ਅਮਰੀਕਾ ਬੈਠੇ ਸੋਨੂ ਖੱਤਰੀ ਗੈਂਗ ਦੇ ਮੁੱਖ ਸ਼ੂਟਰ ਜੱਸਾ ਹਾਪੋਵਾਲ ਦੀ ਭਾਲ ’ਚ ਹਾਈ ਅਲਰਟ ’ਤੇ ਪੰਜਾਬ ਪੁਲਸ

Saturday, Oct 28, 2023 - 11:03 AM (IST)

ਲੁਧਿਆਣਾ (ਪੰਕਜ) : ਪੰਜਾਬ ਦੇ ਦੋਆਬਾ ਏਰੀਆ ’ਚ ਸਰਗਰਮ ਸੋਨੂ ਖੱਤਰੀ ਗੈਂਗ ਦੇ ਮੁੱਖ ਸ਼ੂਟਰ ਅਤੇ ਜਲੰਧਰ ’ਚ ਹੋਏ ਮਾਂ-ਧੀ ਦੇ ਡਬਲ ਮਰਡਰ ਕੇਸ ਦੇ ਮੁਲਜ਼ਮ ਕਰਨਜੀਤ ਸਿੰਘ ਉਰਫ ਜੱਸੀ ਹਾਪੋਵਾਲ ਦੀ ਭਾਲ ਵਿਚ ਪੰਜਾਬ ਪੁਲਸ ਹਾਈ ਅਲਰਟ ’ਤੇ ਹੈ। ਦਰਜਨਾਂ ਵਾਰਦਾਤਾਂ ’ਚ ਸ਼ਾਮਲ ਇਸ ਮੁਲਜ਼ਮ ਦੀ ਭਾਲ ’ਚ ਪੁਲਸ ਦੀਆਂ ਵੱਖ-ਵੱਖ ਟੀਮਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਛਾਪੇਮਾਰੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਪਹਿਲਾਂ ਰੋਲ਼ੀ ਕੁੜੀ ਦੀ ਪੱਤ, ਫਿਰ ਬਣਾਈ ਵੀਡੀਓ, ਹੁਣ ਅਮਰੀਕਾ ਪਹੁੰਚ ਕਰ 'ਤਾ ਇੱਕ ਹੋਰ ਕਾਂਡ

ਹੁਸ਼ਿਆਰਪੁਰ, ਨਵਾਂਸ਼ਹਿਰ, ਬੰਗਾ ਅਤੇ ਜਲੰਧਰ ਏਰੀਆ ’ਚ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਸੋਨੂ ਖੱਤਰੀ ਗੈਂਗ ਦਾ ਮੁਖੀਆ ਰਾਜੇਸ਼ ਕੁਮਾਰ ਉਰਫ ਸੋਨੂ ਖੱਤਰੀ ਅਮਰੀਕਾ ਦੇ ਕੈਲੇਫੋਰਨੀਆ ਸ਼ਹਿਰ ਤੋਂ ਪੰਜਾਬ ਦੇ ਦੋਆਬਾ ਇਲਾਕੇ ’ਚ ਆਪਣੇ ਗੁਰਗਿਆਂ ਦੀ ਮਦਦ ਨਾਲ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦਿਵਾ ਰਿਹਾ ਹੈ। ਬਿਜਲੀ ਮਕੈਨਿਕ ਦਾ ਕੰਮ ਕਰਨ ਵਾਲੇ ਸੋਨੂ ਖੱਤਰੀ ’ਤੇ ਕਈ ਅਪਰਾਧਕ ਕੇਸ ਦਰਜ ਹਨ, ਜਿਸ ਤੋਂ ਬਾਅਦ ਉਹ ਕੁਝ ਸਾਲ ਪਹਿਲਾਂ ਆਪਣੇ ਪਰਿਵਾਰ ਸਮੇਤ ਗੈ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੱਜ ਗਿਆ ਸੀ ਅਤੇ ਉਦੋਂ ਤੋਂ ਅਮਰੀਕਾ ਤੋਂ ਹੀ ਪੰਜਾਬ ’ਚ ਆਪਣਾ ਗੈਂਗ ਚਲਾ ਰਿਹਾ ਹੈ।

