ਇਸ ਤਰੀਕੇ ਨਾਲ ਲਗਾਉਗੇ ਮਨੀ ਪਲਾਂਟ ਤਾਂ ਫਾਇਦੇ ਦੀ ਥਾਂ ਹੋਣਗੇ ਨੁਕਸਾਨ
Friday, May 12, 2017 - 05:39 PM (IST)

ਜਲੰਧਰ— ਘਰ ਦਾ ਵਾਤਾਵਰਣ ਸ਼ੁੱਧ ਰੱਖਣ ਦੇ ਲਈ ਅਸੀਂ ਆਪਣੇ ਘਰਾਂ ''ਚ ਕਈ ਤਰ੍ਹਾਂ ਦੇ ਪੌਦੇ ਲਗਾਉਂਦੇ ਹਾਂ। ਇਨ੍ਹਾਂ ''ਚੋ ਹੀ ਇਕ ਮਨੀ ਪਲਾਂਟ ਹੈ। ਮਨੀ ਪਲਾਂਟ ਲਗਾਉਣ ਨਾਲ ਘਰ ''ਚ ਪੈਸੇ ਦਾ ਵਾਧਾ ਹੁੰਦਾ ਹੈ। ਇਸ ਨੂੰ ਘਰ ''ਚ ਲਗਾਉਣ ਨਾਲ ਘਰ ਨੂੰ ਬੁਰੀ ਨਜ਼ਰ ਨਹੀਂ ਲੱਗਦੀ। ਜੇਕਰ ਘਰ ''ਚ ਮਨੀ ਪਲਾਂਟ ਦੀ ਦਿਸ਼ਾ ਸਹੀ ਨਾ ਹੋਵੇ ਤਾਂ ਇਸ ਨਾਲ ਨੁਕਸਾਨ ਵੀ ਹੋ ਸਕਦਾ ਹੈ। ਜੀ ਹਾਂ, ਗਲਤ ਦਿਸ਼ਾ ''ਚ ਇਸ ਪੌਦੇ ਨੂੰ ਲਗਾਉਣ ਨਾਲ ਸਾਡੇ ''ਤੇ ਗਲਤ ਅਸਰ ਪੈਂਦਾ ਹੈ।
- ਇਸ ਦਿਸ਼ਾ ''ਚ ਨਹੀਂ ਲਗਾਉਣਾ ਚਾਹੀਦਾ ਮਨੀ ਪਲਾਂਟ
ਉੱਤਰ ਪੂਰਬ ਦੀ ਦਿਸ਼ਾ ਵੱਲ ਕਦੀ ਵੀ ਮਨੀ ਪਲਾਂਟ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਇਸ ਦਿਸ਼ਾ ਨੂੰ ਸਭ ਤੋਂ ਜ਼ਿਆਦਾ ਨਿਗੇਟਿਵ ਮੰਨਿਆ ਜਾਂਦਾ ਹੈ। ਘਰ ''ਚ ਇਸ ਦਿਸ਼ਾ ''ਚ ਮਨੀ ਪਲਾਂਟ ਲਗਾਉਣ ਨਾਲ ਨਕਾਰਤਮਕ ਪ੍ਰਭਾਵ ਪੈਂਦਾ ਹੈ ਅਤੇ ਪਤੀ-ਪਤਨੀ ''ਚ ਤਣਾਅ ਪੈਦਾ ਹੁੰਦਾ ਹੈ।
- ਘਰ ਦੇ ਬਾਹਰ ਮਨੀ ਪਲਾਂਟ ਨਾ ਲਗਾਓ
ਤੁਹਾਨੂੰ ਦੱਸ ਦਈਏ ਕਿ ਇਸ ਪੌਦੇ ਨੂੰ ਘਰ ਦੇ ਬਾਹਰ ਨਹੀਂ ਲਗਾਉਣਾ ਚਾਹੀਦਾ। ਇਸ ਪੌਦੇ ਨੂੰ ਘਰ ਦੇ ਅੰਦਰ ਹੀ ਲਗਾਉਣਾ ਚਾਹੀਦਾ ਹੈ।
- ਮੁਰਝਾਈ ਪੱਤੀਆਂ ਨੂੰ ਛਾਂਟੋ
ਮਨੀ ਪਲਾਂਟ ਨੂੰ ਕਦੇ ਮੁਰਝਾਉਣ ਨਾ ਦਿਓ। ਰੋਜ਼ ਇਸ ਨੂੰ ਪਾਣੀ ਦਿਓ। ਜੇਕਰ ਇਨ੍ਹਾਂ ਦੀਆਂ ਪੱਤੀਆਂ ਮੁਰਝਾ ਜਾਣ ਤਾਂ ਇਸ ਨੂੰ ਕੱਟ ਦਿਓ। ਧਿਆਨ ਰੱਖੋ ਕਿ ਕਦੇ ਵੀ ਮਨੀ ਪਲਾਂਟ ਦੀਆਂ ਪੱਤੀਆਂ ਜਮੀਨ ''ਤੇ ਨਾ ਫੈਲਣ।