ਸਰਕਾਰ ਦੀ ਪਹਿਲਕਦਮੀ: ਅੰਮ੍ਰਿਤਸਰ ਦੀਆਂ ਤਹਿਸੀਲਾਂ ’ਚ ਇਕ ਦਿਨ ’ਚ ਹੋਏ 1394 ਇੰਤਕਾਲ

Sunday, Jan 07, 2024 - 06:01 PM (IST)

ਸਰਕਾਰ ਦੀ ਪਹਿਲਕਦਮੀ: ਅੰਮ੍ਰਿਤਸਰ ਦੀਆਂ ਤਹਿਸੀਲਾਂ ’ਚ ਇਕ ਦਿਨ ’ਚ ਹੋਏ 1394 ਇੰਤਕਾਲ

ਅੰਮ੍ਰਿਤਸਰ/ਅਜਨਾਲਾ/ਮਜੀਠਾ/ਰਾਜਾਸਾਂਸੀ (ਨੀਰਜ, ਨਿਰਵੈਲ, ਪ੍ਰਿਥੀਪਾਲ, ਰਾਜਵਿੰਦਰ)- ਜ਼ਿਲ੍ਹਾ ਕੁਲੈਕਟਰ ਅਤੇ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਦੇ ਉੱਦਮ ਸਦਕਾ ਸ਼ਨੀਵਾਰ ਨੂੰ ਛੁੱਟੀ ਵਾਲੇ ਦਿਨ ਜ਼ਿਲ੍ਹੇ ਦੀਆਂ ਸਮੂਹ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਮਾਲ ਵਿਭਾਗ ਵੱਲੋਂ ਵਿਸ਼ੇਸ਼ ਇੰਤਕਾਲ ਕੈਂਪ ਲਾਏ ਗਏ, ਜਿਸ ਵਿਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਸ਼ੇਸ਼ ਤੌਰ ’ਤੇ ਤਹਿਸੀਲਾਂ ਦਾ ਨਿਰੀਖਣ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮੰਤਰੀ ਧਾਲੀਵਾਲ ਨੇ ਜ਼ਮੀਨੀ ਮਾਮਲਿਆਂ ਸਬੰਧੀ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।

 ਵਿਭਾਗ ਵੱਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ ਤਹਿਸੀਲ ਅੰਮ੍ਰਿਤਸਰ-2 ਵਿਚ ਸਬ-ਰਜਿਸਟਰਾਰ ਅਤੇ ਤਹਿਸੀਲਦਾਰ-2 ਅਮਰਜੀਤ ਸਿੰਘ ਵੱਲੋਂ ਸਭ ਤੋਂ ਵੱਧ 503 ਇੰਤਕਾਲ ਕੀਤੇ ਗਏ। ਤਹਿਸੀਲ ਅੰਮ੍ਰਿਤਸਰ-1 ਵਿਚ ਸਬ-ਰਜਿਸਟਰਾਰ ਅਤੇ ਤਹਿਸੀਲਦਾਰ-1 ਨਵਕੀਰਤ ਸਿੰਘ ਰੰਧਾਵਾ ਵੱਲੋਂ 259 ਇੰਤਕਾਲਾਂ ਦਾ ਨਿਪਟਾਰਾ ਕੀਤਾ ਗਿਆ, ਜਦਕਿ ਅਜਨਾਲਾ ਤਹਿਸੀਲ ਵਿਚ 72 ਅਤੇ 56, ਰਮਦਾਸ ਵਿਚ 47, ਲੋਪੋਕੇ ਵਿਚ 52, ਰਾਜਾਸਾਂਸੀ ਵਿਚ 45, ਮਜੀਠਾ ਵਿਚ 72, ਨਾਇਬ ਤਹਿਸੀਲਦਾਰ ਮਜੀਠਾ ਵਿਚ 60, ਬਾਬਾ ਬਕਾਲਾ ਵਿਚ 61, ਨਾਇਬ ਤਹਿਸੀਲਦਾਰ ਬਾਬਾ ਬਕਾਲਾ ਵੱਲੋਂ 33, ਤਰਸਿੱਕਾ ਵਿਚ 32, ਬਿਆਸ ਵਿਚ 23 ਇੰਤਕਾਲ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਵੱਲੋਂ ਕੀਤੇ ਗਏ।

