ਲਿੰਕ ਸਡ਼ਕ ਦਾ ਕੰਮ ਮੁਕੰਮਲ ਨਾ ਹੋਣ ’ਤੇ ਲੋਕਾਂ ਵਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ
Monday, Nov 05, 2018 - 10:39 AM (IST)

ਖੰਨਾ (ਭੱਟੀ)- ਪਿੰਡ ਰਸੂਲਪੁਰ ਤੋਂ ਮੱਲ੍ਹਾ ਤੱਕ ਤਿੰਨ ਕੁ ਕਿਲੋਮੀਟਰ ਲਿੰਕ ਸਡ਼ਕ ਦੇ ਟੋਟੇ ਦਾ ਕੰਮ ਬਹੁਤ ਹੀ ਮੱਠੀ ਚਾਲ ਨਾਲ ਚੱਲਣ ਤੋਂ ਪਰੇਸ਼ਾਨ ਲੋਕਾਂ ਨੇ ਮੋਹਤਬਰ ਆਗੂਆਂ ਕੁਲਤਾਰਨ ਸਿੰਘ ਸਿੱਧੂ, ਜਤਿੰਦਰ ਸਿੰਘ ਅਤੇ ਰਮਨਦੀਪ ਸਿੰਘ ਦੀ ਅਗਵਾਈ ’ਚ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ ਗੁੱਸਾ ਕੱਢਿਆ ਅਤੇ ਨਾਅਰੇਬਾਜ਼ੀ ਵੀ ਕੀਤੀ। ਕਾਂਗਰਸ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਇਸ ਲਿੰਕ ਸਡ਼ਕ ਦਾ ਕੰਮ ਲਗਭਗ ਪਿਛਲੇ ਚਾਰ ਮਹੀਨਿਅਾਂ ਤੋਂ ਚਲ ਰਿਹਾ ਹੈ ਪਰ ਚਾਰ ਮਹੀਨੇ ਬੀਤ ਜਾਣ ’ਤੇ ਵੀ ਅਜੇ ਤੱਕ ਸਡ਼ਕ ਦਾ ਕੰਮ ਮੁਕੰਮਲ ਨਹੀਂ ਹੋਇਆ ਹੈ, ਜਿਸ ਕਰ ਕੇ ਰਾਹਗੀਰਾਂ ਨੂੰ ਲੰਘਣ ਸਮੇਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਡ਼ਕ ’ਤੇ ਪਾਇਆ ਗਿਆ ਪੱਥਰ ਖਿਲਰਿਅਾਂ ਪਿਆ ਹੈ ਅਤੇ ਸਰਦੀਆਂ ਦਾ ਮੌਸਮ ਵੀ ਸਿਰ ’ਤੇ ਆਉਣ ਕਰ ਕੇ ਪ੍ਰੀਮਿਕਸ ਪਾਉਣ ਦੀ ਸੰਭਾਵਨਾ ਵੀ ਘੱਟ ਹੀ ਜਾਪਦੀ ਹੈ, ਜਦਕਿ ਝੋਨੇ ਦਾ ਸੀਜ਼ਨ ਹੋਣ ਕਾਰਨ ਕਿਸਾਨ ਝੋਨੇ ਦੀ ਫਸਲ ਮੰਡੀ ਲੈ ਕੇ ਜਾਣ ਲਈ ਪਰੇਸ਼ਾਨ ਹੋ ਰਹੇ ਹਨ ਅਤੇ ਖਿਲਰਿਅਾਂ ਪੱਥਰ ਟਰੈਕਟਰਾਂ, ਟਰਾਲੀਆਂ ਅਤੇ ਹੋਰ ਲੰਘਣ ਵਾਲੇ ਵਾਹਨਾਂ ਦੇ ਟਾਇਰਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਡ਼ਕ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ ਤਾਂ ਕਿ ਇਸ ਸਡ਼ਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਜਦ ਇਸ ਸਡ਼ਕ ਸਬੰਧੀ ਪੰਜਾਬ ਮੰਡੀਕਰਨ ਬੋਰਡ ਦੇ ਜੇ. ਈ. ਪ੍ਰਮਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਡ਼ਕ ’ਤੇ ਜਲਦ ਤੋਂ ਜਲਦ ਪ੍ਰੀਮਿਕਸ ਪਾਇਆ ਜਾਵੇਗਾ।
ਇਸ ਮੌਕੇ ਕੁਲਤਾਰਨ ਸਿੰਘ ਸਿੱਧੂ, ਰਮਨ ਰਸੂਲਪੁਰ, ਜਤਿੰਦਰ ਸਿੰਘ, ਅਮਰਜੀਤ ਸਿੰਘ, ਰਮਨਦੀਪ ਸਿੰਘ, ਜਿੰੰਦਾ, ਲਖਵੀਰ ਸਿੰਘ, ਗੁਰਮੇਲ ਸਿੰਘ, ਹਰਭਜਨ ਸਿੰਘ, ਸੱਗਡ਼ ਸਿੰਘ, ਨਿਰਭੈ ਸਿੰਘ, ਬਲਵੀਰ, ਦਲੀਪ ਸਿੰਘ, ਸ਼ਮਸ਼ੇਰ ਸਿੰਘ ਅਤੇ ਕਰਨੈਲ ਸਿੰਘ ਆਦਿ ਹਾਜ਼ਰ ਸਨ। ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਕੁਲਤਾਰਨ ਸਿੰਘ ਸਿੱਧੂ, ਜਤਿੰਦਰ ਸਿੰਘ ਅਤੇ ਹੋਰ। ਮੁਸਕਾਨ