ਮੀਂਹ ਨਾਲ ਏਅਰਪੋਰਟ ਰੋਡ ਨੇ ਧਾਰਿਆ ਨਹਿਰ ਦਾ ਰੂਪ

Monday, Jul 13, 2026 - 11:24 AM (IST)

ਮੀਂਹ ਨਾਲ ਏਅਰਪੋਰਟ ਰੋਡ ਨੇ ਧਾਰਿਆ ਨਹਿਰ ਦਾ ਰੂਪ

ਅੰਮ੍ਰਿਤਸਰ(ਸੂਰੀ)- ਗੁਰੂ ਨਗਰੀ ’ਚ ਰੋਜ਼ਾਨਾ ਲਗਭਗ 2 ਲੱਖ ਸੈਲਾਨੀ ਦਰਬਾਰ ਸਾਹਿਬ ਅਤੇ ਹੋਰ ਇਤਿਹਾਸਕ ਥਾਵਾਂ ਦੇ ਦਰਸ਼ਨਾਂ ਲਈ ਆਉਂਦੇ ਹਨ, ਜੋ ਜ਼ਿਆਦਾਤਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਰਾਹੀਂ ਸ਼ਹਿਰ ’ਚ ਦਾਖ਼ਲ ਹੁੰਦੇ ਹਨ। ਇਸ ਤੋਂ ਇਲਾਵਾ ਕਈ ਵੀ. ਆਈ. ਪੀ. ਅਕਸਰ ਇਸੇ ਰੂਟ ਤੋਂ ਲੰਘਦੇ ਹਨ ਪਰ ਪ੍ਰਸ਼ਾਸਨ ਇਸ ਸੜਕ ਦੀ ਦੁਰਦਸ਼ਾ ਵੱਲ ਧਿਆਨ ਨਹੀਂ ਦੇ ਰਿਹਾ।

ਇਹ ਵੀ ਪੜ੍ਹੋ- ਪੰਜਾਬ: ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਾਂਢੂ ਨੇ ਸਾਂਢੂ ਦਾ ਕਰ'ਤਾ ਕਤਲ, ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ

ਏਅਰਪੋਰਟ ਰੋਡ ਮੀਰਾਂਕੋਟ ਚੌਕ ਨੇੜਲੇ ਦੁਕਾਨਦਾਰਾਂ ਮਨਦੀਪ ਸਿੰਘ, ਸੋਨੂੰ ਗਿੱਲ, ਸਾਬਕਾ ਸਰਪੰਚ ਸਤਨਾਮ ਸਿੰਘ ਅਤੇ ਰਾਹਗੀਰਾਂ ਨੇ ਦੱਸਿਆ ਕਿ ਥੋੜ੍ਹੇ ਜਿਹੇ ਮੀਂਹ ਨਾਲ ਹੀ ਇੱਥੇ ਜਲ-ਥਲ ਹੋ ਜਾਂਦਾ ਹੈ। ਸੀਵਰੇਜ ਸੜਕ ਨਾਲੋਂ ਉੱਚਾ ਹੋਣ ਕਰਕੇ ਮੀਂਹ ਦਾ ਪਾਣੀ ਨਿਕਲ ਨਹੀਂ ਪਾਉਂਦਾ, ਜਿਸ ਕਾਰਨ ਇਹ ਮੁੱਖ ਮਾਰਗ ਨਹਿਰ ਦਾ ਰੂਪ ਧਾਰਨ ਕਰ ਲੈਂਦਾ ਹੈ। ਕਈ-ਕਈ ਦਿਨ ਪਾਣੀ ਖੜ੍ਹੇ ਰਹਿਣ ਕਾਰਨ ਗਾਹਕਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਦੁਕਾਨਦਾਰਾਂ ਨੇ ਸਰਕਾਰ ਨੂੰ ਕੋਸਦਿਆਂ ਇਸ ਸਮੱਸਿਆ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਸਰਹੱਦੀ ਜ਼ਿਲ੍ਹੇ 'ਚੋਂ 55,00,00,000 ਦੀ ਹੈਰੋਇਨ ਬਰਾਮਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News