ਇਹ ਵੀ ਪੜ੍ਹੋ : ਗ੍ਰੰਥੀ ਸਿੰਘਾਂ ਤੇ ਰਾਗੀ ਜਥਿਆਂ ਲਈ ਡਰੈਸ ਕੋਡ ਲਾਗੂ, SGPC ਨੇ ਜਾਰੀ ਕੀਤਾ ਆਦੇਸ਼

ਡੀ. ਸੀ. ਨੇ ਲਿਆ ਸਖ਼ਤ ਐਕਸ਼ਨ, ਪਹਿਲਾਂ ਪੈਂਡਿੰਗ ਚੱਲ ਰਹੇ ਸਨ 12 ਹਜ਼ਾਰ ਇੰਤਕਾਲ

ਅੰਮ੍ਰਿਤਸਰ ਜ਼ਿਲ੍ਹੇ ਦੇ ਮਾਲ ਵਿਭਾਗ ਦੀ ਗੱਲ ਕਰੀਏ ਤਾਂ ਕੁਝ ਖ਼ਾਸ ਕਾਰਨਾਂ ਕਰ ਕੇ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ ਅਤੇ ਸਬ-ਤਹਿਸੀਲਾਂ ’ਚ ਕਰੀਬ 12 ਹਜ਼ਾਰ ਕੇਸ ਪੈਂਡਿੰਗ ਪਏ ਸਨ। ਜਦੋਂ ਡੀ. ਸੀ. ਘਣਸ਼ਾਮ ਥੋਰੀ ਨੇ ਅਕਤੂਬਰ 2023 ’ਚ ਆਪਣਾ ਅਹੁਦਾ ਸੰਭਾਲਿਆ ਸੀ ਤਾਂ ਇਸ ਮਾਮਲੇ ’ਚ ਇੰਨਾ ਜ਼ਿਆਦਾ ਪੈਂਡਿੰਗ ਕੇਸ ਦੇਖ ਕੇ ਸਾਰਾ ਧਿਆਨ ਇੰਤਕਾਲ ਪੈਂਡੈਂਸੀ ਖ਼ਤਮ ਕਰਨ ’ਤੇ ਕੇਂਦਰਿਤ ਕੀਤਾ ਗਿਆ ਸੀ ਅਤੇ ਅੱਜ ਜ਼ਿਲ੍ਹੇ ਵਿਚ ਸਿਰਫ਼ 3500 ਇੰਤਕਾਲ ਪੈਂਡਿੰਗ ਦੇ ਕੇਸ ਬਚੇ ਹਨ, ਜਿਨ੍ਹਾਂ ਦਾ ਨਿਪਟਾਰਾ ਵੀ ਆਉਣ ਵਾਲੇ ਦਿਨਾਂ ਵਿਚ ਕਰ ਦਿੱਤਾ ਜਾਵੇਗਾ ਕਿਉਂਕਿ ਕੁਝ ਇੰਤਕਾਲਾਂ ਵਿਚ ਤਕਨੀਕੀ ਗੜਬੜੀਆਂ ਜਾਂ ਫਿਰ ਸਿਵਲ ਅਦਾਲਤਾਂ ਵਿਚ ਕੇਸ ਹੋਣ ਦੇ ਕਾਰਨ ਇੰਤਕਾਲ ਦਾ ਨਿਪਟਾਰਾ ਨਹੀਂ ਕੀਤਾ ਜਾ ਸਕਦਾ ਹੈ। ਇੰਤਕਾਲ ਪੈਂਡੈਂਸੀ ਨੂੰ ਖ਼ਤਮ ਕਰਨ ਲਈ ਡੀ. ਸੀ. ਵੱਲੋਂ ਜ਼ਿਲ੍ਹਾ ਮਾਲ ਅਫ਼ਸਰ ਤਪਨ ਭਨੋਟ ਨੂੰ ਨਾਲ ਲੈ ਕੇ ਇਕ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਗਈ ਅਤੇ ਜ਼ਿਲ੍ਹੇ ਦੇ ਸਮੂਹ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਅਤੇ ਕਾਨੂੰਨਗੋਆਂ ਨਾਲ ਮੀਟਿੰਗ ਕੀਤੀ ਗਈ। ਪਟਵਾਰੀਆਂ ਨਾਲ ਵੱਖਰੀ ਮੀਟਿੰਗ ਵੀ ਕੀਤੀ ਗਈ ਅਤੇ ਸਾਰਿਆਂ ਨੂੰ ਆਪੋ-ਆਪਣੇ ਇੰਤਕਾਲ ਪੈਂਡੈਂਸੀ ਕੇਸ ਖ਼ਤਮ ਕਰਨ ਦਾ ਟੀਚਾ ਮਿਥਿਆ ਗਿਆ।

