ਚੈਲੇਸ਼ਨ ਥਰੈਪੀ ਬਣੀ ਹਾਰਟ ਸਰਜ਼ਰੀ ਦਾ ਬਦਲ

Thursday, Dec 06, 2018 - 11:00 AM (IST)

ਚੈਲੇਸ਼ਨ ਥਰੈਪੀ ਬਣੀ ਹਾਰਟ ਸਰਜ਼ਰੀ ਦਾ ਬਦਲ

ਲੁਧਿਆਣਾ (ਸਹਿਗਲ)-ਹਾਰਟ ਅਟੈਕ ਦਿਲ ਦੀ ਬੀਮਾਰੀ ਕਾਰਨ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਭਾਰਤ ਹੁਣ ਵਿਸ਼ਵ ਦੇ ਮੋਹਰੀ ਦੇਸ਼ਾਂ ਵਿਚ ਹੈ। ਸਮੇਂ ਦੇ ਨਾਲ ਹਿਰਦੇ ਰੋਗ ਦੇ ਇਲਾਜ ਵਿਚ ਹੋਰ ਬਦਲ ਵੀ ਮੁਹੱਈਆ ਹਨ ਅਤੇ ਕਈ ਨਵੀਆਂ ਤਕਨੀਕਾਂ ਵੀ ਸਾਹਮਣੇ ਆ ਰਹੀਆਂ ਹਨ। ਚੈਲੇਸ਼ਨ ਥਰੈਪੀ ਇਨ੍ਹੀਂ ਦਿਨੀਂ ਕਈ ਦੇਸ਼ਾਂ ਦੇ ਨਾਲ ਭਾਰਤ ਵਿਚ ਵੀ ਕਾਫੀ ਹਰਮਨਪਿਆਰੀ ਹੋ ਰਹੀ ਹੈ। ਚੈਲੇਸ਼ਨ ਥਰੈਪੀ ਨੂੰ ਧਮਣੀ ਕਲੀਅਰੈਂਸ ਵਜੋਂ ਵੀ ਜਾਣਿਆ ਜਾਂਦਾ ਹੈ ਜੋ ਅਮਰੀਕਾ, ਇੰਗਲੈਂਡ, ਅਸਟ੍ਰੇਲੀਆ ਦੇ ਨਾਲ ਭਾਰਤ ਦੇ ਕੁਝ ਸ਼ਹਿਰਾਂ ਵਿਚ ਮੁਹੱਈਆ ਹੈ। ਮਾਹਰਾਂ ਦੇ ਮੁਤਾਬਕ ਬਾਇਪਾਸ ਸਰਜ਼ਰੀ ਅਤੇ ਏਂਜੀਓਪਲਾਸਟੀ ਹਮੇਸ਼ਾ ਸਫਲ ਨਹੀਂ ਹੁੰਦੇ ਅਤੇ ਧਮਣੀਆਂ ਵਿਚ ਨਵੇਂ ਅਵਰੋਧ ਨੂੰ ਨਹੀਂ ਰੋਕਦੇ। ਕੁਝ ਸਮੇਂ ਬਾਅਦ ਦਿਲ ਦੀਆਂ ਧਮਣੀਆਂ ਵਿਚ ਫਿਰ ਬਲਾਕੇਜ ਹੋ ਜਾਂਦੀ ਹੈ। ਇਕ ਵਾਰ ਸਟੈਟ ਪਾਵੁਣ ਤੋਂ ਬਾਅਦ ਫਿਰ ਸਟੈਟ ਪਾਉਣ ਅਤੇ ਆਖਰ ਵਿਚ ਬਾਈਪਾਸ ਸਰਜ਼ਰੀ ਦੀ ਨੌਬਤ ਆ ਜਾਂਦੀ ਹੈ। ਅਜਿਹੇ ਬਹੁਤ ਸਾਰੇ ਮਰੀਜ਼ ਹਨ ਜਨ੍ਹਿਾਂ ਨੂੰ ਬਾਈਪਾਸ ਸਰਜ਼ਰੀ ਤੋ ਬਾਅਦ ਫਿਰ ਬਲਾਕੇਜ ਹੋ ਗਈ। (ਚੈਲੇਸ਼ਨ)ਚੈਲੇਸ਼ਨ ਥੈਰੇਪੀ ਕਿਨ੍ਹਾਂ ਲੋਕਾਂ ’ਤੇ ਹੈ ਕਾਰਗਰ -ਜਨ੍ਹਿਾਂ ਨੂੰ ਪਹਿਲਾਂ ਏਂਜੀਓਪਲਾਸਟੀ ਤੋਂ ਬਾਅਦ ਫਿਰ ਬਲਾਕੇਜ ਹੋ ਗਈ ਹੋਵੇ। -ਹਾਰਟ ਬਾਇਪਾਸ ਸਰਜ਼ਰੀ ਫੇਲ ਹੋ ਚੁੱਕੀ ਹੋਵੇ। -ਅਜਿਹੇ ਮਰੀਜ਼, ਜਨ੍ਹਿਾਂ ਦੀ ਹਾਰਟ ਬਾਈਪਾਸ ਮੈਡੀਕਲ ਕਾਰਨਾਂ ਕਰਕੇ ਸੰਭਵ ਨਹੀਂ। -ਜਨ੍ਹਿਾਂ ਨੂੰ ਦਿਲ ਦੇ ਰੋਗਾਂ ਦੀ ਸੰਭਾਵਨਾ ਹੋਵੇ, ਜਾਂਚ ਵਿਚ ਕਈ ਜਗ੍ਹਾ ਬਲਾਕੇਜ ਹੋਵੇ। -ਸ਼ੂਗਰ ਬਲੱਡ ਪ੍ਰੈਸ਼ਰ ਦੇ ਮਰੀਜ਼ ਜਨ੍ਹਿਾਂ ਨੂੰ ਦਿਲ ਦੇ ਰੋਗ ਹੋਣ।ਕੀ ਹੈ ਦਿਲ ਦੀਆਂ ਬੀਮਾਰੀਆਂ ਦੇ ਲੱਛਣ, ਅਣਦੇਖਿਆ ਨਾ ਕਰੋ। -ਅਜਿਹੇ ਲੋਕ ਜਨ੍ਹਿਾਂ ਨੂੰ ਦਿਲ ਦੇ ਰੋਗਾਂ ਦੀ ਸੰਭਾਵਨਾ ਜਾਂ ਪਹਿਲਾਂ ਜਨ੍ਹਿਾਂ ਦੀ ਹਿਰਦੇ ਰੋਗਾਂ ਦੀ ਦਵਾ ਚੱਲ ਰਹੀ ਹੋਵੇ, ਨੂੰ ਲੱਛਣਾਂ ਦਾ ਧਿਆਨ ਰੱਖਣਾ ਚਾਹੀਦਾ ਹੈ। -ਛਾਤੀ ਵਿਚ ਭਾਰ, ਦਰਦ, ਜਕਡ਼ਨ, ਸਾਹ ਰੁਕਣਾ। -ਅਚਾਨਕ ਛਾਤੀ ਵਿਚ ਜਲਨ, ਪੇਟ ਵਿਚ ਦਰਦ। -ਸੀਨੇ ਵਿਚ ਦਬਾਅ ਦੇ ਨਾਲ ਗਲੇ ਜਾਂ ਜਾਬਡ਼ੇ ਵਿਚ ਦਰਦ। -ਬਿਨਾ ਕਾਰਨ ਅਚਾਨਕ ਪਸੀਨਾ ਆਉਣਾ। -ਜਲਦੀ ਥੱਕ ਜਾਣਾ। -ਪੈਦਲ ਚੱਲਣ ‘ਤੇ ਸਾਹ ਫੁੱਲਣਾ ਜਾਂ ਛਾਤੀ ਵਿਚ ਦਰਦ ਹੋਣਾ, ਰੁਕਣ ’ਤੇ ਠੀਕ ਹੋ ਜਾਣਾ। -ਲੱਤਾਂ, ਪੈਰਾਂ, ਅੱਡੀਆਂ ਵਿਚ ਸੋਜ। -ਉੱਚੀ ਆਵਾਜ਼ ਵਿਚ ਘੁਰਾਡ਼ੇ ਮਾਰਨਾ। ਇਨ੍ਹਾਂ ਲੱਛਣਾਂ ਦੇ ਸਾਹਮਣੇ ਆਉਣ ’ਤੇ ਫੌਰਨ ਹਸਪਤਾਲ ਜਾ ਕੇ ਮਾਹਰ ਨਾਲ ਸਲਾਹ ਕਰਨੀ ਚਾਹੀਦੀ ਹੈ।