ਹੈਡਿੰਗ ਹੋਰ ਕੱਢਣਾ ‘ਖਰਚ ਘਟਾਉਣ ਲਈ ਕਿਸਾਨ ਕਰਨ ਹੈਪੀ ਸੀਡਰ ਦੀ ਵਰਤੋਂ’
Saturday, Nov 03, 2018 - 11:43 AM (IST)

ਲੁਧਿਆਣਾ (ਧਾਲੀਵਾਲ)–ਇਸ ਵਾਰ ਝੋਨੇ ਦੀ ਪਰਾਲੀ ਨਾ ਸਾਡ਼ਨ ਦੇ ਸਰਕਾਰ ਦੇ ਐਲਾਨ ’ਤੇ ਪਹਿਰਾ ਦਿੰਦਿਆਂ ਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪਿੰਡ ਵਲੀਪੁਰ ਕਲਾਂ ਦੇ ਅਗਾਂਹਵਧੂ ਕਿਸਾਨ ਸੁਖਦੇਵ ਸਿੰਘ ਧਾਲੀਵਾਲ ਨੇ ਆਪਣੇ ਖੇਤ ’ਚੋਂ ਹੈਪੀ ਸੀਡਰ ਦੁਆਰਾ ਕਣਕ ਦੀ ਬੀਜਾਈ ਸ਼ੁਰੂ ਕੀਤੀ ਹੈ। ਉਨ੍ਹਾਂ ਇਸ ਬਾਰੇ ਦੱਸਦਿਆਂ ਕਿਹਾ ਕਿ ਇਸ ਨਾਲ ਵਾਤਾਵਰਣ ਦੂਸ਼ਿਤ ਹੋਣੋਂ ਤਾਂ ਬਚਦਾ ਹੀ ਹੈ, ਕਣਕ ਦੀ ਬੀਜਾਈ ’ਤੇ ਖਰਚਾ ਵੀ ਘੱਟ ਆਉਂਦਾ ਹੈ। ਉਨ੍ਹਾਂ ਹੋਰ ਕਿਸਾਨਾਂ ਨੂੰ ਵੀ ਇਸ ਤਕਨੀਕ ਨਾਲ ਕਣਕ ਦੀ ਬੀਜਾਈ ਕਰਨ ਦਾ ਸੰਦੇਸ਼ ਦਿੱਤਾ ਤੇ ਆਪਣੇ ਵਲੋਂ ਸਹਾਇਤਾ ਕਰਨ ਦਾ ਦਾਅਵਾ ਕੀਤਾ ਤਾਂ ਜੋ ਵਾਤਾਵਰਣ ਨੂੰ ਬਚਾਉਣ ’ਚ ਆਪਣਾ ਬਣਦਾ ਯੋਗਦਾਨ ਪਾ ਸਕਣ। ਇਸ ਮੌਕੇ ਕਿਸਾਨ ਸੁਖਦੇਵ ਸਿੰਘ ਧਾਲੀਵਾਲ, ਪਰਮਜੀਤ ਸਿੰਘ ਧਾਲੀਵਾਲ, ਜਗਜੀਵਨ ਸਿੰਘ ਝੱਜ, ਜਗਤਾਰ ਸਿੰਘ ਕੈਲੇ, ਜਸਕਰਨ ਧਾਲੀਵਾਲ, ਹਰਦੇਵ ਸਿੰਘ ਧਾਲੀਵਾਲ, ਗੁਰਤੇਜ ਗਿੱਲ, ਮਨੀ ਹੁੰਦਲ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਲਵਾਈ ਦਾ ਸਮਾਂ 20 ਜੂਨ ਤੋਂ 10 ਦਿਨ ਪਹਿਲਾਂ ਕਰਨ, ਕਿਉਂਕਿ ਹੁਣ ਝੋਨੇ ਦੀ ਕਟਾਈ ਸਮੇਂ ਮੌਸਮ ਠੰਡਾ ਹੋਣ ਕਾਰਨ ਝੋਨੇ ਦੀ ਨਮੀ ਵਧ ਰਹੀ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦਾ ਹੋਰ ਵਧੇਰੇ ਹੱਲ ਕਰਨ ਦਾ ਸਮਾਂ ਮਿਲ ਸਕਦਾ ਹੈ।