ਇਹ ਵੀ ਪੜ੍ਹੋ :  ਜਲੰਧਰ ਦੀਆਂ ਕੁੜੀਆਂ ਦੇ ਵਿਆਹ ਦੇ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਅਸਲ ਗੱਲ

ਵਿਦੇਸ਼ ਵਿਚ ਰਹਿੰਦੇ ਹੋਏ ਪੰਜਾਬ ’ਚ ਕਈ ਕੰਟ੍ਰੈਕਟ ਕਿੰਲਿੰਗ ਕਰਵਾ ਚੁੱਕੇ ਇਸ ਮੁਲਜ਼ਮ ’ਤੇ ਕਤਲ ਸਮੇਤ ਨਵਾਂਸ਼ਹਿਰ ਦੇ ਸੀ. ਆਈ. ਏ. ’ਤੇ ਹੋਏ ਗ੍ਰਨੇਡ ਹਮਲੇ ਦੇ ਮੁਲਜ਼ਮਾਂ ਦੀ ਮਦਦ ਕਰਨ ਦਾ ਵੀ ਦੋਸ਼ ਹੈ। ਸੋਨੂ ਖੱਤਰੀ ਵੱਲੋਂ ਇਕ ਤੋਂ ਬਾਅਦ ਇਕ ਕਰ ਕੇ ਪੰਜਾਬ ਵਿਚ, ਖ਼ਾਸ ਕਰ ਕੇ ਦੋਆਬਾ ਏਰੀਆ ’ਚ ਸੰਗੀਨ ਅਪਰਾਧਕ ਵਾਰਦਾਤਾਂ ਨੂੰ ਆਪਣੇ ਗੈਂਗ ਮੈਂਬਰਾਂ ਦੀ ਮਦਦ ਨਾਲ ਅੰਜਾਮ ਦਿਵਾਇਆ ਜਾ ਰਿਹਾ ਹੈ। ਇਸੇ ਦੇ ਖਾਸਮਖਾਸ ਜੱਸਾ ਹਾਪੋਵਾਲ ਵੱਲੋਂ ਪਿਛਲੇ ਕੁਝ ਸਮੇਂ ਦੇ ਅੰਦਰ ਹੀ ਚਾਰ ਕਤਲ ਦੀਆਂ ਵਾਰਦਾਤਾਂ ਕੀਤੀਆਂ ਜਾ ਚੁੱਕੀਆਂ ਹਨ। ਬਾਵਜੂਦ ਇਸ ਦੇ ਉਕਤ ਘਟਨਾਵਾਂ ’ਚ ਸ਼ਾਮਲ ਕੁਝ ਮੁਲਜ਼ਮਾਂ ਅਤੇ ਉਨ੍ਹਾਂ ਦੇ ਮਦਦਗਾਰਾਂ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਪੁਲਸ ਆਪਣੀ ਪਿੱਠ ਥਾਪੜ ਚੁੱਕੀ ਹੈ ਪਰ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਮੁੱਖ ਸ਼ੂਟਰ ਜੱਸਾ ਹਾਪੋਵਾਲ ਵਾਰਦਾਤ ’ਤੇ ਵਾਰਦਾਤ ਕਰ ਰਿਹਾ ਹੈ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਲੈ ਕੇ ਵੱਡੀ ਖ਼ਬਰ, ਹੋਰ ਵਧੀਆਂ ਵਿਧਾਇਕ ਦੀਆਂ ਮੁਸ਼ਕਲਾਂ

