ਵੱਡੀ ਰਾਹਤ: ਪੁੱਡਾ ਦੇ ਨਾਜਾਇਜ਼ ਪਲਾਟ ਇਕ ਸਾਲ ਤੋਂ ਬੰਦ, ਇਮਾਰਤਾਂ ਨੂੰ ਰੈਗੂਲਰ ਕਰਨ ਦਾ ਪੋਰਟਲ ਮੁੜ ਸ਼ੁਰੂ
Tuesday, Sep 06, 2022 - 03:44 PM (IST)

ਲੁਧਿਆਣਾ : ਜ਼ਿਲ੍ਹੇ 'ਚ 19 ਮਾਰਚ 2018 ਤੱਕ ਬਣੀਆਂ ਸਾਰੀਆਂ ਨਾਜਾਇਜ਼ ਕਾਲੋਨੀਆਂ ਦੇ ਵਾਸੀਆਂ ਨੂੰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਅਜਿਹੀ ਸਥਿਤੀ 'ਚ ਪੁੱਡਾ ਵੱਲੋਂ ਨਾਜਾਇਜ਼ ਪਲਾਟਾਂ ਤੇ ਇਮਾਰਤਾਂ ਨੂੰ ਰੈਗੂਲਰ ਕਰਵਾ ਕੇ ਐਨਓਸੀ ਜਾਰੀ ਕਰਨ ਲਈ ਇੱਕ ਸਾਲ ਤੋਂ ਬੰਦ ਪਏ ਪੋਟਰਲ ਨੂੰ ਖੋਲ੍ਹ ਦਿੱਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਗਲਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਅਮਰਿੰਦਰ ਸਿੰਘ ਮੱਲ੍ਹੀ ਨੇ ਕੀਤੀ ਹੈ। ਪੋਟਰਲ ਤੇ ਸਿਰਫ਼ 19 ਮਾਰਚ 2018 ਤੋਂ ਪਹਿਲਾਂ ਬਣੀਆਂ ਸਾਰੀਆਂ ਨਾਜਾਇਜ਼ ਕਲੋਨੀਆਂ ਲਈ ਹੀ ਐਨਓਸੀ ਜਾਰੀ ਹੋਵੇਗੀ। ਆਨਲਾਈਨ ਅਪਲਾਈ ਕਰਨ 'ਤੇ ਵੀ ਐਨਓਸੀ ਮਿਲ ਜਾਵੇਗੀ।
ਕਿੰਨੇ ਦਿਨਾਂ 'ਚ ਮਿਲੇਗੀ ਆਨਲਾਈਨ ਅਪਲਾਈ ਕੀਤੀ ਐਨਓਸੀ ?
ਦੱਸ ਦੇਈਏ ਕਿ ਪੰਜਾਬ ਕਾਲੋਨਾਈਜ਼ਰ ਐਂਡ ਪ੍ਰਾਪਟੀ ਡੀਲਰਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਲੰਗਾਹ ਦੀ ਅਗਵਾਈ 'ਚ ਕਾਲੋਨਾਈਜ਼ਰਾਂ ਵੱਲੋਂ ਸੰਘਰਸ਼ ਕੀਤਾ ਗਿਆ ਸੀ। ਸਰਕਾਰ ਨੇ ਕਾਲੋਨਾਈਜ਼ਰਾਂ ਦੇ ਸੰਘਰਸ਼ ਨੂੰ ਧਿਆਨ ਵਿੱਚ ਰੱਖਦਿਆਂ ਆਮ ਜਨਤਾ ਨੂੰ ਰਾਹਤ ਦਿੰਦਿਆਂ ਪਹਿਲਾਂ ਵਾਂਗ ਬੰਦ ਪਏ ਪੋਟਰਲ ਨੂੰ ਆਨਲਾਈਨ ਐਨਓਸੀ ਜਾਰੀ ਕਰਨ ਲਈ ਓਪਨ ਕਰ ਦਿੱਤਾ ਹੈ ਪਰ ਇਸਦੀ ਆਫਿਸ਼ੀਅਲ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਜਾਣੀ ਹੈ ਅਤੇ ਉਸ ਸਮੇਂ ਹੀ ਦੱਸ ਦਿੱਤਾ ਜਾਵੇਗਾ ਕਿ ਬਿਨੈਕਾਰ ਨੂੰ ਆਨਲਾਈਨ ਅਪਲਾਈ ਕੀਤੀ ਐਨਓਸੀ ਕਿੰਨੇ ਦਿਨਾਂ ਵਿੱਚ ਮਿਲ ਜਾਵੇਗੀ।
