ਪਿੰਡ ਦੇ ਵਿਕਾਸ ਲਈ ਆਈ ਗ੍ਰਾਂਟ ’ਚੋਂ 10 ਲੱਖ 50 ਹਜ਼ਾਰ ਰੁਪਏ ਦਾ ਕੀਤਾ ਗਬਨ
Saturday, Aug 31, 2024 - 01:06 PM (IST)
ਤਰਨਤਾਰਨ (ਰਮਨ)-ਪਿੰਡ ਦੇ ਵਿਕਾਸ ਲਈ ਜਾਰੀ ਹੋਈ ਗ੍ਰਾਂਟ ’ਚੋਂ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਥਾਣਾ ਝਬਾਲ ਦੀ ਪੁਲਸ ਨੇ ਸਾਬਕਾ ਸਰਪੰਚ ਅਤੇ ਬਲਾਕ ਸਕੱਤਰਾਂ ਸਣੇ 3 ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਵਿਧਾਨ ਸਭਾ ਹਲਕਾ ਤਰਨਤਾਰਨ ਅਧੀਨ ਆਉਂਦੇ ਪਿੰਡ ਠੱਠੀ ਦੇ ਵਿਕਾਸ ਲਈ ਸਰਕਾਰ ਵੱਲੋਂ ਗ੍ਰਾਂਟ ਜਾਰੀ ਕੀਤੀ ਗਈ ਸੀ, ਜਿਸ ਵਿਚੋਂ ਸਰਪੰਚ ਅਤੇ ਹੋਰ ਬਲਾਕ ਸਕੱਤਰਾਂ ਦੀ ਮਿਲੀ ਭੁਗਤ ਨਾਲ ਗਬਨ ਕਰਨ ਦਾ ਮਾਮਲਾ ਸਾਹਮਣੇ ਆਉਣ ਉਪਰੰਤ ਪਿੰਡ ਦੇ ਹੀ ਨਿਵਾਸੀ ਸਕੱਤਰ ਸਿੰਘ ਵੱਲੋਂ ਇਸਦੀ ਜਾਂਚ ਕਰਵਾਉਣ ਸਬੰਧੀ ਦਰਖਾਸਤ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਤਰਨਤਾਰਨ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ
ਇਸ ਮਾਮਲੇ ਦੀ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ 2 ਮਾਰਚ 2019 ਤੋਂ 11 ਦਸੰਬਰ 2023 ਦੇ ਸਮੇਂ ਦੌਰਾਨ 10 ਲੱਖ 53 ਹਜ਼ਾਰ 926 ਰੁਪਏ ਦਾ ਗਬਨ ਹੋਇਆ ਹੈ। ਇਹ ਗਬਨ ਪਿੰਡ ਦੇ ਵਿਕਾਸ ਦੇ ਵੱਖ-ਵੱਖ ਕੰਮਾਂ ਲਈ ਆਈ ਗ੍ਰਾਂਟ ਵਿਚੋਂ ਕੀਤਾ ਪਾਇਆ ਗਿਆ।
ਇਹ ਵੀ ਪੜ੍ਹੋ- ਆਪਣੀ ਹੀ 6 ਸਾਲਾ ਬੱਚੀ ਨਾਲ ਪਿਓ ਨੇ ਕੀਤਾ ਜਬਰ-ਜ਼ਿਨਾਹ, ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸਿਟੀ ਕਮਲ ਮੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਪ੍ਰਾਪਤ ਹੋਈ ਸ਼ਿਕਾਇਤ ਦੀ ਜਾਂਚ ਡਿਪਟੀ ਕਮਿਸ਼ਨਰ ਤਰਨਤਾਰਨ ਵੱਲੋਂ ਕਰਨ ਦੌਰਾਨ ਉਕਤ ਗਬਨ ਕੀਤਾ ਜਾਣਾ ਪਾਇਆ ਗਿਆ ਹੈ, ਜਿਸ ਸਬੰਧੀ ਥਾਣਾ ਝਬਾਲ ਵਿਖੇ ਸਾਬਕਾ ਸਰਪੰਚ ਜਗਜੀਤ ਸਿੰਘ ਵਾਸੀ ਠੱਠੀ ਸੋਹਲ, ਪਰਮਜੀਤ ਸਿੰਘ ਬਲਾਕ ਸਕੱਤਰ ਗਡੀਵਿੰਡ ਜੋ ਹੁਣ ਬਲਾਕ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਤੈਨਾਤ ਹੈ ਅਤੇ ਪ੍ਰਤਾਪ ਸਿੰਘ ਬਲਾਕ ਸਕੱਤਰ ਗੰਡੀਵਿੰਡ ਜੋ ਹੁਣ ਬਲਾਕ ਅਜਨਾਲਾ ਜ਼ਿਲਾ ਅੰਮ੍ਰਿਤਸਰ ਵਿਖੇ ਤੈਨਾਤ ਹੈ, ਖਿਲਾਫ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਧੜੱਲੇ ਨਾਲ ਚੱਲ ਰਿਹੈ ਜਿਸਮ ਫਿਰੋਸ਼ੀ ਤੇ ਨਸ਼ੇ ਦਾ ਕਾਲਾ ਧੰਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8