120 ਵਿਦਿਆਰਆਂ ਨੂੰ ਜਰਸੀਆਂ ਵੰਡੀਆਂ

Saturday, Jan 12, 2019 - 12:15 PM (IST)

120 ਵਿਦਿਆਰਆਂ ਨੂੰ ਜਰਸੀਆਂ ਵੰਡੀਆਂ

ਖੰਨਾ (ਮਾਲਵਾ)-ਸਰਕਾਰੀ ਪ੍ਰਾਇਮਰੀ ਸਕੂਲ ਜਗਰਾਓਂ ਵਿਖੇ ਅਰੋਡ਼ਾ ਬਰਾਦਰੀ ਦੇ ਸਰਪ੍ਰਸਤ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਦੀ ਅਗਵਾਈ ’ਚ ਜਰਸੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮੇਂ ਅਰੋਡ਼ਾ ਬਰਾਦਰੀ ਦੇ ਪ੍ਰਧਾਨ ਕੌਂਸਲਰ ਅਪਾਰ ਸਿੰਘ ਅਤੇ ਪ੍ਰਾਜੈਕਟ ਡਾਇਰੈਕਟਰ ਗੁਲਸ਼ਨ ਅਰੋਡ਼ਾ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਨੂੰ ਦੇਖਦਿਆਂ ਸਰਕਾਰੀ ਪ੍ਰਾਇਮਰੀ ਸਕੂਲ ’ਚ 120 ਬੱਚਿਆਂ ਨੂੰ ਗਰਮ ਜਰਸੀਆਂ ਵੰਡੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਲੋਡ਼ਵੰਦਾਂ ਦੀ ਭਲਾਈ ਲਈ ਸਮੇਂ-ਸਮੇਂ ’ਤੇ ਕਾਰਜ ਕੀਤੇ ਜਾਣਗੇ। ਇਸ ਮੌਕੇ ਦੀਪਇੰਦਰ ਸਿੰਘ ਭੰਡਾਰੀ, ਡਾ. ਨਰਿੰਦਰ ਸਿੰਘ, ਹਰਵਿੰਦਰ ਸਿੰਘ ਚਾਵਲਾ, ਅਸ਼ੋਕ ਅਰੋਡ਼ਾ, ਗੁਰਦੀਪ ਸਿੰਘ ਦੂਆ, ਜਸਪਾਲ ਸਿੰਘ ਛਾਬਡ਼ਾ, ਮਨੋਹਰ ਸਿੰਘ ਟੱਕਰ, ਜਤਿੰਦਰ ਸਿੰਘ ਚੱਢਾ, ਹਰਬੰਸ ਲਾਲ ਅਰੋਡ਼ਾ, ਬਾਵਾ ਮੋਗਲਾ, ਪਵਨ ਅਰੋਡ਼ਾ, ਹਰਦੇਵ ਸਿੰਘ ਬੌਬੀ, ਅਸ਼ੋਕ ਸ਼ਰਮਾ, ਹੈੱਡ ਟੀਚਰ ਸੁਰਿੰਦਰ ਕੌਰ, ਮਧੂ ਗਰਗ, ਕਾਂਤਾ ਰਾਣੀ, ਹਰਿੰਦਰ ਕੌਰ, ਗੀਤਾ ਰਾਣੀ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।


Related News