ਇਹ ਵੀ ਪੜ੍ਹੋ : ਠੰਡ 'ਤੇ ਭਾਰੀ ਆਸਥਾ! ਧੁੰਦ 'ਚ ਘਿਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ, ਮਨਮੋਹਕ ਤਸਵੀਰਾਂ

PunjabKesari

ਸੇਵਾ ਕੇਂਦਰਾਂ ਵਾਂਗ ਇੰਤਕਾਲਾਂ ’ਚ ਨੰਬਰ ਇਕ ਬਣੇਗਾ ਜ਼ਿਲ੍ਹਾਂ

ਭਾਵੇਂ ਹਰ ਡਿਪਟੀ ਕਮਿਸ਼ਨਰ ਰੈਂਕ ਦੇ ਅਫ਼ਸਰ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਆਪਣੇ ਤਰੀਕੇ ਨਾਲ ਕੰਮ ਕੀਤਾ ਪਰ ਮੌਜੂਦਾ ਸਰਕਾਰ ਵਿਚ ਡੀ. ਸੀ. ਘਣਸ਼ਾਮ ਥੋਰੀ ਵਿਸ਼ੇਸ਼ ਤੌਰ ’ਤੇ ਕਿਸੇ ਵੀ ਵਿਭਾਗ ’ਚ ਪੈਂਡਿੰਗ ਨੂੰ ਖ਼ਤਮ ਕਰਨ ਵੱਲ ਜ਼ਿਆਦਾ ਧਿਆਨ ਦਿੰਦੇ ਹਨ ਕਿਉਂਕਿ ਆਮ ਜਨਤਾ ਦਾ ਇਸ ਨਾਲ ਸਿੱਧਾ ਸਬੰਧ ਹੈ। ਡੀ. ਸੀ. ਨੇ ਅਹੁਦਾ ਸੰਭਾਲਦੇ ਹੀ ਸਭ ਤੋਂ ਪਹਿਲਾਂ ਸੇਵਾ ਕੇਂਦਰਾਂ ’ਚ ਬਕਾਇਆ ਪਏ ਕੰਮਾਂ ਨੂੰ ਖ਼ਤਮ ਕਰਵਾਇਆ ਅਤੇ ਪੰਜਾਬ ਵਿਚ ਨੰਬਰ ਵਨ ਜ਼ਿਲ੍ਹਾ ਪੇਡੈਂਸੀ ਖ਼ਤਮ ਕਰਨ ਵਿਚ ਅੰਮ੍ਰਿਤਸਰ ਬਣ ਗਿਆ। ਇਸੇ ਤਰ੍ਹਾਂ ਨਾਲ ਤੇਜ਼ ਰਫ਼ਤਾਰੀ ਨਾਲ ਇੰਤਕਾਲਾਂ ਦੇ ਮਾਮਲਿਆਂ ਵਿਚ ਕੰਮ ਕੀਤਾ ਜਾ ਰਿਹਾ ਹੈ, ਉਸ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ ਵਿਚ ਅੰਮ੍ਰਿਤਸਰ ਜ਼ਿਲ੍ਹਾ ਇੰਤਕਾਲਾਂ ਦੇ ਮਾਮਲਿਆਂ ਵਿਚ ਵੀ ਨੰਬਰ ਵਨ ਬਣ ਜਾਵੇਗਾ।

