ਮੈਂ ਨਕਲ ਨਹੀਂ ਕਰਦੀ

07/23/2015 8:25:36 AM

ਪਿਛਲੇ ਵਰ੍ਹੇ ਜਿਨ੍ਹਾਂ ਅਭਿਨੇਤਰੀਆਂ ਨੇ ਆਪਣੀ ਪਾਰੀ ਬਾਲੀਵੁੱਡ ''ਚ ਸ਼ੁਰੂ ਕੀਤੀ ਹੈ,    ਉਨ੍ਹਾਂ  ''ਚੋਂ ਸਟਾਰ ਬਣਨ ਦੀਆਂ ਸਭ ਤੋਂ ਜ਼ਿਆਦਾ ਸੰਭਾਵਨਾਵਾਂ ''ਹੀਰੋਪੰਤੀ'' ਦੀ ਹੀਰੋਇਨ ਕ੍ਰਿਤੀ  ਸਨਨ ਵਿਚ ਨਜ਼ਰ ਆ ਰਹੀਆਂ ਹਨ ਕਿਉਂਕਿ ਡੈਬਿਊ ਫਿਲਮ ਹੀ ਹਿੱਟ ਰਹੀ ਅਤੇ ਚੰਗੇ ਅਭਿਨੈ ਲਈ ਐਵਾਰਡ ਵੀ ਮਿਲੇ। ਸੁਭਾਵਿਕ ਤੌਰ ''ਤੇ ਕ੍ਰਿਤੀ ਅੱਜਕਲ ਫਿਲਮਕਾਰਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ। ਉਸ ਦੀ ਝੋਲੀ ਵਿਚ ਚੰਗੀਆਂ ਫਿਲਮਾਂ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼¸
* ਸਾਜਿਦ ਨਾਡਿਆਡਵਾਲਾ ਨੇ ਤੁਹਾਨੂੰ ਆਪਣੀਆਂ ਅਗਲੀਆਂ 3 ਫਿਲਮਾਂ ''ਚ ਕੰਮ ਕਰਨ ਦਾ ਮੌਕਾ ਦਿੱਤਾ ਹੈ, ਕੀ ਕਹੋਗੇ?
- ਮੈਨੂੰ ਲੱਗਦਾ ਹੈ ਕਿ ਸਾਜਿਦ ਨਾਡਿਆਡਵਾਲਾ ਅਜਿਹੇ ਨਿਰਮਾਤਾ ਹਨ, ਜੋ ਤੁਹਾਨੂੰ ਲਾਂਚ ਕਰਨ ਦੌਰਾਨ ਤੁਹਾਡਾ ਇੰਨਾ ਖਿਆਲ ਰੱਖਦੇ ਹਨ, ਜਿਵੇਂ ਤੁਸੀਂ ਉਨ੍ਹਾਂ ਦੇ ਖ਼ੁਦ ਦੇ  ਬੱਚੇ ਹੋਵੋ। ਇਹੋ ਵਜ੍ਹਾ ਹੈ ਕਿ ਉਹ ਮੇਰੀ ਅਗਲੀ ਫਿਲਮ ਨੂੰ ਲੈ ਕੇ ਬੇਹੱਦ ਚਿੰਤਤ ਹਨ। ਮੈਂ ਬੇਸ਼ੱਕ ਕਿਸੇ ਹੋਰ ਨਿਰਮਾਤਾ ਨਾਲ ਆਪਣੀ ਅਗਲੀ ਫਿਲਮ ਕਰਾਂ ਪਰ ਉਹ ਨਿੱਜੀ ਤੌਰ ''ਤੇ ਮੈਨੂੰ ਚੰਗੀਆਂ ਫਿਲਮਾਂ ਕਰਦੇ ਹੋਏ ਦੇਖਣਾ ਚਾਹੁੰਦੇ ਹਨ। ਮੈਂ ਚਾਹੁੰਦੀ ਸੀ ਕਿ ਉਹ ਸਾਨੂੰ ਦੁਬਾਰਾ ਇਕੱਠੇ ਕੰਮ ਕਰਨ ਦਾ ਮੌਕਾ ਦੇਣ ਅਤੇ ਉਨ੍ਹਾਂ ਨੇ ਮੇਰੀ ਇੱਛਾ ਪੂਰੀ ਕਰ ਦਿੱਤੀ।
* ਪਰ ਤੁਹਾਡੇ ''ਤੇ ਦੋਸ਼ ਹੈ ਕਿ ''ਹੀਰੋਪੰਤੀ'' ਦੇ ਹਿੱਟ ਹੋਣ ਤੋਂ ਬਾਅਦ ਤੁਸੀਂ ਹੰਕਾਰੀ ਹੋ ਗਏ ਹੋ?
