ਡੇਰਾ ਸਿਰਸਾ ਮੁਖੀ ਨੂੰ ਸਜ਼ਾ ਸੁਣਾਉਣ ਨੂੰ ਲੈ ਕੇ ਚੌਕਸ ਰਹੀ ਪੁਲਸ

01/12/2019 12:00:19 PM

ਖੰਨਾ (ਸੁਨੀਲ)-ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲ ਕੇਸ ਵਿਚ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵਲੋਂ ਸ਼ੁੱਕਰਵਾਰ ਨੂੰ ਸਜ਼ਾ ਸੁਣਾਏ ਜਾਣ ਦੇ ਮੁੱਦੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਮਾੜੀ ਘਟਨਾ ਦੀ ਰੋਕਥਾਮ ਲਈ ਐੱਸ. ਐੱਸ. ਪੀ. ਧਰੁਵ ਦਹੀਆ ਵੱਲੋਂ ਸੁਰੱਖਿਆ ਦੇ ਪੁਖਤੇ ਇੰਤਜ਼ਾਮ ਕੀਤੇ ਗਏ ਸਨ। ਇਲਾਕੇ ਦੇ ਨਾਮ ਚਰਚਾ ਘਰਾਂ ਦੇ ਬਾਹਰ ਅਤੇ ਸ਼ਹਿਰ ਦੇ ਪ੍ਰਮੁੱਖ ਸਥਾਨਾਂ ’ਤੇ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ।ਵੀਰਵਾਰ ਸ਼ਾਮ ਤੋਂ ਹੀ ਨਾਮ ਚਰਚਾ ਘਰ ਦੇ ਬਾਹਰ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ। ਉਥੇ ਹੀ ਸ਼ੁੱਕਰਵਾਰ ਨੂੰ ਦਿਨ ਭਰ ਸ਼ਹਿਰ ਦੇ ਮੇਨ ਚੌਕਾਂ ਦੇ ਨਾਲ-ਨਾਲ ਜਨਤਕ ਸਥਾਨਾਂ ’ਤੇ ਪੁਲਸ ਫੋਰਸ ਤਾਇਨਾਤ ਰਹੀ। ਖੰਨਾ ਦੇ ਮਲਕਪੁਰ ਪਿੰਡ ’ਚ ਬਣੇ ਨਾਮ ਚਰਚਾ ਘਰ ਦੇ ਬਾਹਰ ਵੀ ਫੋਰਸ ਤਾਇਨਾਤ ਰਹੀ। ਇਸ ਤੋਂ ਇਲਾਵਾ ਪੁਲਸ ਅਧਿਕਾਰੀਆਂਂ ਸਮੇਤ ਵੱਖ-ਵੱਖ ਟੀਮਾਂ ਦਿਨ ਭਰ ਜ਼ਿਲੇ ਵਿਚ ਗਸ਼ਤ ’ਤੇ ਹੀ ਰਹੀਆਂ।


Related News