ਦਰਿਆ ਬਿਆਸ ਦੇ ਪਿੰਡਾਂ ’ਚੋਂ 1300 ਲਿਟਰ ਲਾਹਣ ਬਰਾਮਦ

Thursday, Nov 14, 2024 - 03:26 PM (IST)

ਦਰਿਆ ਬਿਆਸ ਦੇ ਪਿੰਡਾਂ ’ਚੋਂ 1300 ਲਿਟਰ ਲਾਹਣ ਬਰਾਮਦ

ਬਟਾਲਾ/ਘੁਮਾਣ (ਗੋਰਾਇਆ) : ਐਕਸਾਈਜ਼ ਵਿਭਾਗ, ਆਰ.ਕੇ. ਇੰਟਰਪ੍ਰਾਈਜ਼ਜ਼ ਤੇ ਪੁਲਸ ਦੀ ਸਾਂਝੀ ਰੇਡ ਟੀਮ ਵੱਲੋਂ ਬਿਆਸ ਦਰਿਆ ਦੇ ਪਿੰਡਾਂ ’ਚ ਛਾਪੇਮਾਰੀ ਦੌਰਾਨ 1300 ਲਿਟਰ ਲਾਹਣ ਬਰਾਮਦ ਕੀਤੀ ਗਈ। ਆਰ.ਕੇ. ਇੰਟਰਪ੍ਰਾਈਜ਼ਜ਼ ਦੇ ਜੀ.ਐੱਮ. ਗੁਰਪ੍ਰੀਤ ਗੋਪੀ ਉੱਪਲ ਨੇ ਦੱਸਿਆ ਕਿ ਜ਼ਿਲ੍ਹਾ ਸਹਾਇਕ ਐਕਸਾਈਜ਼ ਕਮਿਸ਼ਨਰ ਸੁਖਵਿੰਦਰ ਸਿੰਘ ਤੇ ਐੱਸ.ਐੱਸ.ਪੀ. ਬਟਾਲਾ ਸੁਹੇਲ ਕਾਸਿਮ ਮੀਰ ਵੱਲੋਂ ਰੇਡ ਪਾਰਟੀ ਨੂੰ ਦਿੱਤੀਆਂ ਸਖ਼ਤ ਹਦਾਇਤਾਂ ’ਤੇ ਅਮਲ ਕਰਦਿਆਂ ਐਕਸਾਈਜ਼ ਈ.ਟੀ.ਓ. ਦਵਿੰਦਰ ਸਿੰਘ, ਬਿਕਰਮਜੀਤ ਸਿੰਘ ਭੁੱਲਰ, ਐਕਸਾਈਜ਼ ਇੰਸਪੈਕਟਰ ਵਿਜੇ ਕੁਮਾਰ, ਐੱਸ.ਐੱਚ.ਓ. ਥਾਣਾ ਸ਼੍ਰੀ ਹਰਗੋਬਿੰਦਪੁਰ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਏ.ਐੱਸ.ਆਈ ਸਰੂਪ ਸਿੰਘ, ਸਰਕਲ ਇੰਚਾਰਜ ਸਾਬੀ ਤੇ ਅਧਾਰਿਤ ਰੇਡ ਪਾਰਟੀ ਟੀਮ ਵਲੋਂ ਬਿਆਸ ਦਰਿਆ ਨੇੜਲੇ ਪਿੰਡਾਂ ਤਲਵਾੜਾ, ਬਹਾਦੁਰਪੁਰ, ਬੁੱਢਾ ਬਾਲਾ, ਛਿਛਰੇਵਾਲ, ਮਾੜੀ ਪੰਨਵਾਂ, ਮੋਜ਼ਪੁਰ, ਡੋਗਰ ਮਹੇਸ਼, ਰਜੋਆ, ਭੇਟ ਪਤਨ, ਮਾੜੀ ਬੁੱਚੀਆਂ, ਕਠਾਣਾ ’ਚ ਤਲਾਸ਼ੀ ਅਭਿਆਨ ਤੇਜ਼ੀ ਨਾਲ ਚਲਾਇਆ ਜਾ ਰਿਹਾ ਸੀ।

ਇਹ ਵੀ ਪੜ੍ਹੋ- ਸਾਬਕਾ SHO ਨੇ ਖ਼ੁਦ ਨੂੰ ਮਾਰ 'ਲੀ ਗੋਲੀ

ਫਿਰ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਮੌਜਪੁਰ ਨੇੜੇ ਦਰਿਆ ਦੇ ਕੰਢੇ 'ਤੇ ਕਿਸੇ ਵਲੋਂ ਲਾਹਣ ਲੁਕਾ ਕੇ ਰੱਖੀ ਹੋਈ ਹੈ। ਜਦੋਂ ਰੇਡ ਪਾਰਟੀ ਟੀਮ ਮੌਕੇ ’ਤੇ ਪਹੁੰਚੀ ਤਾਂ ਤਲਾਸ਼ੀ ਦੌਰਾਨ 1 ਤਰਪਾਲ, 4 ਲੋਹੇ ਦੇ ਡਰੱਮ 1300 ਲਿਟਰ ਲਾਹਣ ਬਰਾਮਦ ਕੀਤੀ ਗਈ। ਜਿਸਨੂੰ ਬਾਅਦ ’ਚ ਐਕਸਾਈਜ਼ ਵਿਭਾਗ ਵੱਲੋਂ ਨਸ਼ਟ ਕੀਤਾ ਗਿਆ।

ਇਹ ਵੀ ਪੜ੍ਹੋ- 'ਮੁੱਖ ਮੰਤਰੀ ਧਮਕ ਬੇਸ ਆਲਾ' ਚੁੱਕ ਲਿਆ ਪੁਲਸ ਨੇ, ਦੇਖੋ ਹੈਰਾਨ ਕਰ ਦੇਣ ਵਾਲੀ ਵੀਡੀਓ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News