ਪੰਜਾਬ ਕਬੱਡੀ ਐਸੋਸੀਏਸ਼ਨ ਦੀ ਮੀਟਿੰਗ 15 ਨੂੰ
Saturday, Jan 12, 2019 - 11:53 AM (IST)

ਖੰਨਾ (ਸੁਖਵਿੰਦਰ ਕੌਰ)- ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਪ੍ਰਧਾਨ ਸਿਕੰਦਰ ਸਿੰਘ ਮਲੂਕਾ (ਸਾਬਕਾ ਕੈਬਨਿਟ ਮੰਤਰੀ) ਦੀ ਯੋਗ ਅਗਵਾਈ ਵਿਚ ਕਬੱਡੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਕਬੱਡੀ ਖੇਡ ਦੀ ਬਿਹਤਰੀ ਅਤੇ ਆਗਾਮੀ ਸਮੇਂ ਦੌਰਾਨ ਅੰਤਰਰਾਸ਼ਟਰੀ ਪੱਧਰੀ ਕੱਪ ਕਰਵਾਉਣ ਦੇ ਮੰਤਵ ਲਈ ਸੰਸਥਾ ਦੇ ਸੀਨੀਅਰ ਆਗੂ ਰਣਜੀਤ ਸਿੰਘ ਖੰਨਾ ਦੀ ਅਗਵਾਈ ’ਚ 15 ਜਨਵਰੀ ਨੂੰ ਗਰੀਨ ਲੈਂਡ ਹੋਟਲ ਭੱਟੀਆਂ ਖੰਨਾ ਵਿਖੇ ਵਿਸ਼ੇਸ਼ ਮੀਟਿੰਗ ਹੋਵੇਗੀ, ਜਿਸ ਵਿਚ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰ ਸ਼ਿਰਕਤ ਕਰਨਗੇ।