ਸ਼ਹੀਦ ਸਰਾਭਾ ਯਾਦਗਾਰੀ ਖੇਡ ਮੇਲਾ ਪੂਰੇ ਜਾਹੋ-ਜਲਾਲ ’ਤੇ

11/15/2018 12:28:43 PM

ਲੁਧਿਆਣਾ (ਡਾ. ਪ੍ਰਦੀਪ)- ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਸਰਾਭਾ ਵਲੋਂ ਪ੍ਰਵਾਸੀ ਭਾਰਤੀਆਂ, ਨਗਰ ਨਿਵਾਸੀਆਂ ਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਸ਼ਹੀਦ ਸਰਾਭਾ ਦੀ ਬਰਸੀ ’ਤੇ ਗੋਲਡ ਕੱਪ ਟੂਰਨਾਮੈਂਟ ਪੂਰੇ ਜਾਹੋ-ਜਲਾਲ ’ਤੇ ਪੁੱਜ ਗਿਆ। ਇਸ ਖੇਡੇ ਮੇਲੇ ਦੇ ਤੀਜੇ ਦਿਨ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਉਪੰਲੀਅਨ ਸੁਰਿੰਦਰ ਸਿੰਘ ਸੋਢੀ ਤੇ ਉੱਘੇ ਬੁੱਧੀਜੀਵੀ ਪ੍ਰੋ. ਜੈ ਪਾਲ ਸਿੰਘ ਤੂਰ ਮੁੱਖ ਮਹਿਮਾਨ ਵਜੋਂ ਪੁੱਜ ਅਤੇ ਉਨ੍ਹਾਂ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਸਰਾਭਾ ਵਲੋਂ ਆਯੋਜਿਤ 71ਵੇਂ ਸ਼ਾਨਦਾਰ ਟੂਰਨਾਮੈਂਟ ’ਤੇ ਵਧਾਈ ਦਿੱਤੀ। ਹਾਕੀ ਦੇ ਹੋਏ ਮੁਕਾਬਲਿਆਂ ’ਚ ਢੁੱਡੀਕੇ ਨੇ ਕਪੂਰਥਲਾ ਨੂੰ 6-1 ਦੇ ਫਰਕ ਨਾਲ ਹਰਾਇਆ। ਈ. ਐੱਮ. ਟੀ. ਜਲੰਧਰ ਨੇ ਬਹਾਦਰਕੇ ਦੀ ਟੀਮ ਨੂੰ ਬਹੁਤ ਹੀ ਵੱਡੇ ਫਰਕ ਨਾਲ ਹਰਾਇਆ। ਡਾਂਗੋ ਨੇ ਸਿੱਖ ਰੈਜਮੈਂਟ ਨੂੰ 1-0 ਦੇ ਫਰਕ ਨਾਲ ਹਰਾਇਆ। ਇਸ ਮੌਕੇ ਕਲੱਬ ਦੇ ਚੇਅਰਮੈਨ ਇਕਬਾਲ ਸਿੰਘ ਘੋਲਾ ਚੇਅਰਮੈਨ ਸਪੋਰਟਸ ਕਲੱਬ, ਜਤਿੰਦਰ ਸਿੰਘ ਯੂ. ਐੱਸ. ਏ., ਚੇਅਰਮੈਨ ਚੇਰੀਟੇਬਲ ਟਰੱਸਟ ਸ਼ਹੀਦ ਕਰਤਾਰ ਸਿੰਘ ਸਰਾਭਾ ਹਸਪਤਾਲ, ਪ੍ਰਧਾਨ ਭੁਪਿੰਦਰ ਸਿੰਘ ਪੱਪੂ ਕੈਨੇਡਾ, ਜਨਰਲ ਸਕੱਤਰ ਡਾ. ਬਲਦੇਵ ਸਿੰਘ, ਪ੍ਰੈੱਸ ਸਕੱਤਰ ਮਨਪ੍ਰੀਤ ਜੋਨੂ, ਖਜ਼ਾਨਚੀ ਅਮਰ ਸਿੰਘ, ਮੀਤ ਪ੍ਰਧਾਨ ਕੁਲਦੀਪ ਸਿੰਘ, ਬਿੰਦਰ ਯੂ. ਐੱਸ. ਏ., ਸਾਬਕਾ ਪ੍ਰਧਾਨ, ਸੁਖਵਿੰਦਰ ਬਬਲੀ , ਮਾ. ਦਰਸ਼ਨ ਸਿੰਘ ਤੇ ਮਾ. ਚਰਨਜੀਤ ਸਿੰਘ ਬਿੱਲੂ, ਹਰਿੰਦਰ ਲਾਟੀ (ਪੰਚ ਦੋਵੇਂ) ਪਰੇਮ ਜੀਤ ਸਿੰਘ, ਗੁਰਸਿਮਰਤ ਸਿੰਘ, ਦੋਵੇਂ ਵਾਇਸ ਚੇਅਰਮੈਨ ਤੇ (ਸਾਬਕਾ ਸਰਪੰਚ) ਮਾ. ਮੇਵਾ ਸਿੰਘ, ਮਾ. ਰਵਿੰਦਰ ਸਿੰਘ ਪੀ .ਟੀ, ਭਵਜੀਤ ਸਿੰਘ ਕੈਨੇਡਾ, ਕੇਵਲ ਸਿੰਘ ਯੂ.ਐੱਸ.ਏ., ਕਿਰਨ ਪਾਲ ਸਿੰਘ ਕੈਨੇਡਾ, ਰਜਿੰਦਰ ਸਿੰਘ ਸਰਾਭਾ, ਜਸਵਿੰਦਰ ਸਿੰਘ ਰਾਣਾ, ਸੁਖਮਿੰਦਰ ਸਿੰਘ ਸੁਖਾ ਆਦਿ ਵਿਸ਼ੇਸ਼ ਤੌਰ ’ਤੇ ਪੁੱਜੇ।


Related News