ਗੱਲ ਲਾਇਕਾਂ ਅਤੇ ਨਾਇਕਾਂ ਦੀ ਹੋਣ ਲੱਗੀ...

02/10/2016 6:31:44 PM

ਗੱਲ ਲਾਇਕਾਂ ਅਤੇ ਨਾਇਕਾਂ ਦੀ ਹੋਣ ਲੱਗੀ

ਲਾਈਕ ਕਰਦੇ ਦੋਸਤ ਨੇ ਮੈਨੂੰ ਆਪਣੇ ਸਾਰੇ,

ਅਣਜਾਣ ਵੀ ਹਾਂ ਬਹੁਤ ਲੋਕਾਂ ਵਿੱਚ ਮੈਂ ਅਜੇ
ਉਹ ਵੀ ਲਾਇਕਾਂ ਦੀ ਗਿਣਤੀ ਕਰਦੇ ਸਾਰੇ,

ਕੋਈ-ਕੋਈ ਪੜ੍ਹੇ ਲਿਖੇ ਦਾ ਮੁੱਲ ਵੀ ਪਾਉਂਦਾ ਹੈ
ਸਮਾਜ ਦੇ ਕੰਮਾਂ ਵਿੱਚ ਦਿਆਲੂ ਦਸਦੇ ਸਾਰੇ,

ਕੋਈ ਰਾਜਨੀਤੀ ਦਾ ਬੰਦਾ ਵੰਗਾਰ ਦਾ ਮੈਨੂੰ
ਧੜੇਬੰਦੀ ਕਰਕੇ ਵੀ ਨਾਲਾਇਕ ਦਸਦੇ ਸਾਰੇ,

ਮਾਪਿਆ ਦਾ ਪੁੱਤਰ ਲਾਇਕ ਪੁੱਤਰ ਦਾ ਪਿਤਾ
ਰਿਸ਼ਤੇਦਾਰ ਮਿਲ ਕੇ ਵੀ ਲਾਇਕ ਦਸਦੇ ਸਾਰੇ,

ਪੈਸੇ ਮੰਗਦੇ ਸ਼ਰਾਬੀ ਅਮਲੀ ਨਸ਼ੇ ਵਾਲੇ ਰਹਿੰਦੇ
ਜੇ ਨਹੀ ਦਿੰਦਾ ਤਾਂ ਨਾਲਾਇਕ ਕਹਿੰਦੇ ਨੇ ਸਾਰੇ,

ਕੁਝ ਲਿਖੀਆਂ ਲਾਇਨਾਂ ਨੂੰ ਲੋਕ ਪਸੰਦ ਕਰਦੇ
ਭੰਦੋਹਲ ਨੂੰ ਲਾਇਕ ਕਰਦੇ ਦੁਸ਼ਮਣ ਨੇ ਸਾਰੇ।

ਦਸ਼ਮੇਸ਼ ਮਾਲੋਵਾਲ


Related News