ਮਾਰਚ 2022 ’ਚ ਨਵਾਂਸ਼ਹਿਰ ਦੇ ਰਾਹੋਂ ਵਿਚ ਇਕ ਪੈਟਰੋਲ ਪੰਪ ’ਤੇ ਕਾਂਗਰਸ ਪਾਰਟੀ ਨਾਲ ਸਬੰਧਤ ਮੱਖਣ ਕੰਗ ਦੇ ਹੋਏ ਬੇਦਰਦੀ ਨਾਲ ਕਤਲ ਦੇ ਮਾਮਲੇ ’ਚ ਦਰਜਨ ਭਰ ਹਮਲਾਵਰਾਂ ਵਿਚ ਜੱਸਾ ਹਾਪੋਵਾਲ ਵੀ ਸ਼ਾਮਲ ਸੀ। ਇਸ ਮਾਮਲੇ ਵਿਚ ਵੀ ਪੁਲਸ ਨੇ ਨੇਪਾਲ ਬਾਰਡਰ ਤੋਂ ਗੁਪਤ ਸੂਚਨਾ ਦੇ ਆਧਾਰ ’ਤੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਸੀ। ਜੱਸਾ ਇੰਨਾ ਸ਼ਾਤਰ ਦੱਸਿਆ ਜਾਂਦਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਾ ਸਿਰਫ਼ ਆਪਣੇ ਸਾਥੀਆਂ ਤੋਂ ਵੱਖ ਹੋ ਜਾਂਦਾ ਹੈ, ਸਗੋਂ ਕਈ ਕਈ ਦਿਨਾਂ ਤੱਕ ਇਕ ਹੀ ਟਿਕਾਣੇ ’ਤੇ ਉਦੋਂ ਤੱਕ ਚੁੱਪ-ਚਾਪ ਬੈਠਾ ਰਹਿੰਦਾ ਹੈ, ਜਦੋਂ ਤੱਕ ਕਿ ਪੁਲਸ ਸ਼ਾਂਤ ਨਹੀਂ ਹੋ ਜਾਂਦੀ, ਜਿਸ ਤੋਂ ਬਾਅਦ ਉਹ ਫਿਰ ਅਗਲੀ ਵਾਰਦਾਤ ਦੀ ਰਣਨੀਤੀ ਬਣਾਉਣ ਵਿਚ ਜੁਟ ਜਾਂਦਾ ਹੈ।

ਕੰਗ ਦੇ ਕਤਲ ਤੋਂ ਕਈ ਮਹੀਨੇ ਬਾਅਦ ਜੱਸਾ ਹਾਪੋਵਾਲ ਉਸ ਸਮੇਂ ਪੁਲਸ ਦੀਆਂ ਨਜ਼ਰਾਂ ਵਿਚ ਆਇਆ, ਜਦੋਂ ਉਸ ਨੇ ਬੰਗਾ ਦੇ ਪਿੰਡ ਖਮਾਚੋ ’ਚ ਨਾਈ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਗੁਰਦੀਪ ਸੋਨੂ ਦਾ ਆਪਣੇ ਸਾਥੀ ਸਮੇਤ ਕਤਲ ਕਰ ਦਿੱਤਾ। ਘਟਨਾ ਤੋਂ ਪਹਿਲਾਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ 3 ਨਕਾਬਪੋਸ਼ ਗੁਰਦੀਪ ਨੂੰ ਆਪਣੇ ਨਾਲ ਲੈ ਕੇ ਚਲੇ ਜਾਂਦੇ ਹਨ ਅਤੇ ਉਸ ਤੋਂ ਬਾਅਦ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਬੰਗਾ ਪੁਲਸ ਅਜੇ ਜੱਸਾ ਹਾਪੋਵਾਲ ਦੀ ਭਾਲ ਕਰ ਹੀ ਰਹੀ ਸੀ ਕਿ ਅਚਾਨਕ ਉਸ ਵੱਲੋਂ ਜਲੰਧਰ ’ਚ ਆਦਮਪੁਰ ਦੇ ਕੋਲ ਦੋਹਰੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ, ਜਿਸ ਵਿਚ ਉਹ ਆਪਣੇ ਇਕ ਸਾਥੀ ਦੇ ਨਾਲ ਰਣਜੀਤ ਕੌਰ ਅਤੇ ਉਸ ਦੀ ਧੀ ਗੁਰਪ੍ਰੀਤ ਕੌਰ ਦੇ ਕਤਲ ਤੋਂ ਬਾਅਦ ਰਣਜੀਤ ਦੀ ਲਾਸ਼ ਖੁਰਦ-ਬੁਰਦ ਕਰਨ ਦੀ ਇੱਛਾ ਨਾਲ ਅੱਗ ਲਗਾ ਦਿੰਦਾ ਹੈ।