ਕਿਵੇਂ ਹੁੰਦਾ ਹੈ ਇਲਾਜ : ਅਮਰੀਕਨ ਕਾਲਜ ਫਾਰ ਐਡਵਾਂਸਮੈਂਟ ਆਫ ਮੈਡੀਸਨ ਦੇ ਇਲਾਜ ਪ੍ਰੋਟੋਕੋਲ ਦੇ ਮੁਤਾਬਕ ਇਸ ਇਲਾਜ ਵਿਚ ਮਰੀਜ਼ ਨੂੰ 20 ਤੋਂ 30 ਸੀਟਿੰਗਾਂ ਦੀ ਲੋਡ਼ ਹੁੰਦੀ ਹੈ। ਦਵਾ ਦਾ ਡ੍ਰਿਪ ਰੋਗੀ ਨੂੰ ਲਗਾ ਦਿੱਤਾ ਜਾਂਦਾ ਹੈ। ਮਰੀਜ਼ ਨੂੰ ਹਫਤੇ ਵਿਚ ਦੋ ਵਾਰ ਚੈਲੇਸ਼ਨ ਥਰੈਪੀ ਸੈਂਟਰ ਵਿਚ ਆਉਣ ਦੀ ਲੋਡ਼ ਹੁੰਦੀ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਹੋਣ ਦੀ ਲੋਡ਼ ਨਹੀਂ ਹੁੰਦੀ। ਮਰੀਜ਼ ਅਰਾਮ ਨਾਲ ਟੀ.ਵੀ. ਦੇਖਦੇ ਹੋਏ ਜਾਂ ਕੋਈ ਕਿਤਾਬ, ਅਖਬਾਰ ਪਡ਼੍ਹਦੇ ਹੋਏ ਜਾਂ ਅਰਾਮ ਦੀ ਹਾਲਤ ਵਿਚ ਬੈਠ ੇ ਇਲਾਜ ਕਰਵਾ ਸਕਦਾ ਹੈ।ਕਿਹਡ਼ੀ ਦਵਾ ਹੈ ਕਾਰਗਰ : ਚੈਲੇਸ਼ਨ ਥਰੈਪੀ ਵਿਚ ਦਵਾ ਵਿਚ ਕੈਮੀਕਲ ਦਾ ਸਮੂਹ ਸ਼ਾਮਲ ਹੈ ਜਨ੍ਹਿਾਂ ਨੂੰ ਹੀ.ਡੀ.ਪੀ.ਏ. ਕਿਹਾ ਜਾਂਦ ਹੈ, ਦੇ ਨਾਲ ਵਿਟਾਮਿਨ ਸੀ ਅਤੇ ਹੋਰਨਾਂ ਦਵਾਈਆਂ ਸ਼ਾਮਲ ਹਨ। ਮਾਹਰਾਂ ਦੇ ਮੁਤਾਬਕ ਇਹ ਦਵਾ ਜਦੌਂ ਡ੍ਰਿਪ ਰਾਹੀਂ ਖੂਨ ਵਿਚ ਪੁੱਜਦੀ ਹੈ ਤਾਂ ਧਮਣੀਆਂ ਵਿਚ ਜਮ੍ਹਾ ਕੈਲਸ਼ੀਅਮ ਲੇਡ (ਪਾਰਾ) ਆਸੈਨਿਕ ਅਤੇ ਹੋਰ ਹੈਵੀ ਮੈਟਲ ਨੂੰ ਹਟਾਉਣਾ ਸ਼ੁਰੂ ਕਰ ਦਿੰਦੀ ਹੈ ਜੋ ਮੂਤਰ ਰਾਹੀਂ ਸਰੀਰ ਤੋਂ ਬਾਹਰ ਨਿਕਲਣਾ ਸ਼ੁਰੂ ਕਰ ਦਿੰਦੇ ਹਲ। ਹੈਵੀ ਮੈਟਲ ਅਤੇ ਕੈਲਸ਼ੀਅਮ ਦੇ ਘੱਟ ਹੁੰਦੇ ਹੀ ਧਮਣੀਆਂ ਵਿਚ ਲਚਕੀਲਾਪਣ ਵਧ ਜਾਂਦ ਹੈ ਅਤੇ ਖੂਨ ਦੌਰਾ ਵੀ ਹਾਲਤ ਦੇ ਮੁਤਾਬ ਬਿਹਤਰ ਹੋ ਜਾਂਦਾ ਹੈ। ਅਜਿਹ ਵਿਚ ਦਿਲ ਦੇ ਰੋਗ ਦੇ ਲੱਛਣਾਂ ਵਿਚ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਹੁਣ ਇਹ ਦਵਾ ਗਲੁਕੋਜ਼ ਰਾਹੀਂ ਲਗਾਏ ਜਾਣ ਦੇ ਨਾਲ ਖਾਣ ਲਈ ਵੀ ਮੁਹੱਈਆ ਹੈ। ਚੈਲੇਸ਼ਨ ਥਰੈਪੀ ਹਿਰਦੇ ਰੋਗ ਦਾ ਬਿਨਾ ਅਪ੍ਰੇਸ਼ਨ ਇਲਾਜ ਹੈ। ਇਸ ਨਾਲ ਲੋਕਾਂ ਨੂੰ ਹਿਰਦੇ ਰੋਗ ਦੇ ਇਲਾਜ ਦਾ ਇਕ ਹੋਰ ਬਦਲ ਮਿਲ ਗਿਆ। ਇਹ ਥਰੈਪੀ ਦਿਲ ਤੋਂ ਇਲਾਵਾ, ਲੀਵਰ ਅਤੇ ਗੁਰਦੇ ਦੀ ਕਿਰਿਆ ਵਿਚ ਸੁਧਾਰ ਕਰਦੀ ਹੈ। ਸਰੀਰ ਵਿਚ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਕੇ ਡੀਟਾਕਸ ਕਰਦੀ ਹੇ। ਸ਼ੂਗਰ, ਬਲੱਡ ਪ੍ਰੈਸ਼ਰ ਦੇ ਮਰੀਜ਼, ਜਨ੍ਹਿਾਂ ਨੂੰ ਦਿਲ ਦਾ ਰੋਗ ਹੈ, ਦੇ ਲਈ ਕਾਫੀ ਫਾਇਦੇਮੰਦ ਸਿੱਧ ਹੋ ਰਹੀ ਹੈ। ਦੇਖਣ ਵਿਚ ਆਇਆ ਹੈ ਕਿ ਦਵਾ ਨਾਲ ਖੂਨ ਧਮਣੀਆਂ ਦੇ ਕੰਡੇ ’ਤੇ ਜਮ੍ਹਾ ਕੈਲਸ਼ੀਅਮ ਅਤੇ ਹੋਰ ਨੁਕਸਾਨ ਪਹੁੰਚਾਉਣ ਵਾਲੇ ਤੱਤ ਘੱਟ ਹੋ ਜਾਂਦੇ ਹਲ। ਰੋਗੀ ਨੂੰ ਛਾਤੀ ਵਿਚ ਦਰਦ ਵਰਗੀ ਪ੍ਰੇਸ਼ਾਨ ਤੋਂ ਛੁਟਕਾਰਾ ਮਿਲਦਾ ਹੈ। ਜੋ ਪਹਿਲਾਂ ਥੋਡ਼੍ਹੀ ਦੂਰ ਪੈਦਲ ਨਹੀਂ ਚੱਲ ਸਕਦੇ ਸਨ, ਬਾਅਦ ਵਿਚ ਲੰਬੀ ਦੂਰੀ ਤੱਕ ਸੈਰ ਅਸਾਨੀ ਨਾਲ ਕਰ ਪਾਉਂਦੇ ਹਨ ਅਤੇ ਉਨ੍ਹਾਂ ਵਿਚ ਏਂਜੀਓਪਲਾਸਟੀ ਅਤੇ ਬਾਇਪਾਸ ਸਰਜ਼ਰੀ ਦਾ ਖਤਰਾ ਟਲ ਜਾਂਦਾ ਹੈ। ਇਸ ਥਰੈਪੀ ਨਾਲ ਸਰੀਰ ਵਿਚ ਖੂਨ ਦੇ ਦੌਰੇ ਵਿਚ ਸੁਧਾਰ ਹੁੰਦਾ ਹੈ।


Related News