ਇਹ ਵੀ ਪੜ੍ਹੋ : ਗੁਰੂ ਨਗਰੀ ’ਚ ਸੀਤ ਲਹਿਰ ਦਾ ਕਹਿਰ, ਠੰਡ ਨੇ ਤੋੜਿਆ ਕਈ ਸਾਲਾਂ ਦਾ ਰਿਕਾਰਡ, ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ

ਸਮੇਂ ਸਿਰ ਇੰਤਕਾਲ ਨਾ ਹੋਣ ਨਾਲ ਵੱਧ ਜਾਂਦੇ ਹਨ ਜ਼ਮੀਨੀ ਝਗੜੇ

ਜ਼ਮੀਨਾਂ ਦੇ ਇੰਤਕਾਲ ਦੀ ਗੱਲ ਕਰੀਏ ਤਾਂ ਉਰਦੂ ਭਾਸ਼ਾ ਦਾ ਸ਼ਬਦ ਇੰਤਕਾਲ ਇਸ ਲਈ ਅਹਿਮ ਬਣ ਜਾਂਦਾ ਹੈ ਕਿਉਂਕਿ ਜਦੋਂ ਕੋਈ ਵਿਅਕਤੀ ਜ਼ਮੀਨ ਆਦਿ ਖਰੀਦ ਕੇ ਰਜਿਸਟਰੀ ਕਰਵਾ ਲੈਂਦਾ ਹੈ ਤਾਂ ਰਜਿਸਟਰੀ ਹੋਣ ਦੇ ਇਕ ਮਹੀਨੇ ਦੇ ਅੰਦਰ-ਅੰਦਰ ਜ਼ਮੀਨ ਖਰੀਦਣ ਵਾਲੇ ਵਿਅਕਤੀ ਦੇ ਨਾਂ ’ਤੇ ‘ਇੰਤਕਾਲ’ ਹੋ ਜਾਂਦਾ ਹੈ। ਇੰਤਕਾਲ ਸ਼ਬਦ ਦਾ ਅਰਥ ਹੈ ਮੌਤ, ਭਾਵ ਉਹ ਵਿਅਕਤੀ ਜਿਸ ਨੇ ਜ਼ਮੀਨ ਖਰੀਦੀ ਅਤੇ ਰਜਿਸਟਰੀ ਕਰਵਾਈ। ਇੰਤਕਾਲ ਤੋਂ ਬਾਅਦ ਪਹਿਲੇ ਮਾਲਕ ਦੀ ਮਲਕੀਅਤ ਖ਼ਤਮ ਹੋ ਜਾਂਦੀ ਹੈ ਅਤੇ ਨਵੇਂ ਮਾਲਕ ਦੀ ਮਲਕੀਅਤ ਸ਼ੁਰੂ ਹੋ ਜਾਂਦੀ ਹੈ ਪਰ ਜ਼ਿਆਦਾਤਰ ਮਾਮਲਿਆਂ ’ਚ ਇਹ ਦੇਖਿਆ ਗਿਆ ਹੈ ਕਿ ਰਜਿਸਟਰੀ ਹੋ ਗਈ, ਲੋਕ ਖ਼ਰੀਦ ਲੈਂਦੇ ਹਨ। ਉਨ੍ਹਾਂ ਇੰਤਕਾਲ ਦੀ ਰਸਮ ਨਹੀਂ ਕਰਵਾਈ, ਜਿਸ ਕਾਰਨ ਜਮ੍ਹਾਬੰਦੀ ਖ਼ਤਮ ਹੋਣ ਤੋਂ ਬਾਅਦ ਜ਼ਮੀਨੀ ਝਗੜੇ ਵੱਧ ਜਾਂਦੇ ਹਨ। ਨਿਯਮਾਂ ਅਨੁਸਾਰ ਜੇਕਰ ਇਕ ਮਹੀਨੇ ਅੰਦਰ ਰਜਿਸਟਰੀ ਤੋਂ ਬਾਅਦ ਇੰਤਕਾਲ ਦਰਜ ਕਰ ਦਿੱਤਾ ਜਾਵੇ ਤਾਂ ਕਾਫ਼ੀ ਹੱਦ ਤੱਕ ਸਿਵਲ ਅਦਾਲਤਾਂ ਵਿਚ ਜ਼ਮੀਨੀ ਵਿਵਾਦ ਖ਼ਤਮ ਹੋ ਜਾਣਗੇ।