- ਬਿਲਕੁਲ ਮਨਘੜਤ ਗੱਲਾਂ ਹਨ ਕਿਉਂਕਿ ਮੈਂ ਹੰਕਾਰ ਕਰਨ ਲਾਇਕ ਅਜੇ ਤਕ ਕੁਝ ਹਾਸਿਲ ਹੀ ਨਹੀਂ ਕੀਤਾ। ਅਜਿਹੇ ''ਚ ਮੈਂ ਹੰਕਾਰ ਕਿਵੇਂ ਦਿਖਾ ਸਕਦੀ ਹਾਂ? ਮੈਂ ਅਜੇ ਸਿਰਫ 3 ਫਿਲਮਾਂ ਕੀਤੀਆਂ ਹਨ, ਇਕ ਹਿੰਦੀ ਵਿਚ ਅਤੇ ਦੋ ਤੇਲਗੂ ਵਿਚ। ਯਕੀਨਨ, ਮੇਰੀ ਡੈਬਿਊ ਫਿਲਮ ਉਮੀਦ ਨਾਲੋਂ ਕਿਤੇ ਜ਼ਿਆਦਾ ਸਫਲ ਰਹੀ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਮੈਂ ਟੌਪ ''ਤੇ ਪਹੁੰਚ ਗਈ ਹਾਂ।
* ਤਾਂ ਤੁਹਾਡੇ ਬਾਰੇ ਅਜਿਹੀਆਂ ਗੱਲਾਂ ਕਿਉਂ ਹੋ ਰਹੀਆਂ ਹਨ?
- ਹੋ ਸਕਦਾ ਹੈ ਕਿ ਮੇਰੇ ਵਤੀਰੇ ਵਿਚ ਕੁਝ ਤਬਦੀਲੀ ਨਜ਼ਰ ਆ ਰਹੀ ਹੋਵੇ ਅਤੇ ਇਹ ਤਬਦੀਲੀ ਗੈਰ-ਸੁਭਾਵਿਕ ਵੀ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਮੇਰੇ ਅੰਦਰ ਆਈਆਂ ਇਨ੍ਹਾਂ ਤਬਦੀਲੀਆਂ ਦੀ ਵਜ੍ਹਾ ਕਰਕੇ ਲੋਕਾਂ ਨੂੰ ਇਹ ਕਹਿਣ ਦਾ ਮੌਕਾ ਮਿਲਿਆ ਹੈ। ਮੈਂ ਹੁਣ ਥੋੜ੍ਹੀ ਜਿਹੀ ਰੁੱਝ ਗਈ ਹਾਂ ਅਤੇ ਕੰਮ ਵਧ ਗਿਆ ਹੈ, ਇਸ ਲਈ ਮੇਰੇ ''ਤੇ ਬਦਲ ਜਾਣ ਜਾਂ ਮਗਰੂਰ ਹੋ ਜਾਣ ਦਾ ਦੋਸ਼ ਲੱਗ ਰਿਹਾ ਹੈ। ਆਖਿਰ, ਅਜਿਹਾ ਕਿਉਂ ਹੁੰਦਾ ਹੈ?
* ''ਹੀਰੋਪੰਤੀ'' ਦੇ ਹਿੱਟ ਹੋਣ ਦੇ ਬਾਵਜੂਦ ਸਾਊਥ ਦੀਆਂ ਫਿਲਮਾਂ ਕਰਨ ਦੀ ਕੀ ਵਜ੍ਹਾ ਸੀ? ਕੀ ਤੁਹਾਨੂੰ ਤੇਲਗੂ ਆਉਂਦੀ ਹੈ?
