ਨਾਜਾਇਜ਼ ਸ਼ਰਾਬ ਸਮੇਤ 1 ਅੜਿੱਕੇ

Monday, Nov 19, 2018 - 01:51 AM (IST)

ਧਾਰੀਵਾਲ,  (ਖੋਸਲਾ/ਬਲਬੀਰ)-  ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆ ਤੇ ਨਕੇਲ ਕੱਸਦਿਆ  ਥਾਣਾ ਧਾਰੀਵਾਲ ਦੀ ਪੁਲਿਸ ਨੇ 26500 ਐਮ.ਐਲ. ਨਜਾਇਜ ਸ਼ਰਾਬ ਸਮੇਤ  ਇੱਕ ਨੂੰ ਕੀਤਾ ਕਾਬੂ । ਥਾਣਾ ਮੁਖੀ ਅਮਨਦੀਪ ਸਿੰਘ ਨੇ ਦਸਿਆ ਕਿ ਏ.ਐਸ.ਆਈ. ਸੁਖਦੇਵ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਲੇਹਲ ਵੱਲ ਗਸ਼ਤ ਕਰ ਰਹੇ ਸਨ ਕਿ ਇਕ ਖਾਸ ਸੂਚਨਾ ਦੇ ਅਧਾਰ ਤੇ ਪਿੰਡ ਲੇਹਲ ਦਾ ਸ਼ਮਸਾਨਘਾਟ ਦੇ ਨਜਦੀਕ ਛਾਪਾਮਾਰੀ ਕਰਕੇ  ਇਕ ਵਿਅਕਤੀ ਕੋਲੋਂ ਪਲਾਸਟਿਕ ਦੀਆ ਬੋਤਲਾਂ ਵਿਚ ਪਈ 26500 ਐਮ.ਐਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ । ਜਿਸ ਨੇ ਪੁੱਛਗਿਛ ਦੌਰਾਨ ਅਪਣੀ ਪਛਾਣ  ਸੋਨਾ ਮਸੀਹ ਪੁੱਤਰ ਰੱਖਾ ਮਸੀਹ ਵਾਸੀ ਪਿੰਡ ਲੋਹਲ ਵਜੋਂ ਦਿਤੀ ।  ਪੁਲਿਸ ਨੇ ਸੋਨਾ ਮਸੀਹ ਵਿਰੁੱਧ ਕੇਸ ਦਰਜ ਕਰਕੇ ਉਸਨੂੰ ਸ਼ਰਾਬ ਸਮੇਤ ਗ੍ਰਿਫਤਾਰ  ਕਰ ਲਿਆ ।
 


Related News