ਸਵ. ਰਣਜੀਤ ਕੌਰ ਸਿੱਧੂ ਨੂੰ ਸ਼ਰਧਾਂਜਲੀ ਭੇਟ
Saturday, Jan 12, 2019 - 11:45 AM (IST)

ਲੁਧਿਆਣਾ (ਰਿਸ਼ੀ)-ਰਿਟਾਇਰਡ ਐੱਸ. ਪੀ. ਸੁਰਿੰਦਰ ਸਿੰਘ ਸਿੱਧੂ, ਐੱਸ. ਐੱਚ. ਓ., ਪੀ. ਐੱਸ. ਡਾਬਾ ਪਵਿੱਤਰ ਸਿੰਘ ਸਿੱਧੂ ਦੀ ਮਾਤਾ ਸਵ. ਰਣਜੀਤ ਕੌਰ ਸਿੱਧੂ ਦੇ ਨਮਿੱਤ ਰੱਖੇ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਪਿੰਡ ਸਿੱਧਵਾਂ ਬੇਟ, ਲੁਧਿਆਣਾ ’ਚ ਆਯੋਜਿਤ ਕੀਤੀ ਗਈ। ਇਸ ਮੌਕੇ ਰਾਗੀ ਜਥਿਆਂ ਨੇ ਵਿਰਾਗਮਈ ਕੀਰਤਨ ਕੀਤਾ। ਇਸ ਮੌਕੇ ਪੀ. ਪੀ. ਐੱਸ. ਸੁਰਿੰਦਰ ਸਿੰਘ ਬਰਾਡ਼ (ਐੱਸ. ਐੱਸ. ਪੀ. ਜਗਰਾਓਂ), ਮਲਕੀਤ ਸਿੰਘ ਦਾਖਾ, ਸਾਬਕਾ ਐੱਮ. ਐੱਲ. ਏ. ਮਲਕੀਤ ਸਿੰਘ ਇਆਲੀ, ਜਗਰਾਓਂ ਤੋਂ ਸਾਬਕਾ ਐੱਮ. ਐੱਲ. ਏ. ਗੁਰਦੀਪ ਸਿੰਘ ਭੈਣੀ, ਕੇ. ਕੇ. ਬਾਵਾ, ਸਤਪਾਲ ਸਿੰਘ ਲੋਹਾਰਾ, ਸ਼ੈਰੀ ਗਰਚਾ, ਟੋਨਾ ਗਰਚਾ, ਪਲਵਿੰਦਰ ਸਿੰਘ, ਪਰਵਿੰਦਰ ਸਿੰਘ ਸੋਮਾ, ਹਰਜਿੰਦਰ ਸਿੰਘ ਸਿੱਧੂ, ਮੇਜਰ ਸਿੰਘ, ਇੰਦਰਜੀਤ ਸਿੰਘ, ਹਰਚਰਨ ਸਿੰਘ ਧੂਰ, ਸਰਬਜੀਤ ਸਿੰਘ, ਭਰਪੂਰ ਸਿੰਘ ਬਾਜਵਾ, ਮਹਿੰਦਰ ਸਿੰਘ ਐਡਵੋਕੇਟ, ਕਾਲਾ, ਇੰਸਪੈਕਟਰ ਰਿਟਾ. ਦਿਲਾਵਰ ਸਿੰਘ, ਤ੍ਰਿਲੋਚਨ ਸਿੰਘ, ਬਸੰਤ ਵਿਹਾਰ ਰੈਜ਼ੀਡੈਂਟ ਵੈੱਲਫੇਅਰ ਆਰਗੇਨਾਈਜ਼ੇਸ਼ਨ, ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਇਲਾਵਾ ਵੱਡੀ ਗਿਣਤੀ ’ਚ ਮਾਣਯੋਗ ਸੱਜਣਾਂ ਨੇ ਸ਼ਾਮਲ ਹੋ ਕੇ ਸਵ. ਰਣਜੀਤ ਕੌਰ ਸਿੱਧੂ ਨੂੰ ਸ਼ਰਧਾਂਜਲੀ ਭੇਟ ਕੀਤੀ।