ਇਹ ਵੀ ਪੜ੍ਹੋ : ਸਿਹਤ ਵਿਭਾਗ ਨੇ ਗੈਰ-ਕਾਨੂੰਨੀ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਦਾ ਕੀਤਾ ਪਰਦਾਫਾਸ਼, 50 ਨੌਜਵਾਨਾਂ ਨੂੰ ਛੁਡਾਇਆ

 

ਸਮੇਂ ’ਤੇ ਖਾਨਗੀ ਤਕਸੀਮ ਨਾ ਹੋਣ ਨਾਲ ਵਧਦੇ ਹਨ ਘਰੇਲੂ ਝਗੜੇ

ਇੰਤਕਾਲਾਂ ਦੇ ਨਾਲ-ਨਾਲ ਪ੍ਰਸ਼ਾਸਨ ਵੱਲੋਂ ਖਾਨਗੀ ਤਕਸੀਮ ਸਬੰਧੀ ਕੰਮ ਨੂੰ ਵੀ ਕੈਂਪ ’ਚ ਸ਼ਾਮਲ ਕੀਤਾ ਗਿਆ ਹੈ ਅਤੇ ਤਕਸੀਮਾਂ ਦੇ ਨਿਪਟਾਰੇ ਲਈ ਕੰਮ ਕੀਤਾ ਜਾ ਰਿਹਾ ਹੈ। ਜੇਕਰ ਕੋਈ ਵਿਅਕਤੀ ਆਪਣੇ ਜਿਊਂਦੇ ਜੀਅ ਆਪਣੀ ਜ਼ਮੀਨ ਦਾ ਤਕਸੀਮ (ਵੰਡ) ਕਰ ਦਿੰਦਾ ਹੈ ਤਾਂ ਉਸ ਦੀ ਮੌਤ ਤੋਂ ਬਾਅਦ ਉਸ ਦੇ ਵਾਰਿਸਾਂ ਵਿਚ ਜ਼ਮੀਨ ਦੀ ਵੰਡ ਨੂੰ ਲੈ ਕੇ ਕੋਈ ਘਰੇਲੂ ਝਗੜਾ ਨਹੀਂ ਹੁੰਦਾ ਹੈ। ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਜ਼ਮੀਨ ਦੀ ਵੰਡ ਨੂੰ ਲੈ ਕੇ ਗੋਲੀਆਂ ਚੱਲਦੀਆਂ ਹਨ ਅਤੇ ਕਈ ਵਾਰ ਭਰਾ ਆਪਣੇ ਹੀ ਭਰਾ ਦਾ ਕਤਲ ਕਰ ਦਿੰਦੇ ਹਨ ਪਰ ਜੇਕਰ ਮਾਮਲਾ ਸਮੇਂ ਸਿਰ ਹੱਲ ਹੋ ਜਾਵੇ ਤਾਂ ਇਹ ਸਥਿਤੀ ਪੈਦਾ ਨਹੀਂ ਹੁੰਦੀ।

ਡੀ.ਸੀ. ਘਣਸ਼ਾਮ ਥੋਰੀ ਸੇਵਾ ਕੇਂਦਰਾਂ ਦੀ ਪੈਂਡੈਂਸੀ ਖ਼ਤਮ ਕਰਨ ਦੇ ਨਾਲ ਇੰਤਕਾਲਾਂ ਦੀ ਪੈਂਡੈਂਸੀ ਵੀ ਜਲਦ ਹੀ ਖ਼ਤਮ ਕਰ ਦਿੱਤੀ ਜਾਵੇਗੀ ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੇਰਾ ਪਹਿਲਾ ਟੀਚਾ ਜ਼ਿਲੇ ਨੂੰ ਨੰਬਰ ਇਕ ਬਣਾਉਣਾ ਹੈ।

ਇਹ ਵੀ ਪੜ੍ਹੋ : BSF ਨੂੰ ਮਿਲੀ ਵੱਡੀ ਸਫ਼ਲਤਾ,15 ਕਰੋੜ ਦੀ ਹੈਰੋਇਨ ਸਣੇ ਮੋਬਾਇਲ ਬਰਾਮਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News