- ਬਿਲਕੁਲ ਨਹੀਂ, ਮੈਨੂੰ ਤਾਂ ਤੇਲਗੂ ਦਾ À ਅ ਵੀ ਨਹੀਂ ਆਉਂਦਾ ਪਰ ਇਸ ਦੇ ਬਾਵਜੂਦ ਮੈਂ ਹੁਣ ਤਕ ਦੋ ਤੇਲਗੂ ਫਿਲਮਾਂ ਕਰ ਚੁੱਕੀ ਹਾਂ। ਦਰਅਸਲ,  ਮੈਂ ਦੋਵੇਂ ਹੀ ਫਿਲਮਾਂ ''ਹੀਰੋਪੰਤੀ'' ਦੀ ਰਿਲੀਜ਼ ਤੋਂ ਪਹਿਲਾਂ ਹੀ ਸਾਈਨ ਕੀਤੀਆਂ ਸਨ। ਮੈਂ ਅੱਜ ਵੀ ਦੂਜੀਆਂ ਭਾਸ਼ਾਵਾਂ ਦੀਆਂ ਫਿਲਮਾਂ ਕਰ ਸਕਦੀ ਹਾਂ  ਪਰ ਸਿਰਫ ਚੰਗੀ ਕਹਾਣੀ ਅਤੇ ਕਿਰਦਾਰ ਮਿਲਣ ''ਤੇ।  ਫਿਲਹਾਲ ਮੇਰੀ ਤਰਜੀਹ ਬਾਲੀਵੁੱਡ ਵਿਚ ਕਰੀਅਰ ਬਣਾਉਣਾ ਹੈ।
* ਖ਼ਬਰ ਹੈ ਕਿ ਵਰੁਣ ਧਵਨ ਨਾਲ ਤੁਸੀਂ ਦੋ ਫਿਲਮਾਂ ਕਰ ਰਹੇ ਹੋ?
- ਹਾਂ, ਪ੍ਰਸਿੱਧ ਲੇਖਕ ਚੇਤਨ ਭਗਤ ਦੀ ਕਿਤਾਬ ''ਹਾਫ ਗਰਲਫ੍ਰੈਂਡ'' ਉਤੇ ਨਿਰਮਾਤਾ ਏਕਤਾ ਕਪੂਰ ਫਿਲਮ ਬਣਾ ਰਹੀ ਹੈ। ਉਨ੍ਹਾਂ ਨੇ ਇਸ ਫਿਲਮ ''ਚ ਵਰੁਣ ਧਵਨ ਨਾਲ ਮੇਰੀ ਜੋੜੀ ਬਣਾਈ ਹੈ। ਵਰੁਣ ਨਾਲ ਇਕ ਹੋਰ ਫਿਲਮ ਕਰ ਰਹੀ ਹਾਂ, ਜਿਸ ਦਾ ਨਾਂ ਹੈ ''ਦਿਲਵਾਲੇ''। ਰੋਹਿਤ ਸ਼ੈੱਟੀ ਦੀ ਡਾਇਰੈਕਸ਼ਨ ਵਿਚ  ਬਣ ਰਹੀ ਇਸ ਫਿਲਮ ''ਚ ਸ਼ਾਹਰੁਖ ਖਾਨ ਅਤੇ ਕਾਜਲ ਲੀਡ ਰੋਲ ਵਿਚ ਹੈ, ਜਦਕਿ ਦੂਜੀ ਜੋੜੀ ਮੇਰੀ ਅਤੇ ਵਰੁਣ ਧਵਨ ਦੀ ਹੈ।
* ਇਕ ਫਿਲਮ ''ਚ ਅਰਜੁਨ ਕਪੂਰ ਵੀ ਤੁਹਾਡੇ ਹੀਰੋ ਹਨ?
- ਹਾਂ, ਅਰਜੁਨ ਕਪੂਰ ਨਾਲ ਫਿਲਮ ''ਫਰਜ਼ੀ'' ਕਰ ਰਹੀ ਹਾਂ। ਹਾਲਾਂਕਿ, ਪਹਿਲਾਂ ਇਸ ਫਿਲਮ ''ਚ ਸ਼ਾਹਿਦ ਕਪੂਰ ਕੰਮ ਕਰਨ ਵਾਲੇ ਸਨ ਪਰ ਵਿਆਹ ਕਰਕੇ ਸ਼ਾਹਿਦ ਕਪੂਰ ਇਸ ਫਿਲਮ ਨੂੰ ਨਹੀਂ ਕਰ ਸਕੇ। ਹਾਲਾਂਕਿ ਇਸ ਫਿਲਮ ਦੇ ਡਾਇਰੈਕਟਰਾਂ ਰਾਜ ਨਿਦਿਮੋਰੂ ਅਤੇ ਕ੍ਰਿਸ਼ਨਾ ਡੀ. ਕੇ. ਛੇਤੀ ਹੀ ਸ਼ੂਟਿੰਗ ਕਰਨਾ ਚਾਹੁੰਦੇ ਸਨ, ਇਸ ਲਈ ਦੋਹਾਂ ਨੇ ਸ਼ਾਹਿਦ ਕਪੂਰ ਦੀ ਥਾਂ ਅਰਜੁਨ ਕਪੂਰ ਨੂੰ ਲੈਣ ਦਾ ਫੈਸਲਾ ਕਰ ਲਿਆ।
* ਫਿਰ ਅਕਸ਼ੈ ਕੁਮਾਰ ਦੇ ਆਪੋਜ਼ਿਟ ਵਾਲੀ ਫਿਲਮ ''ਸਿੰਘ ਇਜ਼ ਬਲਿੰਗ'' ਕਿਉਂ ਛੱਡ ਦਿੱਤੀ?
