ਪੁਰਾਣੀ ਜੀਂਨਸ ਨਾਲ ਸਜਾਓ ਘਰ

10/21/2016 2:24:04 PM

ਜਲੰਧਰ — ਜਦੋਂ ਕੋਈ ਜੀਂਨਸ ਪੁਰਾਣੀ ਹੋ ਜਾਂਦੀ ਹੈ ਤਾਂ ਲੋਕ ਉਸਨੂੰ ਸੁੱਟ ਦਿੰਦੇ ਹਨ। ਪਰ ਪੁਰਾਣੀ ਜੀਂਨਸ ਨੂੰ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਬਾਜ਼ਾਰ ''ਚ ਜਿਹੜੀਆਂ ਚੀਜ਼ਾਂ ਖਰੀਦਣ ਲਈ ਤੁਸੀਂ ਪੈਸੇ ਖਰਚ ਕਰਦੇ ਹੋ ਉਹ ਤੁਸੀਂ ਥੋੜ੍ਹੀ ਜਿਹੀ ਮਿਹਨਤ ਦੇ ਨਾਲ ਬਚਾ ਸਕਦੇ ਹੋ। ਆਓ ਜਾਣਦੇ ਹਾਂ ਜੀਂਨਸ ਨਾਲ ਹੋਰ ਕੀ-ਕੀ ਬਣ ਸਕਦਾ ਹੈ।
ਗੱਦੀਆਂ ਦੇ ਕਵਰ ਬਣਾਓ
ਪੁਰਾਣੀ ਜੀਂਨਸ ਦੀਆਂ ਦੋਨੋਂ ਲੱਤਾਂ ਖੋਲ ਕੇ ਜੋੜ ਲਓ। ਇਸ ਤੋਂ ਬਾਅਦ ਉਸਨੂੰ ਪੁਰਾਣੀ ਗੱਦੀ ਦੀ ਲੰਬਾਈ ਦੇ ਬਰਾਬਰ ਇਕ-ਦੂਸਰੇ ਦੇ ਨਾਲ ਸੀ ਲਓ। ਇਸ ਨਾਲ ਤੁਹਾਡੀ ਗੱਦੀ ਦੇ ਗੁਲਾਫ ਨਵੇਂ ਅਤੇ ਸਟਾਈਲਿਸ਼ ਲੱਗਣਗੇ।
ਡ੍ਰੈੱਸ ਬਣਾਉ
ਤੁਸੀਂ ਆਪਣੀ ਪੁਰਾਣੀ ਜੀਂਨਸ ਤੋਂ ਪਾਰਟੀ ਲਈ ਡ੍ਰੈੱਸ ਜਾਂ ਬੱਚੇ ਲਈ ਵੀ ਡ੍ਰੈੱਸ ਬਣਾ ਸਕਦੇ ਹੋ। ਇਸ ਨਾਲ ਤੁਸੀਂ ਆਪਣੇ ਲਈ ਨੀ-ਲੈਂਥ ਡ੍ਰੈੱਸ, ਵੈੱਸਟ ਕੋਟ, ਬਲਾਊਜ਼ ਵਰਗੀਆਂ ਚੀਜ਼ਾ ਬਣਾ ਸਕਦੇ ਹੋ।
ਬੈਗ ਬਣਾਓ
ਬਾਜ਼ਾਰ ਤੋਂ ਬੈਗ ਜਾਂ ਜੀਂਨਸ ਖਰੀਦਣ ਦੇ ਬਜਾਏ ਪੁਰਾਣੀ ਜੀਂਨਸ ਦੇ ਬੈਗ ਘਰ ਹੀ ਬਣਾ ਸਕਦੇ ਹੋ। ਮਜ਼ਬੂਤੀ ਲਈ ਹੈਂਡਲ ਵੀ ਜੀਂਨਸ ਦੇ ਹੀ ਬਣਾਓ।
ਬੈੱਡ ਦੇ ਕਵਰ
ਸੌਣ ਵਾਲੇ ਕਮਰੇ ਕੁਝ ਅਲਗ ਕਵਰ ਚਾਹੀਦੇ ਹਨ ਤਾਂ ਵੱਖਰੇ-ਵੱਖਰੇ ਰੰਗਾਂ ਦੀਆਂ ਜੀਂਨਸ ਨੂੰ ਜੋੜ ਕੇ ਕਵਰ ਬਣਾ ਸਕਦੇ ਹੋ।
ਸਜਾਉਣ ਲਈ
ਇਸ ਨਾਲ ਪੈੱਨ ਸਟੈਂਡ, ਡੋਰ ਮੈਟ, ਟੇਬਲ ਮੈਟ, ਫਲੋਰ ਕੁਸ਼ਨ, ਪੂਫਸ, ਕੁਰਸੀ ਦੇ ਕਵਰ, ਕੋਸਟਰਸ ਬਣਾ ਸਕਦੇ ਹੋ।


Related News