਸਹਾਇਤਾ ਪ੍ਰਦਾਨ ਕਰਦੀ ਹੈ। ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟ੍ਰੇਂਸ ਟੈਸਟ (ਸੀਯੂਸੀਈਟੀ) ਰਾਹੀਂ ਵਿਦਿਆਰਥੀ 100 ਪ੍ਰਤੀਸ਼ਤ ਤੱਕ ਸਕਾਲਰਸ਼ਿਪ ਹਾਸਲ ਕਰ ਸਕਦੇ ਹਨ। ਵਰਤਮਾਨ ਸਮੇਂ ਵਿਚ ਪੰਜਾਬ ਭਰ ਤੋਂ 10800 ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਚ ਵੱਖ-ਵੱਖ ਕੋਰਸਾਂ ਵਿਚ ਸਿੱਖਿਆ ਹਾਸਲ ਕਰ ਰਹੇ ਹਨ। 

2012 ਵਿਚ ਆਪਣੀ ਸਥਾਪਨਾ ਤੋਂ ਬਾਅਦ ਤੱਕ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਵੱਲੋਂ 1 ਲੱਖ 30 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਜੋਕਿ 28 ਵੱਖ-ਵੱਖ ਸੂਬਿਆਂ ਤੇ 8 ਕੇਂਦਰ ਸ਼ਾਸਿਤ ਨਾਲ ਸਬੰਧਤ ਸਨ। ਮੌਜੂਦਾ ਸਮੇਂ ਪੰਜਾਬ ਦੇ 2024-25 ਅਕਾਦਮਿਕ ਸੈਸ਼ਨ ਦੌਰਾਨ 2192 ਵਿਦਿਆਰਥੀ ਆਪਣੀ ਸਿੱਖਿਆ ਹਾਸਲ ਕਰ ਰਹੇ ਹਨ। ਇਨ੍ਹਾਂ ਵਿਚ ਪੰਜਾਬ ਦੇ 54 ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਨੇ 5,723 ਵਿਦਿਆਰਥੀਆਂ ਨੂੰ ਸੁਰੱਖਿਆ ਸਕਾਲਰਸ਼ਿਪਾਂ ਪ੍ਰਦਾਨ ਕੀਤੀਆਂ ਹਨ, ਜਿਨ੍ਹਾਂ ਨੂੰ 5.70 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। 
 
ਚੰਡੀਗੜ੍ਹ ਯੂਨੀਵਰਸਿਟੀ ਹਰ ਸਾਲ ਵਿਦਿਆਰਥੀਆਂ ਲਈ 210 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ, ਜਿਸ ਵਿਚ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਕੈਂਪਸ ਲਈ 170 ਕਰੋੜ ਰੁਪਏ ਤੇ ਚੰਡੀਗੜ੍ਹ ਯੂਨੀਵਰਸਿਟੀ, ਲਖਨਊ ਕੈਂਪਸ ਲਈ 40 ਕਰੋੜ ਰੁਪਏ ਸ਼ਾਮਲ ਹਨ। ਚਾਹਵਾਨ ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਦੀ ਵੈਬਸਾਈਟ https://www.cuchd.in/scholarship ’ਤੇ ਜਾ ਕੇ ਅਸਾਨੀ ਨਾਲ ਅਪਲਾਈ  ਕਰ ਸਕਦੇ ਹਨ।     