ਇਹ ਵੀ ਪੜ੍ਹੋ : ਨਿੱਜੀ ਯੂਨੀਵਰਸਿਟੀਆਂ ਦੀ ਨਿਗਰਾਨੀ ਲਈ ਰੈਗੂਲੇਟਰੀ ਬਾਡੀ ਬਣਾਉਣ ਦੀ ਪ੍ਰਕਿਰਿਆ 'ਤੇ ਕੰਮ ਸ਼ੁਰੂ
ਜ਼ਿਲ੍ਹੇ 'ਚ ਬਣ ਚੁੱਕੀਆਂ ਹਨ ਕਰੀਬ 2 ਹਜ਼ਾਰ ਨਾਜਾਇਜ਼ ਕਾਲੋਨੀਆਂ
ਗਲਾਡਾ ਦੇ ਰਿਕਾਰਡ ਮੁਤਾਬਿਕ ਜ਼ਿਲ੍ਹੇ 'ਚ ਹੁਣ ਤੱਕ ਕਰੀਬ 2 ਹਜ਼ਾਰ ਨਾਜਾਇਜ਼ ਕਾਲੋਨੀਆਂ ਬਣ ਚੁੱਕੀਆਂ ਹਨ।ਪਿਛਲੇ ਇੱਕ ਸਾਲ ਦੌਰਾਨ ਜਿਨ੍ਹਾਂ ਲੋਕਾਂ ਨੇ ਪਲਾਟ ਜਾਂ ਮਕਾਨ ਖਰੀਦੇ ਹਨ, ਉਨ੍ਹਾਂ ਦੀ ਗਲਾਡਾ ਵੱਲੋਂ ਐਨਓਸੀ ਜਾਰੀ ਨਾ ਕਰਨ ਕਰਕੇ ਰਜਿਸਟਰੀਆਂ ਅਤੇ ਬਿਜਲੀ ਮੀਟਰ ਨਹੀਂ ਲੱਗ ਪਾ ਰਹੇ ਹਨ। ਦੱਸ ਦੇਈਏ ਕਿ ਗਲਾਡਾ ਦੇ ਦਫ਼ਤਰ ਵਿੱਚ ਪਿਛਲੇ ਇੱਕ ਸਾਲ ਦੌਰਾਨ 50 ਹਜ਼ਾਰ ਤੋਂ ਵੱਧ ਫਾਈਲਾਂ ਐਨਓਸੀ ਲੈਣ ਲਈ ਪੇਂਡਿੰਗ ਹਨ। ਹੁਣ ਭਾਵੇਂ ਹੀ ਸਰਕਾਰ ਨੇ ਪੋਟਕਲ ਓਪਨ ਕਰ ਦਿੱਤਾ ਹੈ ਪਰ ਗਲਾਡਾ ਦੇ ਸਾਹਮਣੇ ਚੁਣੌਤੀ ਹੈ ਕਿ ਪੈਂਡਿੰਗ ਕੇਸਾਂ ਨੂੰ ਅਤੇ ਮੌਜੂਦਾ ਸਮੇਂ ਵਿੱਚ ਅਪਲਾਈ ਹੋਣ ਵਾਲੀ ਐਨਓਸੀ ਦੀਆਂ ਫਾਈਲਾਂ ਨੂੰ ਸਮੇਂ ਤੇ ਨਿਪਟਾਇਆ ਜਾ ਸਕੇਗਾ।
ਇਸੇ ਤਰ੍ਹਾਂ ਕਰੋ ਅਪਲਾਈ
https://www.punjabregularization.in/ 'ਤੇ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਨਾ ਹੋਵੇਗਾ। ਇਸ ਤੋਂ ਬਾਅਦ ਬਿਨੈਕਾਰ ਨੂੰ ਫਾਰਮ ਭਰਨਾ ਹੋਵੇਗਾ। ਦੱਸ ਦੇਈਏ ਕਿ 19 ਮਾਰਚ 2018 ਤੱਕ ਜੋ ਕਾਲੋਨੀ ਗੂਗਲ ਅਰਥ ਤੇ ਦਿਖੇਗੀ, ਉਸੇ ਕਾਲੋਨੀ ਵਿੱਚ ਪਲਾਟਸ ਅਤੇ ਇਮਾਰਤ ਦੀ ਐਨਓਸੀ ਜਾਰੀ ਹੋਵੇਗੀ। ਇਸ ਦੇ ਲਈ ਬਿਨੈਕਾਰ ਖੁਦ ਵੀ ਦਸਤਾਵੇਜ਼ਾਂ ਦੇ ਨਾਲ ਗੂਗਲ ਅਰਥ ਦੀ ਫੋਟੋ ਜਮਾਂ ਕਰਵਾਏਗਾ ਤੇ ਬਾਅਦ ਵਿੱਚ ਵੈਰੀਫ਼ਿਕੇਸ਼ਨ ਦੇ ਸਮੇਂ ਗਲਾਡਾ ਅਧਿਕਾਰੀ ਗੂਗਲ ਅਰਥ ਤੋਂ ਕਾਲੋਨੀ ਦੀ ਜਾਂਚ ਕਰੇਗਾ ਜੋ ਕਾਲੋਨੀ 19 ਮਾਰਚ, 2018 ਤੱਕ ਗੂਗ ਅਰਥ ਚ ਦਿਖੇਗੀ, ਉਸ ਨੂੰ ਹੀ ਐਨਓਸੀ ਜਾਰੀ ਹੋਵੇਗੀ।
ਇਹ ਵੀ ਪੜ੍ਹੋ- SIT ਵੱਲੋਂ ਸੁਖਬੀਰ ਬਾਦਲ ਤੋਂ ਪੁੱਛਗਿੱਛ ਖ਼ਤਮ, ਮੀਡੀਆ ਨੂੰ ਬਿਆਨ ਦਿੰਦਿਆ ਆਖੀ ਇਹ ਗੱਲ