- ਛੱਡੀ ਨਹੀਂ, ਸਗੋਂ ਪ੍ਰਭੂਦੇਵਾ ਦੇ ਨਿਰਦੇਸ਼ਨ ''ਚ ਬਣਨ ਵਾਲੀ ਇਸ ਫਿਲਮ ਦੇ ਸ਼ੁਰੂ ਹੋਣ ''ਚ ਹੋ ਰਹੀ ਲਗਾਤਾਰ ਦੇਰੀ ਅਤੇ ਹੋਰ ਫਿਲਮਾਂ ''ਚ ਰੁੱਝੇ ਹੋਣ ਕਾਰਨ ਮੈਨੂੰ ''ਸਿੰਘ ਇਜ਼ ਬਲਿੰਗ'' ਛੱਡਣੀ ਪਈ। ਜਦੋਂ ਫਿਲਮ ਸ਼ੁਰੂ ਹੋਣ ਵਾਲੀ ਸੀ, ਉਦੋਂ ਵੀ ਇਸ ਦੀ ਡੇਟ ਮੇਰੀਆਂ ਹੋਰ ਫਿਲਮਾਂ ਨਾਲ ਮੈਚ ਨਹੀਂ ਹੋ ਰਹੀ ਸੀ, ਇਸ ਲਈ ਮੈਂ ਇਸ ਨੂੰ ਨਾ ਕਰਨ ਦਾ ਫੈਸਲਾ ਕੀਤਾ।
* ਤੁਹਾਡੀ ਥਾਂ ਏਮੀ ਜੈਕਸਨ ਇਸ ਫਿਲਮ ਦਾ ਹਿੱਸਾ ਬਣ ਗਈ। ਕੀ ਕਹੋਗੇ?
- ਏਮੀ ਉਸ ਭੂਮਿਕਾ ਵਿਚ ਇਕਦਮ ਫਿੱਟ ਬੈਠਦੀ ਹੈ ਕਿਉਂਕਿ ਮੈਂ ਫਿਲਮ ਦੀ ਕਹਾਣੀ ਜਾਣਦੀ ਹਾਂ, ਇਸ ਲਈ ਕਹਿ ਸਕਦੀ ਹਾਂ ਕਿ ਏਮੀ  ਇਸ ਭੂਮਿਕਾ ਵਿਚ ਬਿਲਕੁਲ ਫਿੱਟ ਬੈਠਦੀ ਹੈ।
* ਤੁਸੀਂ ਟਾਈਗਰ ਸ਼ਰਾਫ ਨਾਲ ਕਿਸੇ ਮਿਊਜ਼ਿਕ ਵੀਡੀਓ ''ਚ ਕੰਮ ਕਰ ਰਹੇ ਹੋ?