ਪ੍ਰੋ.(ਡਾ.) ਆਰਐੱਸ ਬਾਵਾ ਨੇ ਕਿਹਾ ਕਿ ਭਾਰਤ ਦੀ ਨੰਬਰ 1 ਨਿੱਜੀ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ ਆਪਣੇ ਅੰਤਰਰਾਸ਼ਟਰੀ ਅਧਿਐਨ ਪ੍ਰੋਗਰਾਮ ਰਾਹੀਂ ਦੁਨੀਆ ਭਰ ਦੇ 100 ਤੋਂ ਵੱਧ ਦੇਸ਼ਾਂ ਵਿੱਚ 550 ਅਕਾਦਮਿਕ ਭਾਈਵਾਲੀਆਂ ਸਥਾਪਤ ਕੀਤੀਆਂ ਹਨ, ਜਿਸ ਨਾਲ 2000 ਤੋਂ ਵੱਧ ਵਿਦਿਆਰਥੀਆਂ ਨੂੰ ਕਾਨੂੰਨੀ, ਸੁਰੱਖਿਅਤ ਤੇ ਘੱਟ ਫ਼ੀਸ ਨਾਲ ਵਿਸ਼ਵ ਦੀਆਂ ਟਾਪ ਯੂਨੀਵਰਸਿਟੀਆਂ ’ਚ ਸਿੱਖਿਆ ਲਈ ਭੇਜ ਕੇ ਉਨ੍ਹਾਂ ਦੇ ਸਿੱਖਿਆ ਹਾਸਲ ਕਰਨ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਹੈ।  ਪ੍ਰੋ. (ਡਾ.) ਆਰਐੱਸ ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਸਿੱਖਿਆ ਹਾਸਲ ਕਰਨ ਲਈ 73 ਕਰੋੜ ਰੁਪਏ ਤੋਂ ਵੀ ਵੱਧ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਹੈ, ਜਿਸ ਵਿਚ 12 ਕਰੋੜ ਰੁਪਏ ਦਾ ਸਟਾਈਪੈਂਡ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਇਕ ਵਿਦਿਆਰਥੀਆਂ ਨੂੰ ਸਭ ਤੋਂ ਵੱਧ 1.28 ਕਰੋੜ ਰੁਪਏ ਦੀ ਸਕਾਲਰਸ਼ਿਪ ਵੀ ਮਿਲੀ ਹੈ। 

ਪ੍ਰੋ. (ਡਾ.) ਆਰਐੱਸ ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੂੰ ਕਿਊਐੱਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ-2025 ਵਿਚ ਭਾਰਤ ਦੀਆਂ ਨਿੱਜੀ ਯੂਨੀਵਰਸਿਟੀਆਂ ’ਚ ਪਹਿਲਾਂ ਰੈਂਕ ਦਿੱਤਾ ਗਿਆ ਹੈ।ਵਿਸ਼ਿਆਂ ਦੇ ਅਧਾਰ ’ਤੇ ਹਾਲ ਹੀ ਵਿਚ ਜਾਰੀ ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗ-2025 ਇੱਕ ਵਾਰ ਫ਼ਿਰ ਤੋਂ ਇੰਜੀਨੀਅਰਿੰਗ ਤੇ ਤਕਨਾਲੋਜੀ ਦੇ ਵਿਸ਼ੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚ 231ਵਾਂ ਰੈਂਕ ਹਾਸਲ ਕਰ ਚੁੱਕੀ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਇਸ ਸਾਲ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ ’ਚ ਕੰਪਿਊਟਰ ਸਾਇੰਸ, ਇੰਜੀਨੀਅਰਿੰਗ, ਬਿਜਨਸ ਮੈਨੇਜਮੈਂਟ ਤੇ ਕੈਮੀਸਟਰੀ ਵਿਚ ਚੋਟੀ ਦਾ ਰੈਂਕ ਹਾਸਲ ਕੀਤਾ ਹੈ। ਸੋਸ਼ਲ ਸਾਇੰਸ ਤੇ ਮੈਨੇਜਮੈਂਟ ਵਿਚ ਚੰਡੀਗੜ੍ਹ ਯੂਨੀਵਰਸਿਟੀ ਨੂੰ ਐੱਨਆਈਆਰਐੱਫ ਰੈਂਕਿੰਗ-2024 ਵਿਚ ਭਾਰਤ ਦੀਆਂ ਚੋਟੀ ਦੀਆਂ 20 ਯੂਨੀਵਰਸਿਟੀਆਂ ਵਿਚ ਰੈਂਕ ਦਿੱਤਾ ਗਿਆ ਹੈ।          

