ਗਲਾਡਾ ਵੱਲੋਂ ਕਮਰਸ਼ੀਅਲ ਮਾਰਕੀਟ ਦੁਆਲੇ ਕੀਤੇ ਨਾਜਾਇਜ ਕਬਜ਼ੇ ਹਟਾਏ

Friday, Jul 25, 2025 - 02:42 PM (IST)

ਗਲਾਡਾ ਵੱਲੋਂ ਕਮਰਸ਼ੀਅਲ ਮਾਰਕੀਟ ਦੁਆਲੇ ਕੀਤੇ ਨਾਜਾਇਜ ਕਬਜ਼ੇ ਹਟਾਏ

ਲੁਧਿਆਣਾ (ਹਿਤੇਸ਼)- ਗਲਾਡਾ ਵੱਲੋਂ ਵੱਡੀ ਕਾਰਵਾਈ ਕਰਦਿਆਂ ਸੈਕਟਰ 32, ਚੰਡੀਗੜ੍ਹ ਰੋਡ ਵਿਖੇ ਵਪਾਰਕ ਮਾਰਕੀਟ ਦੇ ਦੁਆਲੇ ਰੇਹੜੀ/ਫੜ੍ਹੀ ਵਾਲਿਆਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਇਸ ਕਾਰਵਾਈ ਦੌਰਾਨ ਅਮਨ ਗੁਪਤਾ, ਜ਼ਿਲ੍ਹਾ ਅਫਸਰ, ਗਲਾਡਾ, ਦਿਵਲੀਨ ਸਿੰਘ, ਉਪ-ਮੰਡਲ ਇੰਜੀਨੀਅਰ (ਬੀ ਐਂਡ ਈ), ਗਲਾਡਾ ਅਤੇ ਹੋਰ ਗਲਾਡਾ ਅਧਿਕਾਰੀ ਵੀ ਮੌਜੂਦ ਸਨ।

ਗਲਾਡਾ ਅਧਿਕਾਰੀਆਂ ਅਨੁਸਾਰ ਇਸ ਇਲਾਕੇ ਵਿੱਚ ਕੁੱਝ ਲੋਕਾਂ ਵਲੋਂ ਕਾਫੀ ਲੰਬੇ ਸਮੇਂ ਤੋਂ ਗਲਾਡਾ ਦੀ ਪ੍ਰਾਪਰਟੀ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰੇਹੜੀਆਂ/ਫੜ੍ਹੀਆਂ ਲਗਾਈਆਂ ਜਾ ਰਹੀਆਂ ਸਨ। ਇਸ ਸਬੰਧੀ ਗਲਾਡਾ ਦੇ ਮੁੱਖ ਪ੍ਰਸ਼ਾਸਕ ਵਲੋਂ ਜਾਰੀ ਹਦਾਇਤਾਂ 'ਤੇ ਅਧਿਕਾਰੀਆਂ ਵਲੋਂ ਕਾਰਵਾਈ ਕਰਦਿਆਂ ਵਪਾਰਕ ਮਾਰਕੀਟ ਦੇ ਆਲੇ੍ਰਦੁਆਲੇ ਰੇਹੜੀਆਂ/ਫੜ੍ਹੀਆਂ ਨੂੰ ਹਟਾ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੱਦ ਹੋ ਗਈਆਂ ਛੁੱਟੀਆਂ! ਸ਼ਨੀ-ਐਤਵਾਰ ਨੂੰ ਵੀ...

ਮੌਕੇ 'ਤੇ ਮੌਜੂਦ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਇਹਨਾਂ ਰੇਹੜੀ/ਫੜ੍ਹੀ ਵਾਲਿਆਂ ਨੂੰ ਕਈ ਵਾਰ ਰੋਕਿਆ ਵੀ ਗਿਆ ਸੀ, ਪ੍ਰੰਤੂ ਫਿਰ ਵੀ ਇਹ ਵਿਅਕਤੀ ਨਜਾਇਜ ਤੌਰ 'ਤੇ ਗਲਾਡਾ ਦੀ ਪ੍ਰਾਪਰਟੀ ਵਿਚ ਰੇਹੜ੍ਹੀਆਂ ਲਗਾ ਰਹੇ ਸਨ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਗਲਾਡਾ ਦੀਆਂ ਵੱਖ ਵੱਖ ਅਰਬਨ ਅਸਟੇਟਸ ਵਿੱਚ ਰੋਜਾਨਾਂ ਕੀਤੀਆਂ ਜਾਣਗੀਆਂ ਤਾਂ ਜ਼ੋ ਉੱਥੋਂ ਦੇ ਵਸਨੀਕਾਂ ਨੂੰ ਰਹਿਣ ਲਈ ਸੁਚੱਜਾ ਮਾਹੌਲ ਦਿੱਤਾ ਜਾ ਸਕੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News