- ਜੀ ਹਾਂ, ਟੀ-ਸੀਰੀਜ਼ ਦੇ ਇਕ ਆਉਣ ਵਾਲੇ ਵੀਡੀਓ ਵਿਚ ਟਾਈਗਰ ਸ਼ਰਾਫ ਨਾਲ ਨਜ਼ਰ ਆਵਾਂਗੀ। ਭੂਸ਼ਣ ਕੁਮਾਰ ਵਲੋਂ ਬਣਾਈ  ਵੀਡੀਓ ''ਚਲ ਵਹਾਂ ਜਾਤੇ ਹੈਂ'' ਵਿਚ ਮੈਂ ਅਤੇ ਟਾਈਗਰ ਇਕ ਵਾਰ ਫਿਰ  ਆਪਣੇ ਡਾਂਸ ਸਟੈੱਪਸ ਨਾਲ ਦਰਸ਼ਕਾਂ ਨੂੰ ਰੋਮਾਂਚਿਤ ਕਰਾਂਗੇ। ਅਮਾਲ ਮਲਿਕ ਵਲੋਂ ਸੰਗੀਤਬੱਧ ਅਤੇ ਅਰਿਜੀਤ ਸਿੰਘ ਵਲੋਂ ਗਾਏ ਇਸ ਗਾਣੇ ਬਾਰੇ ਹੁਣ ਤੋਂ ਹੀ ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਸੁਪਰਹਿੱਟ ਹੋਵੇਗੀ।
* ''ਹੀਰੋਪੰਤੀ'' ਵਿਚ ਤੁਸੀਂ ਟਾਈਗਰ ਨਾਲ ਸਮੂਚਿੰਗ ਸੀਨ ਵੀ ਦੇ ਚੁੱਕੇ ਹੋ, ਅੱਗੇ ਕਿੱਥੋਂ ਤਕ ਜਾਓਗੇ?
- ''ਹੀਰੋਪੰਤੀ'' ਵਿਚ ਮੈਂ ਇਕ ਕਿੱਸਿੰਗ ਸੀਨ ਕੀਤਾ ਪਰ ਉਸ ਨੂੰ ਕਰਨ ਤੋਂ ਪਹਿਲਾਂ ਮੈਂ ਸ਼ੱਬੀਰ ਸਰ ਤੋਂ ਪੁੱਛਿਆ ਸੀ ਕਿ ਕੀ ਇਹ ਜ਼ਰੂਰੀ ਹੈ। ਕੀ ਅਸੀਂ ਇਸ ਸੀਨ ਨੂੰ ਸਕਿੱਪ ਨਹੀਂ ਕਰ ਸਕਦੇ? ਤਦ ਉਨ੍ਹਾਂ ਨੇ ਮੈਨੂੰ ਕਨਵਿੰਸ ਕੀਤਾ ਕਿ ਹਾਂ, ਇਹ ਜ਼ਰੂਰੀ ਹੈ। ਮੇਰੇ ਪਰਿਵਾਰ ਨੇ ਕੋਈ ਇਤਰਾਜ਼ ਨਹੀਂ ਕੀਤਾ ਕਿਉਂਕਿ ਉਹ ਜਾਣਦੇ ਹਨ ਕਿ ਚੀਜ਼ਾਂ ਨੂੰ ਜੱਜ ਕਰਨ ਲਾਇਕ ਸਮਝਦਾਰ ਹਾਂ ਮੈਂ। ਸੀਨ ਨੂੰ ਮਸਾਲੇਦਾਰ ਬਣਾਉਣ ਲਈ ਮੈਂ ਕਿੱਸਿੰਗ ਜਾਂ ਇੰਟੀਮੇਟ ਸੀਨ ਨਹੀਂ ਦੇਵਾਂਗੀ। ਮੈਂ ਮਿਡਲ ਕਲਾਸ ਦੀ ਹਾਂ, ਹਾਲਾਂਕਿ ਮੇਰੇ ਪੇਰੈਂਟਸ ਕਾਫੀ ਸੁਪੋਰਟਿਵ ਹਨ ਪਰ ਮੈਂ ਆਪਣੀ ਹੱਦ ਜਾਣਦੀ ਹਾਂ।
* ਬਾਲੀਵੁੱਡ ''ਚ ਤੁਹਾਡੇ ਫੈਸ਼ਨ ਆਈਕਾਨ ਕੌਣ ਹਨ?
- ਬੇਸ਼ੱਕ ਸੋਨਮ ਕਪੂਰ, ਦੀਪਿਕਾ ਪਾਦੁਕੋਣ ਅਤੇ ਪ੍ਰਿਅੰਕਾ ਚੋਪੜਾ। ਇਨ੍ਹਾਂ ਤਿੰਨਾਂ ਨੂੰ ਸਟਾਈਲਿਸ਼ ਮੰਨਦੀ ਹਾਂ ਪਰ ਫੈਸ਼ਨ ਅਤੇ ਸਟਾਈਲ ਦੇ ਮਾਮਲੇ ''ਚ ਮੈਂ ਕਿਸੇ ਦੀ ਨਕਲ ਨਹੀਂ ਕਰਦੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਸਟਾਈਲ ਬਹੁਤ ਪਰਸਨਲ ਚੀਜ਼ ਹੈ।
- ਨੂਪੁਰ ਝਾਅ


Related News