ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਬੂਟ ਵੰਡੇ
Thursday, Dec 06, 2018 - 11:02 AM (IST)

ਲੁਧਿਆਣਾ (ਦੀਪਾ)-ਕਰੀਬੀ ਪਿੰਡ ਸਮਰਾਡ਼ੀ ਤਹਿ. ਫਿਲੌਰ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਨੂੰ ਸਵ. ਸਵਰਨ ਸਿੰਘ ਰੰਧਾਵਾ ਦੇ ਪਰਿਵਾਰ ਵਲੋਂ ਜੁਰਾਬਾਂ ਤੇ ਬੂਟ ਵੰਡੇ ਗਏ। ਇਸ ਮੌਕੇ ਸਾਬਕਾ ਸਰਪੰਚ ਮੋਹਣ ਲਾਲ ਮਹਿਮੀ ਨੇ ਕਿਹਾ ਕਿ ਦਾਨੀ-ਸੱਜਣਾਂ ਦੇ ਸਹਿਯੋਗ ਨਾਲ ਵਿੱਦਿਆ ਤੇ ਸਿਹਤ ਦੇ ਖੇਤਰ ’ਚ ਵਿਆਪਕ ਤਬਦੀਲੀ ਹੋਈ ਹੈ, ਜੋ ਕਿ ਸਮਾਜ ਲਈ ਲਾਹੇਵੰਦ ਹੈ। ਇਸ ਮੌਕੇ ਕੁਲਦੀਪ ਸਿੰਘ, ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ ਰੰਧਾਵਾ, ਜਗਵਿੰਦਰ ਸਿੰਘ ਰੰਧਾਵਾ, ਸੁਰਿੰਦਰ ਸਿੰਘ ਸਿੱਧੂ, ਮੱਖਣ ਸਿੰਘ ਮੁੱਖ ਅਧਿਆਪਕ ਮਿਡਲ ਸਕੂਲ, ਹੀਰਾ ਲਾਲ ਮੁੱਖ ਅਧਿਆਪਕ ਪ੍ਰਾਇਮਰੀ ਸਕੂਲ, ਨਰਿੰਦਰ ਕੌਰ, ਅਮਨਦੀਪ ਕੌਰ, ਸਲੋਨੀ ਰਾਣੀ, ਕਮਲਾ ਦੇਵੀ, ਗੁਰਬਖਸ਼ ਕੌਰ, ਅਮਨਦੀਪ ਕੌਰ, ਸੁਮਨ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ।