ਆਊਟਰ ਸਰਕੂਲਰ ਰੋਡ ’ਤੇ ਸਫਾਈ ਮੁਹਿੰਮ ਦੌਰਾਨ 15 ਦੁਕਾਨਦਾਰਾਂ ਦੇ ਕੀਤੇ ਚਲਾਨ, ਸਾਮਾਨ ਜ਼ਬਤ

Tuesday, Jun 30, 2026 - 10:42 AM (IST)

ਆਊਟਰ ਸਰਕੂਲਰ ਰੋਡ ’ਤੇ ਸਫਾਈ ਮੁਹਿੰਮ ਦੌਰਾਨ 15 ਦੁਕਾਨਦਾਰਾਂ ਦੇ ਕੀਤੇ ਚਲਾਨ, ਸਾਮਾਨ ਜ਼ਬਤ

ਅੰਮ੍ਰਿਤਸਰ(ਰਮਨ)-ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਸਫਾਈ ਮੁਹਿੰਮ ਤਹਿਤ ਹਲਕਾ ਪੂਰਬੀ ਦੇ ਆਊਟਰ ਸਰਕੁਲਰ ਰੋਡ ’ਤੇ ਗੰਦਗੀ ਫੈਲਾਉਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ। ਮੁਹਿੰਮ ਦੌਰਾਨ 15 ਦੁਕਾਨਦਾਰਾਂ ਦੇ ਚਲਾਨ ਕੀਤੇ ਗਏ, ਜਦਕਿ ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਸਾਮਾਨ ਵੀ ਜ਼ਬਤ ਕਰ ਲਿਆ ਗਿਆ।
ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਗਈ ਇਸ ਮੁਹਿੰਮ ਦਾ ਮਕਸਦ ਜਨਤਕ ਥਾਵਾਂ ’ਤੇ ਗੰਦਗੀ ਫੈਲਾਉਣ ਵਾਲੇ ਤੱਤਾਂ ’ਤੇ ਨਕੇਲ ਕੱਸਣਾ ਅਤੇ ਠੋਸ ਕੂੜਾ ਪ੍ਰਬੰਧਨ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣਾ ਸੀ। ਕਾਰਵਾਈ ਸ਼ੇਰਾ ਵਾਲਾ ਗੇਟ ਤੋਂ ਮਹਾ ਸਿੰਘ ਗੇਟ ਤੱਕ ਆਊਟਰ ਸਰਕੂਲਰ ਰੋਡ ਦੇ ਇਲਾਕੇ ਵਿੱਚ ਕੀਤੀ ਗਈ, ਜਿੱਥੇ ਕਈ ਦੁਕਾਨਦਾਰਾਂ ਨੂੰ ਸੜਕਾਂ ਅਤੇ ਜਨਤਕ ਥਾਵਾਂ ’ਤੇ ਕੂੜਾ ਸੁੱਟਦੇ ਹੋਏ ਪਾਇਆ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਪਾਣੀ ਛੱਡਣ ਕਾਰਣ ਅੱਧੀ ਦਰਜਨ ਪਿੰਡਾਂ 'ਤੇ ਆਈ ਵੱਡੀ ਆਫਤ

ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਦੁਕਾਨਦਾਰਾਂ ਨੇ ਠੋਸ ਕੂੜਾ ਪ੍ਰਬੰਧਨ ਨਿਯਮਾਂ ਦੀ ਉਲੰਘਣਾ ਕੀਤੀ, ਉਨ੍ਹਾਂ ਦੇ ਮੌਕੇ ’ਤੇ ਹੀ ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਕੁਝ ਅਜਿਹੇ ਵਪਾਰਕ ਅਦਾਰਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਗਈ ਜੋ ਪਹਿਲਾਂ ਵੀ ਕਈ ਵਾਰ ਚੇਤਾਵਨੀਆਂ ਦੇ ਬਾਵਜੂਦ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ। ਅਜਿਹੇ ਮਾਮਲਿਆਂ ਵਿੱਚ ਨਿਗਮ ਟੀਮ ਨੇ ਸਮਾਨ ਜ਼ਬਤ ਕਰਕੇ ਸਪੱਸ਼ਟ ਸੰਦੇਸ਼ ਦਿੱਤਾ ਕਿ ਸਫਾਈ ਨਿਯਮਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ, ਯੈਲੋ ਅਲਰਟ ਹੋ ਗਿਆ ਜਾਰੀ, 2 ਜੁਲਾਈ ਤੱਕ ਮੀਂਹ...


author

Shivani Bassan

Content Editor

Related News