ਇਹ ਵੀ ਪੜ੍ਹੋ : ਪਟਾਕੇ ਚਲਾਉਣ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ

ਡਬਲ ਮਰਡਰ ਦੀ ਉਕਤ ਵਾਰਦਾਤ ਵੀ ਅਮਰੀਕਾ ਤੋਂ ਸੋਨੂ ਖੱਤਰੀ ਦੇ ਇਸ਼ਾਰੇ ’ਤੇ ਅੰਜਾਮ ਦਿੱਤੀ ਦੱਸੀ ਜਾਂਦੀ ਹੈ, ਜਿਸ ਦੇ ਪਿੱਛੇ ਗੁਰਪ੍ਰੀਤ ਕੌਰ ਦਾ ਆਪਣੇ ਪਤੀ ਜੱਸਾ ਮਨੋਵਲੀਆ ਦੇ ਨਾਲ ਚੱਲ ਰਿਹਾ ਘਰੇਲੂ ਝਗੜਾ ਦੱਸਿਆ ਜਾਂਦਾ ਹੈ, ਜੋ ਕਿ ਹੁਣ ਅਮਰੀਕਾ ਵਿਚ ਰਹਿ ਰਿਹਾ ਹੈ ਅਤੇ ਉਸੇ ’ਤੇ ਆਪਣੀ ਪਤਨੀ ਅਤੇ ਸੱਸ ਦੇ ਕਤਲ ਲਈ ਸੋਨੂ ਖੱਤਰੀ ਨੂੰ ਸੁਪਾਰੀ ਦੇਣ ਦੇ ਦੋਸ਼ ਹਨ, ਜਿਸ ਤੋਂ ਬਾਅਦ ਅਮਰੀਕਾ ਵਿਚ ਫਾਈਨਲ ਹੋਈ ਕੰਟ੍ਰੈਕਟ ਕਿੰਲਿੰਗ ਦੀ ਇਸ ਡੀਲ ਨੂੰ ਪੰਜਾਬ ’ਚ ਜੱਸਾ ਹਾਪੋਵਾਲ ਨੇ ਅੰਜਾਮ ਤੱਕ ਪਹੁੰਚਾਇਆ।

ਇਨ੍ਹਾਂ ਘਟਨਾਵਾਂ ਤੋਂ ਸਾਫ਼ ਹੈ ਕਿ ਅਮਰੀਕਾ ਦੇ ਕੈਲੇਫੋਰਨੀਆ ’ਚ ਰਹਿੰਦੇ ਹੋਏ ਸੋਨੂ ਖੱਤਰੀ ਜਿੱਥੇ ਪੰਜਾਬ ਵਿਚ ਅਪਰਾਧ ਦਾ ਸਿੰਡੀਕੇਟ ਚਲਾ ਰਿਹਾ ਹੈ, ਉੱਥੇ ਜੱਸਾ ਹਾਪੋਵਾਲ ਉਸ ਦੇ ਇਸ਼ਾਰੇ ’ਤੇ ਇਕ ਤੋਂ ਬਾਅਦ ਇਕ ਕਰ ਕੇ ਸੰਗੀਨ ਅਪਰਾਧਕ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ। ਦੋਹਰੇ ਕਤਲ ਕਾਂਡ ਸਮੇਤ 4 ਕਤਲਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ, ਜੱਸਾ ਹਾਪੋਵਾਲ ਨੂੰ ਫੜਨ ਲਈ ਪੰਜਾਬ ਪੁਲਸ ਦੇ ਨਾਲ ਸਪੈਸ਼ਲ ਟਾਸਕ ਫੋਰਸ ਦੀਆਂ ਕਈ ਟੀਮਾਂ ਵੱਖ-ਵੱਖ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੀਆਂ ਹਨ। ਅਜਿਹੇ ’ਚ ਦੇਖਣਾ ਹੋਵੇਗਾ ਕਿ ਜੱਸਾ ਕਦੋਂ ਤੱਕ ਕਾਨੂੰਨ ਦੀ ਗ੍ਰਿਫ਼ਤ ’ਚ ਆਉਂਦਾ ਹੈ।

ਇਹ ਵੀ ਪੜ੍ਹੋ : ਔਰਤਾਂ 'ਚ ਬ੍ਰੈਸਟ ਕੈਂਸਰ ਨੂੰ ਲੈ ਕੇ ਨਵਾਂ ਅਧਿਐਨ, ਸਾਹਮਣੇ ਆਇਆ ਹੈਰਾਨੀਜਨਕ ਤੱਥ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News