ਮਾਮਲਾ ਰੈਗੂਲਰ ਕਰਵਾਉਣ ਲਈ ਅਪਲਾਈ ਨਾ ਕਰਨ ਦਾ
Saturday, Jan 12, 2019 - 11:45 AM (IST)

ਲੁਧਿਆਣਾ (ਹਿਤੇਸ਼)-ਨਗਰ ਨਿਗਮ ਵਲੋਂ ਨਾਜਾਇਜ਼ ਕਾਲੋਨੀਆਂ ਖਿਲਾਫ ਪਿਛਲੇ ਦਿਨੀਂ ਜੋ ਤਾਬਡ਼ਤੋਡ਼ ਕਾਰਵਾਈ ਕੀਤੀ ਗਈ, ਉਸ ਤੋਂ ਬਾਅਦ ਗਲਾਡਾ ਦੀ ਵੀ ਨੀਂਦ ਖੁੱਲ੍ਹ ਗਈ ਹੈ, ਜਿਸ ਤਹਿਤ ਕਈ ਇਲਾਕਿਆਂ ’ਚ ਨਾਜਾਇਜ਼ ਕਾਲੋਨੀਆਂ ’ਤੇ ਐਕਸ਼ਨ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਗਲਾਡਾ ਦੇ ਅਧੀਨ ਆਉਂਦੇ ਇਲਾਕੇ ’ਚ ਨਗਰ ਨਿਗਮ ਤੋਂ ਕਈ ਗੁਣਾ ਜ਼ਿਆਦਾ ਨਾਜਾਇਜ਼ ਕਾਲੋਨੀਆਂ ਬਣੀਆਂ ਹੋਈਆਂ ਹਨ, ਜਿੱਥੋਂ ਤੱਕ ਇਨ੍ਹਾਂ ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਨ ਸਬੰਧੀ ਅਪਲਾਈ ਕਰਨ ਦਾ ਸਵਾਲ ਹੈ, ਉਸ ਦਾ ਅੰਕਡ਼ਾ ਗਲਾਡਾ ’ਚ ਨਗਰ ਨਿਗਮ ਤੋਂ ਵੀ ਘੱਟ ਹੈ ਪਰ ਇਨ੍ਹਾਂ ਨਾਜਾਇਜ਼ ਕਾਲੋਨੀਆਂ ਖਿਲਾਫ ਕਾਰਵਾਈ ਕਰਨ ਦੇ ਮਾਮਲੇ ’ਚ ਨਗਰ ਨਿਗਮ ਨੇ ਬਾਜ਼ੀ ਮਾਰ ਲਈ ਹੈ। ਇਸ ਤਹਿਤ ਜਿੱਥੇ ਨਗਰ ਨਿਗਮ ਵਲੋਂ ਪਿਛਲੇ ਸਮੇਂ ਦੌਰਾਨ 100 ਤੋਂ ਜ਼ਿਆਦਾ ਨਾਜਾਇਜ਼ ਕਾਲੋਨੀਆਂ ’ਚ ਬੁਲਡੋਜ਼ਰ ਚਲਾਉਣ ਦਾ ਦਾਅਵਾ ਕੀਤਾ ਗਿਆ ਹੈ, ਉਥੇ ਗਲਾਡਾ ਦੀ ਕਾਰਵਾਈ ਇਕ ਦਿਨ ਪਹਿਲਾਂ ਹੀ ਸ਼ੁਰੂ ਹੋਈ ਹੈ, ਜਿਸ ’ਚ ਕੋਈ ਪੁਖਤਾ ਕਦਮ ਚੁੱਕਣ ਦੀ ਜਗ੍ਹਾ ਸਿਰਫ ਨਾਜਾਇਜ਼ ਕਾਲੋਨੀਆਂ ’ਚ ਬਣ ਰਹੇ ਮਕਾਨਾਂ ਦੀ ਉਸਾਰੀ ਰੁਕਵਾਉਣ ਦੀ ਗੱਲ ਕਹੀ ਜਾ ਰਹੀ ਹੈ।