ਅਨੋਖਾ ਬਾਜ਼ਾਰ ਜਿੱਥੇ ਮਿਲਦਾ ਹੈ ਸਭ ਤੋਂ ਸਸਤਾ ਸਮਾਨ
Saturday, Apr 01, 2017 - 05:25 PM (IST)

ਮੁੰਬਈ— ਚੋਰ ਬਾਜ਼ਾਰ ਦੇ ਬਾਰੇ ਸੋਚੋ ਤਾਂ ਸਭ ਤੋਂ ਪਹਿਲਾਂ ਭਾਰਤ ਦਾ ਨਾਂ ਆਉਂਦਾ ਹੈ ਪਰ ਇੰਝ ਨਹੀਂ ਹੈ ਦੁਨੀਆ ''ਚ ਕਈ ਦੇਸ਼ ਅਜਿਹੇ ਵੀ ਹਨ ਜੋ ਚੋਰ ਬਾਜ਼ਾਰ ਦੇ ਲਈ ਕਾਫੀ ਮਸ਼ਹੂਰ ਹਨ। ਇਨ੍ਹਾਂ ਹੀ ਨਹੀਂ ਲੋਕ ਦੂਰ-ਦੂਰ ਤੋਂ ਇੱਥੇ ਸ਼ੋਪਿੰਗ ਕਰਨ ਲਈ ਆਉਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਚੋਰ ਬਾਜ਼ਾਰ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਸਾਮਾਨ ਕਾਫੀ ਘੱਟ ਕੀਮਤ ''ਤੇ ਮਿਲ ਜਾਂਦਾ ਹੈ।
1. ਕੇਵ ਕ੍ਰੀਕ ਥੀਵਸ ਮਾਰਕੇਟ, ਐਰੀਜ਼ੋਨਾ
ਕੇਵ ਕ੍ਰੀਕ ਥੀਵਸ ਮਾਰਕੇਟ ਸਿਰਫ ਅਕਤੂਬਰ ''ਤੋਂ ਮਈ ਤੱਕ ਹੀ ਲੱਗਦੀ ਹੈ। ਇਸ ਮਾਰਕੇਟ ''ਚ ਸਾਰੀਆਂ ਚੀਜ਼ਾਂ ਮਿਲਦੀਆਂ ਹਨ। ਇੱਥੇ ਸ਼ਾਪਿੰਗ ਕਰਨ ਨਾਲ ਵੱਖਰਾ ਹੀ ਅਨੁਭਵ ਹੁੰਦਾ ਹੈ।
2. ਫਿਏਰਾ ਦ ਲਾਦਰਾ, ਲਿਸਬਨ
ਇਸ ਮਾਰਕੇਟ ਨੂੰ ਚੋਰੀ ਕੀਤੇ ਹੋਏ ਸਾਮਾਨ ਨੂੰ ਵੇਚਣ ਦੇ ਲਈ ਸ਼ੁਰੂ ਕੀਤਾ ਗਿਆ। ਇੱਥੇ ਸਾਮਾਨ ਕਾਫੀ ਸਸਤਾ ਮਿਲਦਾ ਹੈ। ਇਸ ਲਈ ਇੱਥੇ ਜ਼ਿਆਦਾ ਲੋਕ ਸ਼ਾਪਿੰਗ ਕਰਨ ਦੇ ਲਈ ਆਉਂਦੇ ਹਨ।
3. ਲੇਸ ਪਉੂਸੇਟ ਦੀ ਸੇਂਟ, ਪੈਰਿਸ
ਲੇਸ ਪਊਸੇਟ ਦੀ ਸੇਂਟ ਦੁਨੀਆ ਦਾ ਸਭ ਤੋਂ ਪੁਰਾਣਾ ਚੋਰ ਬਾਜ਼ਾਰ ਹੈ। ਇੱਥੇ ਸ਼ਾਪਿੰਗ ਕਰਨ ਦਾ ਵੱਖਰਾ ਹੀ ਮਜ਼ਾ ਹੈ। ਇੱਥੇ ਤੁਸੀਂ ਹਰ ਤਰ੍ਹਾਂ ਦੀ ਚੀਜ਼ ਖਰੀਦ ਸਕਦੇ ਹੋ।
4. ਪੁਦੁਪੇਤਾਈ, ਚੇਨਈ
ਇਸ ਬਾਜ਼ਾਰ ''ਚ ਪੁਰਾਣੀ ਅਤੇ ਚੋਰੀ ਦੀ ਕਾਰਾਂ ਦਾ ਬਾਜ਼ਾਰ ਹੈ ਇੱਥੇ ਕਈ ਦੁਕਾਨਾਂ ਹਨ ਤੁਹਾਨੂੰ ਦੱਸ ਦਈਏ ਕਿ ਇੱਥੇ ਕਈ ਬਾਰ ਪੁਲਸ ਨੇ ਰੇਡ ਵੀ ਕੀਤੀ ਹੋਈ ਹੈ।
5. ਖਲੋਂਗ ਥੋਮ, ਬੈਂਗਕਾਕ
ਇਹ ਬਾਜ਼ਾਰ ਰਾਤ ਦੇ ਸਮੇਂ ਲੱਗਦਾ ਹੈ ਇੱਥੇ ਸਭ ਤੋਂ ਜ਼ਿਆਦਾ ਬਿਜਲੀ ਦਾ ਸਾਮਾਨ ਹੀ ਵੇਚਿਆ ਜਾਂਦਾ ਹੈ। ਇਸ ਬਾਜ਼ਾਰ ''ਚ ਕੱਪੜੇ ਵੀ ਵੇਚੇ ਜਾਂਦੇ ਹਨ।
6. ਚਾਂਦਨੀ ਚੋਂਕ, ਅੋਲਡ ਦਿੱਲੀ
ਚਾਂਦਨੀ ਚੋਂਕ ਬਾਜ਼ਾਰ ਨੂੰ ਕਬਾੜੀ ਬਾਜ਼ਾਰ ਵੀ ਕਹਿੰਦੇ ਹਨ, ਇੱਥੇ ਹਾਰਡਵੇਅਰ ਤੋਂ ਲੈ ਕੇ ਰਸੋਈ ''ਚ ਵਰਤਿਆਂ ਜਾਣ ਵਾਲ ਬਿਜਲੀ ਦਾ ਸਾਮਾਨ ਵੀ ਵੇਚਿਆ ਜਾਂਦਾ ਹੈ।