ਸਵੱਛਤਾ ਸਬੰਧੀ ਕੱਢੀ ਜਾਗਰੂਕਤਾ ਰੈਲੀ

10/17/2018 6:23:48 PM

ਖੰਨਾ (ਸੁਖਵਿੰਦਰ ਕੌਰ)-ਆਰ. ਐੱਸ. ਮਾਡਲ ਸਕੂਲ ਵਿਖੇ ਅੱਜ ਸੀ. ਐੱਫ. ਨਵਰੀਤ ਕੌਰ ਤੇ ਸੀ. ਐੱਫ. ਮਨਿੰਦਰ ਸਿੰਘ ਵਲੋਂ ਸਵੱਛਤਾ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਪਹਿਲਾਂ ਨੂੰ ਬੱਚਿਆਂ ਸਫਾਈ ਰੱਖਣ ਦੇ ਵੱਖ-ਵੱਖ ਢੰਗ ਤਰੀਕੇ ਤੇ ਸਫਾਈ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ। ਉਪਰੰਤ ਬੱਚਿਆਂ ਵਲੋਂ ਰੈਲੀ ਕੱਢੀ ਗਈ। ਉਨ੍ਹਾਂ ਦੱਸਿਆ ਕਿ ਗਿੱਲੇ ਤੇ ਸੁੱਕੇ ਕੂਡ਼ੇ ਨੂੰ ਕਿਵੇਂ ਅਲੱਗ -ਅਲੱਗ ਡਸਟਬਿਨਾਂ ’ਚ ਪਾਉਣਾ ਹੈ ਅਤੇ ਕਿਸ ਤਰ੍ਹਾਂ ਗਿੱਲੇ ਕੂਡ਼ੇ ਤੋਂ ਖਾਦ ਤਿਆਰ ਕਰਨੀ ਹੈ। ਇਸ ਤੋਂ ਇਲਾਵਾ ਸਵੱਛ ਭਾਰਤ ਮਿਸ਼ਨ ਦੀ ਟੀਮ ਦੇ ਮੈਂਬਰਾਂ ਵਲੋਂ ਵਾਰਡ ਨੰ. 30 ਵਿਚ ਜਾ ਕੇ ਲੋਕਾਂ ਨੂੰ ਸਫਾਈ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਵਾਰਡ ਵਾਸੀ ਹਾਜ਼ਰ ਸਨ।


Related News