ਲੋੜਵੰਦ ਬੱਚਿਆਂ ਨੂੰ ਸਿੱਖਿਅਤ ਕਰਨਾ ਸਮਾਜ ਸੇਵਾ ’ਚ ਵਡਮੁੱਲਾ ਕਾਰਜ : ਐੱਸ. ਐੱਸ. ਪੀ.

Monday, Oct 29, 2018 - 03:20 PM (IST)

ਲੋੜਵੰਦ ਬੱਚਿਆਂ ਨੂੰ ਸਿੱਖਿਅਤ ਕਰਨਾ ਸਮਾਜ ਸੇਵਾ ’ਚ ਵਡਮੁੱਲਾ ਕਾਰਜ : ਐੱਸ. ਐੱਸ. ਪੀ.

ਖੰਨਾ (ਸੁਖਵਿੰਦਰ ਕੌਰ)-ਵਾਰਡ ਨੰ. 19 ’ਚ ਲਾਲਾ ਸਰਕਾਰੂ ਮੱਲ ਦੇ ਸਾਹਮਣੇ ਸਥਿਤ ਕਾਲੋਨੀ ’ਚ ਨਵ-ਨਿਰਮਾਣ ਅਧੀਨ ‘ਮਹੰਤ ਗੰਗਾ ਪੁਰੀ ਮੂਕ ਬਧਿਰ ਸਕੂਲ’ ਦੀ ਨਵੀਂ ਬਣ ਰਹੀ ਇਮਾਰਤ ਦੀ ਬੇਸਮੈਂਟ ਦੇ ਲੈਂਟਰ ਦੇ ਨਿਰਮਾਣ ਕਾਰਜਾਂ ਦਾ ਅਾਰੰਭ ਐੱਸ. ਐੱਸ. ਪੀ. ਧਰੁਵ ਦਹੀਆ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਐੱਸ. ਐੱਸ. ਪੀ. ਖੰਨਾ ਧਰੁਵ ਦਹੀਆ ਦਾ ਸਕੂਲ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਤਰੁਣ ਜੈਨ, ਅਖਿਲ ਭਾਰਤੀ ਸੰਗਮੇਸ਼ਵਰ ਸੇਵਾ ਦਲ ਦੇ ਕੌਮੀ ਪ੍ਰਧਾਨ ਭਰਥਰੀ ਬਾਂਸਲ ਅਤੇ ਸੇਵਾ ਦਲ ਖੰਨਾ ਦੇ ਪ੍ਰਧਾਨ ਜਤਿੰਦਰ ਪਾਠਕ ਆਦਿ ਨੇ ਭਰਵਾਂ ਸੁਆਗਤ ਕੀਤਾ। ਇਸ ਦੌਰਾਨ ਐੱਸ. ਐੱਸ. ਪੀ. ਦਹੀਆ ਨੇ ਸੰਸਥਾ ਵਲੋਂ ਗੂੰਗੇ ਅਤੇ ਬੋਲੇ਼ ਬੱਚਿਆਂ ਨੂੰ ਬਿਲਕੁੱਲ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਦੇ ਕਾਰਜ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਇਹ ਬੱਚੇ ਵੀ ਸਮਾਜ ਦਾ ਇਕ ਅੰਗ ਹਨ ਅਤੇ ਸੰਸਥਾ ਦਾ ਅਜਿਹੇ ਬੱਚਿਆਂ ਨੂੰ ਸਿੱਖਿਅਤ ਕਰਨਾ ਸਮਾਜ ਸੇਵਾ ’ਚ ਵੱਡਮੁੱਲਾ ਕਾਰਜ ਹੈ। ਸੰਸਥਾ ਦੀ ਖੰਨਾ ਸ਼ਾਖਾ ਦੇ ਪ੍ਰਧਾਨ ਜਤਿੰਦਰ ਪਾਠਕ ਨੇ ਸਮਾਜਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਵਿਸ਼ੇਸ਼ ਬੱਚਿਆਂ ਦੀ ਸਿੱਖਿਆ ਦੇ ਇਸ ਕਾਰਜ ਲਈ ਬਣ ਰਹੀ ਇਮਾਰਤ ਦੀ ਉਸਾਰੀ ’ਚ ਬਣਦਾ ਯੋਗਦਾਨ ਪਾਉਣ ਤਾਂ ਜੋ ਅਜਿਹੇ ਬੱਚਿਆਂ ਲਈ ਅਰੰਭੇ ਇਸ ਕਾਰਜ ਨੂੰ ਪੂੁਰਾ ਕੀਤਾ ਜਾ ਸਕੇ। ਇਸ ਮੌਕੇ ਗੌਤਮ ਅਗਰਵਾਲ, ਮਨੋਜ ਕੁਮਾਰ ਵਿਜ, ਵਿਸ਼ਾਲ ਬੌਬੀ, ਸਤੀਸ਼ ਪੁਰੀ, ਮਨੀਸ਼ ਵਰਮਾ, ਡਾ. ਹਰਭਜਨ ਸਿੰਘ, ਡਾ. ਬਲਰਾਜ ਦੇਵੇਸ਼ਵਰ, ਨੀਰਜ਼ ਕੁਮਾਰ, ਰਮਨੀਕ ਜੈਨ, ਅਜੇ ਕੁਮਾਰ, ਸੰਜੂ ਸਾਹਨੇਵਾਲੀਆ, ਅਮਿਤ ਕੁਮਾਰ, ਜਤਿੰਦਰ ਸੰਧੀਰ, ਅਖਲੇਸ਼ ਢੰਡ, ਅਜੇ ਗੋਇਲ, ਪ੍ਰਮੋਦ ਕੁਮਾਰ, ਹੈਪੀ ਮਲਹੋਤਰਾ, ਕਮਲਜੀਤ ਸਿੰਘ, ਦਵਿੰਦਰ ਸਿੰਘ, ਲਖਵਿੰਦਰ ਸ਼ਰਮਾ ਆਦਿ ਹਾਜ਼ਰ ਸਨ।


Related News