ਅਾਧਾਰ ਦਿ ਫਾਊਂਡੇਸ਼ਨ ਵੱਲੋਂ ਕੁਡ਼ੀਆਂ ਦੀ ਲੋਹਡ਼ੀ ’ਤੇ ਸਮਾਗਮ 14 ਨੂੰ

01/12/2019 11:54:18 AM

ਖੰਨਾ (ਸੁਖਵਿੰਦਰ ਕੌਰ)-ਅੱਜ ਇੱਥੇ ਆਧਾਰ ਦਿ ਫਾਊਂਡੇਸ਼ਨ ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ ਦੀ ਅਗਵਾਈ ਵਿਚ ਹੋਈ, ਜਿਸ ਵਿਚ ਸੰਸਥਾ ਵੱਲੋਂ 14 ਜਨਵਰੀ ਨੂੰ ਕੁਡ਼ੀਆਂ ਦੀ ਲੋਹਡ਼ੀ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਮਹਿੰਦਰ ਅਰੋਡ਼ਾ ਨੇ ਦੱਸਿਆ ਕਿ ਸੰਸਥਾ ਪਿਛਲੇ ਕਾਫੀ ਸਾਲਾਂ ਤੋਂ ਕੁਡ਼ੀਆਂ ਦੀ ਲੋਹਡ਼ੀ ਮਨਾਉਂਦੀ ਹੈ ਅਤੇ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਅਤੇ ਔਰਤਾਂ ਦੇ ਸਸ਼ਕਤੀਕਰਨ ਲਈ ਅਹਿਮ ਯੋਗਦਾਨ ਪਾਉਂਦੀ ਆ ਰਹੀ ਹੈ । ਇਸ ਵਾਰ ਸੰਸਥਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 6 ਭਗਤ ਸਿੰਘ ਕਾਲੋਨੀ ਅਮਲੋਹ ਰੋਡ ਖੰਨਾ ਦੇ ਨਾਲ ਮਿਲ ਕੇ ਕੁਡ਼ੀਆਂ ਦੀ ਲੋਹਡ਼ੀ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ, ਪ੍ਰਧਾਨ ਮਹਿੰਦਰ ਅਰੋਡ਼ਾ, ਜਨਰਲ ਸੈਕਟਰੀ ਹਰਜੀਤ ਰਾਣੋ, ਸੈਕਟਰੀ ਅੰਜੂ ਜੋਸ਼ੀ, ਜਤਿੰਦਰਪਾਲ ਸਿੰਘ ਐਡਵੋਕੇਟ, ਮੇਵਾ ਸਿੰਘ, ਮਨਦੀਪ ਢੀਂਡਸਾ, ਸਤੀਸ਼ ਸ਼ਰਮਾ ਆਦਿ ਹਾਜ਼ਰ ਸਨ।


Related News