ਸੀਯੂ ਵਿਚ ਕੈਂਪਸ ਪਲੇਸਮੈਂਟ ਡਰਾਈਵ 2023-24 ਦੇ ਅੰਕੜੇ ਸਾਂਝੇ ਕਰਦੇ ਹੋਏ ਪ੍ਰੋ. (ਡਾ.) ਆਰਐੱਸ ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਇੱਕ ਵਾਰ ਫਿਰ 904 ਬਹੁ-ਕੌਮੀ ਕੰਪਨੀਆਂ ਤੇ ਕਾਰਪੋਰੇਟ ਦੋਵਾਂ ਲਈ ਇੱਕ ਚੰਗੇ ਵਿਕਲਪ ਵਜੋਂ ਉਭਰੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ’ਚ 2023-24 ਬੈੱਚ ਦੇ ਕੁੱਲ 9124 ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ। ਪਿਛਲੇ ਸਾਲ, ਇੱਕ ਵਿਦਿਆਰਥੀ ਨੂੰ 1.74 ਕਰੋੜ ਰੁਪਏ ਦਾ ਅੰਤਰਰਾਸ਼ਟਰੀ ਪੈਕਜ ਮਿਲਿਆ ਹੈ ਤੇ ਇਸੇ ਤਰ੍ਹਾਂ ਘਰੇਲੂ ਕੰਪਨੀ ਤੋਂ 54.75 ਪੈਕਜ ਲੱਖ ਰੁਪਏ ਸੀ। 31 ਤੋਂ ਵੱਧ ਉਮੀਦਵਾਰਾਂ ਨੂੰ 20 ਲੱਖ ਰੁਪਏ, 52 ਕੰਪਨੀਆਂ ਨੇ 15 ਲੱਖ ਰੁਪਏ, 100 ਤੋਂ ਵੱਧ ਕੰਪਨੀਆਂ ਨੇ 10 ਲੱਖ ਰੁਪਏ ਤੋਂ ਵੱਧ ਦਾ ਸਲਾਨਾ ਪੈਕੇਜ ਤੇ 310 ਕੰਪਨੀਆਂ ਨੇ 5 ਲੱਖ ਰੁਪਏ ਤੋਂ ਵੱਧ ਸਾਲਾਨਾ ਪੈਕੇਜ ਦੇ ਨਾਲ ਨੌਕਰੀਆਂ ਦੀ ਪੇਸ਼ਕਸ਼ ਕੀਤੀ ਸੀ।ਇਸ ਤੋਂ ਇਲਾਵਾ, ਚੰਡੀਗੜ੍ਹ ਦੇ 43 ਵਿਦਿਆਰਥੀ ਤੇ ਐੱਨਸੀਸੀ ਕੈਡਿਟ, ਜਿਨ੍ਹਾਂ ਨੇ ਭਾਰਤੀ ਥਲ ਸੈਨਾ, ਨੇਵੀ ਤੇ ਏਅਰਫੋਰਸ ’ਚ ਅਫਸਰ ਰੈਂਕ ਵੀ ਹਾਸਲ ਕੀਤਾ ਹੈ, ਜੋ ਕਿ ਦੇਸ਼ ਦੀ ਸੇਵਾ ਕਰ ਰਹੇ ਹਨ।    
 
