ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ
Monday, Dec 03, 2018 - 11:00 AM (IST)

ਲੁਧਿਆਣਾ (ਅਜਮੇਰ)-ਪਿੰਡ ਨਗਰ ਵਿਖੇ ਅੰਬੇਡਕਰੀ ਟੀਮ ਨਗਰ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ, ਦਲਿਤਾਂ ਅਤੇ ਅੌਰਤਾਂ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ। ਇਸ ਮੌਕੇ ਜਿੱਥੇ ਬੁੱਧਜੀਵੀਆਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਉੱਥੇ ਮਾਨਵਤਾ ਕਲਾ ਮੰਚ ਪਿੰਡ ਨਗਰ ਵਲੋਂ ਨਿਰਦੇਸ਼ਕ ਜਸਵਿੰਦਰ ਪੱਪੀ ਦੀ ਨਿਰਦੇਸ਼ਨਾਂ ਹੇਠ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜੀਵਨ ਅਤੇ ਸੰਘਰਸ਼ ਨੂੰ ਰੂਪਮਾਨ ਕਰਦੇ ਨਾਟਕ ਖੇਡੇ ਗਏ। ਇਸ ਮੌਕੇ ਸਨਮਾਨ ਸਮਾਰੋਹ ਵੀ ਅਯੋਜਿਤ ਕੀਤਾ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਕਾਂਤੀ ਮੋਹਣ ਸਰਪੰਚ ਮੁਠੱਡਾ ਕਲਾਂ ਅਤੇ ਦੀਪਕ ਰਸੂਲਪੁਰੀ ਪ੍ਰਧਾਨ ਅੰਬੇਡਕਰ ਸੈਨਾ ਪੰਜਾਬ ਨੂੰ ਸੰਘਰਸ਼ੀ ਯੋਧੇ ਐਵਾਰਡ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਸਨਮਾਨ ਸਮਾਰੋਹ ਵਿਚ ਅੰਬੇਡਕਰੀ ਟੀਮ ਦੇ ਗੁਰਮੋਹਣ ਭੱਟੀ ਵਾਈਸ ਪ੍ਰਧਾਨ ਅੰਬੇਡਕਰ ਸੈਨਾ, ਮਨਪ੍ਰੀਤ ਭੱਟੀ ਬਲਾਕ ਪ੍ਰਧਾਨ, ਖੁਸ਼ੀ ਰਾਮ ਬੋਧ, ਚਮਨਾ ਮੋਮੀ, ਨਿਰਮਲ ਭੱਟੀ, ਨਛੱਤਰ ਭੱਟੀ, ਸੋਨੂੰ ਭੱਟੀ, ਐਡਵੋਕੇਟ ਜਸਵਿੰਦਰ ਭੱਟੀ, ਪਰਮਜੀਤ, ਹਰਭਜਨ ਮੋਮੀ, ਸੋਨੂੰ, ਸੰਜੀਵ ਕਾਦਰੀ, ਬਿੰਦਰ ਰਸੂਲਪੁਰੀ, ਪ੍ਰੇਮ ਮਾਨ, ਬਲਵਿੰਦਰ ਭੱਟੀ, ਗਿਆਨ ਚੰਦ ਭੱਟੀ, ਕਮਲ ਮਹਿਮੀ, ਮਾਸਟਰ ਅਮਰਜੀਤ ਮਹਿਮੀ, ਡਾ. ਮਨਜੀਤ ਪਵਾਰ, ਮਨਦੀਪ ਪੰਚ, ਡਾ. ਸੀ. ਐੱਲ. ਮੋਮੀ ਵੀ ਹਾਜ਼ਰ ਸਨ। ਇਸ ਮੌਕੇ ਕਾਂਤੀ ਮੋਹਨ ਅਤੇ ਦੀਪਕ ਰਸੂਲਪੁਰੀ ਨੇ ਆਪ ਆਪਣੇ ਸੰਬੋਧਨੀ ਭਾਸ਼ਣਾਂ ਵਿਚ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਸਾਹਿਬ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣ ਦੀ ਲੋਡ਼ ਹੈ, ਜੇਕਰ ਇਸ ਨੂੰ ਦਲਿਤ ਸਮਾਜ ਦੇ ਨਾਲ ਨਾਲ ਜਨਰਲ ਸਮਾਜ ਵਿਚ ਵੀ ਪਹੁੰਚਾਇਆ ਜਾਵੇ ਤਾਂ ਸਮਾਜਕ ਬਰਾਬਰਤਾ ਲਿਆਉਣ ਦੇ ਸੰਘਰਸ਼ ਵਿਚ ਇਕ ਵੱਡਾ ਕਦਮ ਹੋਵੇਗਾ।