ਅੰਮ੍ਰਿਤਸਰ 'ਚ ਭਾਰੀ ਮੀਂਹ ਦਾ ਕਹਿਰ, ਤਿੰਨ ਇਮਾਰਤਾਂ ਡਿੱਗੀਆਂ
Wednesday, Aug 27, 2025 - 11:24 AM (IST)

ਅੰਮ੍ਰਿਤਸਰ(ਰਮਨ)-ਪੰਜਾਬ ਵਿਚ ਭਾਰੀ ਬਰਸਾਤ ਦੇ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਕਈ ਇਲਾਕਿਆਂ ਵਿਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਜੇਕਰ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਅੰਦਰੂਨੀ ਸ਼ਹਿਰ ਵਿਚ ਤਿੰਨ ਇਮਾਰਤਾਂ ਡਿੱਗ ਗਈਆਂ, ਹਾਲਾਂਕਿ ਇੰਨਾਂ ਇਮਾਰਤਾਂ ਦੇ ਡਿੱਗਣ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਹੈ ਪਰ ਆਲੇ-ਦੁਆਲੇ ਦੇ ਲੋਕ ਦਹਿਸ਼ਤ ਵਿਚ ਹਨ। ਮਜੀਠ ਮੰਡੀ ਸਥਿਤ ਬਹੀਆ ਵਾਲਾ ਬਜ਼ਾਰ ਵਿਖੇ ਤਿੰਨ ਮੰਜ਼ਿਲਾਂ ਇਮਾਰਤ 12:30 ਵਜੇ ਦੇ ਵਿਚਕਾਰ ਡਿੱਗ ਗਈ। ਇਹ ਇਮਾਰਤ ਡਿੱਗਣ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਸਥਾਨਕ ਲੋਕ ਡਰ ਕੇ ਘਰਾਂ ਦੇ ਬਾਹਰ ਆ ਗਏ । ਇਸ ਤੋਂ ਬਾਅਦ ਪੁਲਸ ਮੌਕੇ ’ਤੇ ਪੁੱਜੀ ਤਾਂ ਸਾਰੀ ਸਥਿਤੀ ਨੂੰ ਕੰਟਰੋਲ ਕੀਤਾ। ਇਸ ਦੌਰਾਨ ਨਗਰ ਨਿਗਮ ਦੇ ਅਧਿਕਾਰੀ ਵੀ ਪੁੱਜੇ ।
ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ ਦਾ RED ALERT, ਪੜ੍ਹੋ ਆਉਣ ਵਾਲੇ ਦਿਨਾਂ ਦੀ Big Update
ਗੁਰੂ ਬਜ਼ਾਰ ਸਥਿਤ ਇਕ ਇਮਾਰਤ ਦੀ ਕੰਧ ਸਵੇਰ ਡਿੱਗ ਗਈ, ਜਿਸ ਨੂੰ ਲੈ ਕੇ ਇਲਾਕਾ ਵਾਸੀ ਕਿਰਨ ਰਾਜਪੂਤ ਨੇ ਦੱਸਿਆ ਕਿ ਉਨ੍ਹਾਂ ਵਲੋਂ ਲੋਕਾਂ ਨਾਲ ਮਿਲ ਕੇ ਨਗਰ ਨਿਗਮ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਸੀ ਕਿ ਇਹ ਇਮਾਰਤ ਖਸਤਾ ਹਾਲਤ ਵਿਚ ਹੈ ਅਤੇ ਕਿਸੇ ਸਮੇਂ ਵੀ ਇਹ ਡਿੱਗ ਸਕਦੀ ਹੈ। ਇਸ ਤੋਂ ਇਲਾਵਾ ਲੋਹਗੜ ਗੇਟ ਖੂਹ ਕੋੜਿਆ ਵਾਲਾ, ਭਾਈ ਸ਼ਾਲੂ ਦਾ ਟੋਬਾ ਵਿਖੇ ਰਾਤ ਕਰੀਬ 3 ਵਜੇ ਇਮਾਰਤ ਡਿੱਗਣ ਨਾਲ ਇੱਕ ਬਿਜਲੀ ਦਾ ਟਰਾਸਫਾਰਮਰ ਵੀ ਉਸ ਦੀ ਲਪੇਟ ਵਿਚ ਆ ਗਿਆ, ਜਿਸ ਨਾਲ ਸਥਾਨਕ ਇਲਾਕੇ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ ਦੇ ਪਿੰਡਾਂ ਵਿਚ ਹੋ ਰਹੀਆਂ ਅਨਾਊਂਸਮੈਂਟਾਂ, ਲੋਕਾਂ ਨੂੰ ਕੀਤਾ ਜਾ ਰਿਹਾ ਅਲਰਟ
ਇਸ ਨੂੰ ਲੈ ਕੇ ਵੀ ਪਾਵਰਕਾਮ ਦੇ ਅਧਿਕਾਰੀ ਹਰਭਿੰਦਰ ਸਿੰਘ ਗੌਂਸਲ ਆਪਣੀ ਟੀਮ ਨਾਲ ਪੁੱਜੇ ਅਤੇ ਬਿਜਲੀ ਸਪਲਾਈ ਬਹਾਲ ਕਰਵਾਉਣ ਲਈ ਯਤਨ ਕਰਨ ਲੱਗੇ। ਸ਼ਹਿਰ ਵਿਚ ਦਰਜਨਾਂ ਬਿਲਡਿੰਗਾਂ ਅਜਿਹੀਆਂ ਹਨ ਕਿ ਉਨ੍ਹਾਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਜਦੋ ਵੀ ਕੋਈ ਤੂਫਾਨ, ਬਾਰਿਸ਼ ਜਾ ਕੁਦਰਤੀ ਭੂਚਾਲ ਦੇ ਝਟਕੇ ਆਉਂਦੇ ਹਨ ਤਾਂ ਦਹਿਸ਼ਤ ਵਿਚ ਆ ਜਾਂਦੇ ਹਨ। ਪੰਜਾਬ ਵਿਚ ਹੋ ਰਹੀ ਭਾਰੀ ਬਰਸਾਤ ਦੇ ਨਾਲ ਜਿੱਥੇ ਲੋਕ ਦਹਿਸ਼ਤ ਵਿਚ ਹਨ, ਉੱਥੇ ਹੀ ਇੰਨਾਂ ਬਿਲਡਿੰਗਾਂ ਵਿਚ ਰਹਿਣ ਵਾਲੇ ਅਤੇ ਆਲੇ-ਦੁਆਲੇ ਦੇ ਲੋਕ ਪ੍ਰੇਸ਼ਾਨ ਹਨ। ਕਈ ਇਮਾਰਤਾਂ ਦੇ ਕੋਰਟ ਕੇਸ ਚੱਲ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਖ਼ਤਰੇ ਦੀ ਘੰਟੀ, ਰਾਵੀ ਦਰਿਆ ਦੀ ਲਪੇਟ 'ਚ ਆਏ 10 ਪਿੰਡ, ਮੰਡਰਾਉਣ ਲੱਗਾ ਹੜ੍ਹ ਦਾ ਖ਼ਤਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8