ਆਪਣੇ ਟੁੱਥਪੇਸਟ ਨੂੰ ਬਣਾਓ ਹੋਰ ਵੀ ਉਪਯੋਗੀ
Friday, Sep 09, 2016 - 02:52 PM (IST)
ਜਲੰਧਰ — ਅਸੀਂ ਸਾਰੇ ਸਵੇਰੇ ਉੱਠ ਕੇ ਆਪਣੇ ਦੰਦਾਂ ਨੂੰ ਟੁੱਥਪੇਸਟ ਨਾਲ ਸਾਫ ਕਰਦੇ ਹਾਂ ਪਰ ਇਸ ਤੋਂ ਇਲਾਵਾ ਅਸੀਂ ਟੁੱਥਪੇਸਟ ਨੂੰ ਕਈ ਜਗ੍ਹਾ ਤੇ ਇਸਤੇਮਾਲ ਕਰ ਸਕਦੇ ਹਾਂ। ਅੱਜ ਅਸੀ ਤੁਹਾਨੂੰ ਟੁੱਥਪੇਸਟ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਇਸਤੇਮਾਲ ਕਰਨ ਨੁਸਖ਼ੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਬਾਰੇ ''ਚ।
1. ਅਗਰ ਤੁਹਾਡੇ ਚਿਹਰੇ ''ਤੇ ਪਿੰਪਲ ਨਿਕਲ ਆਇਆ ਹੈ ਤਾਂ ਤੁਸੀ ਪਿੰਪਲ ਵਾਲੀ ਜਗ੍ਹਾ ''ਤੇ ਥੌੜ੍ਹਾ ਜਿਹਾ ਟੁੱਥਪੇਸਟ ਲਗਾਓ ਅਤੇ 15 ਮਿੰਟ ਬਾਅਦ ਚਿਹਰਾ ਧੋ ਲਓ।
2. ਕੱਪੜੇ ਦਾਗ ਲੱਗ ਜਾਣ ''ਤੇ ਕੁਝ ਲੋਕ ਕੱਪੜਿਆਂ ਨੂੰ ਸੁੱਟ ਦਿੰਦੇ ਹਨ। ਅਗਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਟੁੱਥਪੇਸਟ ਲਗਾ ਕੇ ਕੁਝ ਮਿੰਟਾਂ ਲਈ ਇਸੇ ਤਰ੍ਹਾਂ ਹੀ ਰੱਖ ਦਿਓ। ਇਸ ਨਾਲ ਦਾਗ ਸਾਫ ਹੋ ਜਾਵੇਗਾ।
3. ਪਿੱਤਲ ਅਤੇ ਚਾਂਦੀ ਦੇ ਬਰਤਨਾਂ ਨੂੰ ਸਾਫ ਕਰਨ ਲਈ ਟੁਥਪੇਸਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਬਰਤਨਾਂ ''ਤੇ ਟੁੱਥਪੇਸਟ ਲਗਾ ਕੇ ਸਾਫ ਕਰ ਲਓ। ਇਸ ਨਾਲ ਬਰਤਨ ਚਮਕਣ ਲੱਗ ਜਾਣਗੇ।
4. ਰਸੋਈ ''ਚ ਕੰਮ ਕਰਦੇ ਹੋਏ ਹੱਥ ਸੜ੍ਹ ਜਾਂਦਾ ਹੈ। ਸੜ੍ਹੀ ਹੋਈ ਜਗ੍ਹਾ ''ਤੇ ਟੁੱਥਪੇਸਟ ਲਗਾਉਣ ਨਾਲ ਆਰਾਮ ਮਿਲੇਗਾ।
5. ਮੱਛਰ ਜਾਂ ਕੀੜਾ ਕੱਟਣ ''ਤੇ ਟੁੱਥਪੇਸਟ ਦਾ ਇਸਤੇਮਾਲ ਕਰ ਸਕਦੇ ਹੋ।
6. ਨਹੁੰਆਂ ਦੀ ਚਮਕ ਬਣਾਏ ਰੱਖਣ ਲਈ ਨਹੁੰਆ ''ਤੇ ਟੁਥਪੇਸਟ ਲਗਾਓ।
7. ਕੋਈ ਵੀ ਚੀਜ਼ ਨੂੰ ਜੰਗ ਲੱਗਣ ''ਤੇ ਟੁਥਪੇਸਟ ਨੂੰ ਜੰਗ ਵਾਲੀ ਜਗ੍ਹਾ ''ਤੇ ਰਗੜ੍ਹੋ।
8. ਟੁੱਥਪੇਸਟ ਨਾਲ ਚਸ਼ਮੇ ਵੀ ਸਾਫ ਕੀਤੇ ਜਾ ਸਕਦੇ ਹਨ।
