ਬੱਚਿਆਂ ਲਈ ਗਰਮ ਕੱਪਡ਼ੇ ਤੇ ਬਜ਼ੁਰਗਾਂ ਲਈ ਸ਼ਾਲ ਵੰਡੇ

Thursday, Dec 27, 2018 - 10:35 AM (IST)

ਬੱਚਿਆਂ ਲਈ ਗਰਮ ਕੱਪਡ਼ੇ ਤੇ ਬਜ਼ੁਰਗਾਂ ਲਈ ਸ਼ਾਲ ਵੰਡੇ

ਲੁਧਿਆਣਾ (ਸੰਦੀਪ)-ਪਿੰਡ ਹੀਰਾਂ ਦੇ ਮਾਲਵਾ ਸਕੂਲ ਦੇ ਡਾਇਰੈਕਟਰ ਪ੍ਰਿਆ ਸ਼ਾਰਦਾ ਭਾਵੇਂ ਵਰ੍ਹਿਆਂ ਤੋਂ ਵਿਦੇਸ਼ ਦੀ ਧਰਤੀ ਕੈਨੇਡਾ ਜਾ ਵਸੇ ਹਨ ਪਰ ਉਥੇ ਬੈਠਿਆਂ ਵੀ ਪਿੰਡ ਤੇ ਇਲਾਕੇ ਲਈ ਦਾਨ-ਪੁੰਨ ਤੇ ਲੋਕ ਭਲਾਈ ਕਾਰਜਾਂ ਤੋਂ ਉਹ ਕਦੇ ਨਹੀਂ ਖੁੰਝਦੇ। ਇਸੇ ਸਾਲ ਪਿੰਡ ਦੇ ਨੌਜਵਾਨਾਂ ਵਲੋਂ ਕਰਵਾਏ ਗਏ ਸਵਥ ਰੋਬਿਨ ਦੀ ਯਾਦ ਨੂੰ ਸਮਰਪਿਤ ਹਫਤਾ ਭਰ ਚੱਲੇ ਕ੍ਰਿਕਟ ਦੇ ਪੰਜਾਬ ਪੱਧਰੀ ਟੂਰਨਾਮੈਂਟ ਦੌਰਾਨ ਉਨ੍ਹਾਂ ਲੰਗਰ ਦੀ ਸੇਵਾ ਕੀਤੀ, ਫਿਰ ਮਾਲਵਾ ਸਕੂਲ ਦੇ ਬਾਨੀ ਤੇ ਪ੍ਰਿੰਸੀਪਲ ਰਹੇ ਸਵਥ ਪ੍ਰੇਮ ਸਿੰਘ ਦੀ ਯਾਦ ਵਿਚ ਮਾਲਵਾ ਤੇ ਇਕ ਸਰਕਾਰੀ ਸਕੂਲ ਦੇ ਪਹਿਲੀਆਂ 3 ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਆ ਗਿਆ। ਮਾਲਵਾ ਸਕੂਲ ਹੀਰਾਂ ਦੇ ਵਿਹਡ਼ੇ ਵਿਚ ਕੀਤੇ ਗਏ ਇਕ ਸਾਦਾ ਸਮਾਗਮ ਦੌਰਾਨ ਪਿੰਡ ਦੇ ਸੀਨੀਅਰ ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਸਾਬਕਾ ਸਰਪੰਚ, ਪ੍ਰਧਾਨ ਦਲਵਿੰਦਰ ਸਿੰਘ, ਡਾਥ ਜਗਤਾਰ ਸਿੰਘ ਤੇ ਡਾਥ ਬਲਜੀਤ ਸਿੰਘ ਹਾਜ਼ਰ ਹੋਏ। ਸਰਦੀ ਦੇ ਸਖਤ ਮਿਜ਼ਾਜ ਨੂੰ ਦੇਖਦੇ ਹੋਏ 27 ਨਿੱਕੇ ਬੱਚਿਆਂ ਨੂੰ ਗਰਮ ਕੱਪਡ਼ੇ ਤੇ ਬੂਟ ਅਤੇ ਪਿੰਡ ਦੀਆਂ 12 ਬਜ਼ੁਰਗ ਅੌਰਤਾਂ ਨੂੰ ਸ਼ਾਲ ਤੇ ਹੋਰ ਕੱਪਡ਼ੇ ਵੰਡੇ ਗਏ। ਸ਼ਮਸ਼ੇਰ ਸਿੰਘ ਸਾਬਕਾ ਸਰਪੰਚ ਨੇ ਮੈਡਮ ਪ੍ਰਿਆ ਸ਼ਾਰਦਾ ਵਲੋਂ ਕੀਤੇ ਜਾ ਰਹੇ ਲੋਕ ਸੇਵਾ ਕਾਰਜਾਂ ਦੀ ਸ਼ਲਾਘਾ ਤੇ ਧੰਨਵਾਦ ਕਰਦਿਆਂ ਆਖਿਆ ਕਿ ਪੂਰੇ ਇਲਾਕੇ ਵਿਚ ਮਾਲਵਾ ਸਕੂਲ ਵਿਦਿਅਕ ਸੰਸਥਾਵਾਂ ਰਾਹੀਂ ਸਿੱਖਿਆ ਸੇਵਾਵਾਂ ਦੀ ਸ਼ੁਰੂਆਤ ਕਰਨ ਵਾਲੇ ਇਸ ਪਰਿਵਾਰ ’ਤੇ ਪਿੰਡ ਤੇ ਇਲਾਕੇ ਨੂੰ ਸਦਾ ਮਾਣ ਰਹੇਗਾ। ਅੰਤ ਵਿਚ ਸਕੂਲ ਇੰਚਾਰਜ ਹਰਜਿੰਦਰ ਕੌਰ ਨੇ ਮੈਡਮ ਪ੍ਰਿਆ ਸ਼ਾਰਦਾ ਤੇ ਸਮੂਹ ਸਟਾਫ ਵੱਲੋਂ ਆਏ ਪਤਵੰਤਿਆਂ ਦਾ ਧੰਨਵਾਦ ਵੀ ਕੀਤਾ।


Related News