ਹੋਰ ਅੰਕੜੇ ਸਾਂਝੇ ਕਰਦੇ ਹੋਏ ਪ੍ਰੋ.(ਡਾ.) ਆਰਐੱਸ ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ’ਚ ਪਲੇਸਮੈਂਟ ਡਰਾਈਵ ਦੌਰਾਨ ਪੰਜਾਬ ਦੇ 752 ਵਿਦਿਆਰਥੀਆਂ ਨੂੰ  ਵੱਖ-ਵੱਖ ਬਹੁ-ਕੌਮੀ ਕੰਪਨੀਆਂ ਤੋਂ 897 ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ, ਜਿਨ੍ਹਾਂ ਦੇ ਵਿਚ ਮਾਝੇ ਦੇ ਵੱਡੀ ਗਿਣਤੀ ’ਚ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ, ਉਨ੍ਹਾਂ ਵਿਚੋਂ 57 ਵਿਦਿਆਰਥੀਆਂ ਨੂੰ ਵੱਖ-ਵੱਖ ਮਲਟੀ ਨੈਸ਼ਨਲ ਕੰਪਨੀਆਂ ਤੋਂ ਕਈ ਨੌਕਰੀਆਂ ਦੇ ਆਫ਼ਰ ਮਿਲੇ ਹਨ। ਇਸ ਦੇ ਨਾਲ ਹੀ ਪਠਾਨਕੋਟ ਦੇ 17 ਵਿਦਿਆਰਥੀਆਂ ਨੂੰ ਬਹੁ-ਕੌਮੀ ਕੰਪਨੀਆਂ ਤੇ ਕਾਰਪੋਰੇਟ ਤੋਂ 19 ਵੱਖ-ਵੱਖ ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ। ਚੰਡੀਗੜ੍ਹ ਯੂਨੀਵਰਸਿਟੀ ਦੀ ਪਲੇਸਮੈਂਟ ਡਰਾਈਵ ਦੌਰਾਨ ਪਠਾਨਕੋਟ ਦੇ ਰਹਿਣ ਵਾਲੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਚਾਹੀਲ ਚੌਧਰੀ ਕਿਹਾ ਕਿ ਉਸ ਨੇ ਸੀਯੂ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਤੋਂ ਬੈੱਚਲਰ ਆਫ਼ ਇੰਜੀਨੀਅਰਿੰਗ/ਬੀਟੈੱਕ ਕੰਪਿਊਟਰ ਸਾਇੰਸ ਇੰਜੀਅਰਿੰਗ ਕੀਤੀ, ਉਸ ਨੂੰ ਮਲਟੀਨੈਸ਼ਨਲ ਕੰਪਨੀ ਆਈਬੀਐੱਮ ਤੋਂ ਨੌਕਰੀ ਦਾ ਆਫ਼ਰ ਮਿਲਿਆ ਹੈ। ਇਸੇ ਤਰ੍ਹਾਂ ਪਠਾਨਕੋਟ ਦੇ ਰਹਿਣ ਵਾਲੇ ਯੁਵਰਾਜ ਸਿੰਘ, ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਤੋਂ ਬੀਈ/ਬੀਟੈੱਕ ਕੰਪਿਊਟਰ ਸਾਇੰਸ ਦੀ ਸਿੱਖਿਆ ਹਾਸਲ ਕੀਤੀ ਹੈ, ਉਸ ਨੂੰ ਕੋਡਿੰਗ ਨੀਨਜਾ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਮਿਲੀ ਹੈ। ਇਸ ਤੋਂ ਇਲਾਵਾ ਪਠਾਨਕੋਟ ਵਾਸੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥਣ ਸਮਿ੍ਰਧੀ ਠਾਕੁਰ, ਨੇ ਚੰਡੀਗੜ ਯੂਨੀਵਰਸਿਟੀ ਦੇ ਏਪੈਕਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਏਆਈਟੀ) ਤੋਂ ਐੱਬੀਏ ਡਿਜੀਟਲ ਮਾਰਕੀਟਿੰਗ ’ਚ ਕੀਤੀ ਹੈ, ਉਸ ਨੂੰ ਐੱਚਟੀ ਮੀਡੀਆ ’ਚ ਨੌਕਰੀ ਕਰਨ ਦਾ ਆਫਰ ਮਿਲਿਆ ਹੈ। ਇਸ ਦੇ ਨਾਲ ਹੀ, ਪਠਾਨਕੋਟ ਵਾਸੀ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਸਾਹਿਲ, ਨੇ ਸੀਯੂ ਦੇ ਯੂਨੀਵਰਸਿਟੀ ਸਕੂਲ ਆਫ਼ ਬਿਜਨੇਸ ਤੋਂ ਐੱਮਬੀਏ ਕੀਤੀ ਹੈ। ਉਸ ਨੂੰ ਟੈਸਟਿੰਗਐਕਸਪਰਟ (ਡੈਮਕੋਸੋਫਟ) ਵੱਲੋਂ ਨੌਕਰੀ ਦਾ ਆਫਰ ਮਿਲਿਆ ਹੈ। 


 


author

Shivani Bassan

Content Editor

Related News