ਸਮਰਾਲਾ: ਬਰੈਂਪਟਨ ਦੇ MLA ਹਰਦੀਪ ਗਰੇਵਾਲ ਬੋਲੇ, ਪੰਜਾਬੀ ਸਟੂਡੇਂਟਸ ਦਾ ਕੈਨੇਡਾ ਦੀ ਤਰੱਕੀ ’ਚ ਸਭ ਤੋਂ ਵੱਡਾ ਯੋਗਦਾਨ
Thursday, Feb 16, 2023 - 05:03 PM (IST)
![ਸਮਰਾਲਾ: ਬਰੈਂਪਟਨ ਦੇ MLA ਹਰਦੀਪ ਗਰੇਵਾਲ ਬੋਲੇ, ਪੰਜਾਬੀ ਸਟੂਡੇਂਟਸ ਦਾ ਕੈਨੇਡਾ ਦੀ ਤਰੱਕੀ ’ਚ ਸਭ ਤੋਂ ਵੱਡਾ ਯੋਗਦਾਨ](https://static.jagbani.com/multimedia/2023_2image_16_54_348741292cacca.jpg)
ਸਮਰਾਲਾ (ਗਰਗ, ਬੰਗੜ)- ਅੱਜ ਸਮਰਾਲਾ ਪਹੁੰਚੇ ਕੈਨੇਡਾ ਦੇ ਬਰੈਂਪਟਨ ਈਸਟ ਦੇ ਵਿਧਾਇਕ ਹਰਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਕੈਨੇਡਾ ਦੀ ਤਰੱਕੀ ਅਤੇ ਆਰਥਿਕ ਮਜ਼ਬੂਤੀ ਵਿਚ ਵਿਦੇਸ਼ੀ ਵਿਦਿਆਰਥੀਆਂ, ਖ਼ਾਸ ਕਰ ਕੇ ਪੰਜਾਬੀਆਂ ਦੀ ਬਹੁਤ ਮਹੱਤਤਾ ਅਤੇ ਮਹਾਨ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਪੰਜਾਬੀ ਪੜ੍ਹਣ ਲਈ ਕੈਨੇਡਾ ਜਾਣ ਦੀ ਹੌਂਦ 'ਚ ਕਾਫ਼ੀ ਪ੍ਰੇਸ਼ਾਨੀ ਝੱਲ ਰਹੇ ਹਨ ਪਰ ਜਿਹੜੇ ਬੱਚੇ ਸਕੂਲ ਤੋਂ ਬਾਅਦ ਪੜ੍ਹਾਈ ਕਰਨ ਲ਼ਈ ਉੱਥੇ ਪਹੁੰਚ ਰਹੇ ਹਨ, ਉਨ੍ਹਾਂ ਨੂੰ ਕੈਨੇਡਾ 'ਚ ਹੋਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਛੋਟੀ ਉਮਰ 'ਚ ਇਕੱਲੇ ਕੈਨੇਡਾ ਜਾਣਾ, ਵਿਦਿਆਰਥੀਆਂ ਲਈ ਮਾਨਸਿਕ ਪ੍ਰੇਸ਼ਾਨੀ ਅਤੇ ਡਿਪਰੈਸ਼ਨ ਇਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ, ਜਿਸ 'ਤੇ ਸਰਕਾਰ ਵੀ ਲਗਾਤਾਰ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ- ਪਿਤਾ ਦੀ ਮੌਤ ਦਾ ਗਮ ਸਹਾਰ ਨਾ ਸਕਿਆ ਪੁੱਤ, ਪੁਲਸ ਮੁਲਾਜ਼ਮ ਦੇ ਮੁੰਡੇ ਨੇ ਚੁੱਕਿਆ ਖ਼ੌਫ਼ਨਾਕ ਕਦਮ
ਵਿਧਾਇਕ ਹਰਦੀਪ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਘੱਟ ਤੋਂ ਘੱਟ ਗ੍ਰੇਜੂਏਸ਼ਨ ਤੋਂ ਬਾਅਦ ਪੜ੍ਹਾਈ ਲਈ ਕੈਨੇਡਾ ਆਉਣ ਦੀ ਸਲਾਹ ਦਿੱਤੀ ਤਾਂ ਜੋ ਉਹ ਉੱਥੇ ਸੂਝ-ਬੂਝ ਨਾਲ ਰਹਿਣ ਲਈ ਢੁੱਕਵਾਂ ਮਾਹੌਲ ਮਿਲ ਸਕੇ। ਪੰਜਾਬ ਅਤੇ ਕੈਨੇਡਾ ਦੀ ਟਰਾਂਸਪੋਰਟ ਪ੍ਰਣਾਲੀ ਵਿੱਚ ਅੰਤਰ ਸਪੱਸ਼ਟ ਕਰਦਿਆਂ ਕਿਹਾ ਕਿ ਕੈਨੇਡਾ ਵਿਸ਼ਵ ਪੱਧਰੀ ਟਰਾਂਸਪੋਰਟ ਪ੍ਰਣਾਲੀ ਹੈ ਜਦਕਿ ਹੁਣ ਪੰਜਾਬ ਵਿੱਚ ਵੀ ਸੁਧਾਰ ਹੋ ਰਿਹਾ ਹੈ।
ਇਹ ਵੀ ਪੜ੍ਹੋ- ਆਪਣੇ ਕੋਲ ਕੰਮ ਕਰਨ ਵਾਲੇ ਕਾਮਿਆਂ ਦੇ ਨਾਂ ਕਰ ’ਤੀ 30 ਏਕੜ ਜ਼ਮੀਨ, ਜਾਣੋ ਕੀ ਰਹੀ ਵਜ੍ਹਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।