ਜਲੰਧਰ ਜ਼ਿਮਨੀ ਚੋਣ ''ਚ BJP ਤੇ SAD (ਅੰਮ੍ਰਿਤਸਰ) ਵੱਲੋਂ ਸਿੱਖ ਚਿਹਰੇ ਚੋਣ ਮੈਦਾਨ ''ਚ ਉਤਾਰਣ ''ਤੇ ਛਿੜੀ ਨਵੀਂ ਚਰਚਾ
Thursday, Apr 20, 2023 - 06:05 PM (IST)
ਲੁਧਿਆਣਾ (ਮੁੱਲਾਂਪੁਰੀ) : ਦੋਆਬਾ ਦੀ ਰਾਜਧਾਨੀ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰ ਉਤਾਰ ਦਿੱਤੇ ਹਨ। ਹੁਣ ਜਿੱਥੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਡਾ. ਸੁਖਵਿੰਦਰ ਸੁੱਖੀ, ਇਸੇ ਤਰ੍ਹਾਂ 'ਆਪ' ਨੇ ਸੁਸ਼ੀਲ ਕੁਮਾਰ ਰਿੰਕੂ ਅਤੇ ਕਾਂਗਰਸ ਨੇ ਚੌਧਰੀ ਕਮਲਜੀਤ ਕੌਰ ਨੂੰ ਟਿਕਟ ਦੇ ਦਿੱਤੀ ਹੈ, ਉੱਥੇ ਹੀ ਭਾਜਪਾ ਨੇ ਜਲੰਧਰ ਲੋਕ ਸਭਾ ਲਈ ਸਿੱਖ ਚਿਹਰਾ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਗੁਰਜੰਟ ਸਿੰਘ ਕੱਟੂ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਸਿੱਖ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਭਾਜਪਾ ਵੱਲੋਂ ਸਿੱਖ ਚਿਹਰਾ ਉਤਾਰਨਾ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਇਹ ਵੀ ਪੜ੍ਹੋ- ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਭਵਾਨੀਗੜ੍ਹ 'ਚ 2 ਸਾਲਾ ਮਾਸੂਮ ਨੂੰ ਟਰੈਕਟਰ-ਟਰਾਲੀ ਨੇ ਦਰੜਿਆ
ਜਲੰਧਰ ਚੋਣ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਵਿਚ ਪੇਂਡੂ ਹਲਕਿਆਂ ਵਿਚ ਸਖ਼ਤ ਗਰਮੀ ਦੇ ਚੱਲਦੇ ਚੋਣ ਪ੍ਰਚਾਰ ਵੀ ਤੰਦੂਰ ਵਾਂਗ ਤਪੇਗਾ ਤੇ ਨਾਲ ਹੀ ਪੂਰੀ ਸਿਆਸੀ ਕਾਵਾਂ ਰੌਲੀ ਪੈਣ ਦੇ ਆਸਾਰ ਹਨ। ਦੋਆਬੇ ਦੀ ਇਹ ਲੋਕ ਸਭਾ ਚੋਣ ਪੰਜਾਬ ਦੀਆਂ ਸਿਆਸੀ ਪਾਰਟੀਆਂ ਕਾਂਗਰਸ, 'ਆਪ' , ਭਾਜਪਾ, ਅਕਾਲੀ ਦਲ ਤੇ ਹੋਰਨਾਂ ਆਗੂਆਂ ਲਈ ਵੱਕਾਰ ਦਾ ਸਵਾਲ ਬਣ ਗਈ ਹੈ। ਇਥੇ ਜਿੱਤ-ਹਾਰ ਲਈ ਟੀਸੀ ਦਾ ਜ਼ੋਰ ਲਾਏ ਜਾਣ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ ਕਿਉਂਕਿ ਜੋ ਜਲੰਧਰ ਦਾ ਸਿਕੰਦਰ ਹੋਵੇਗਾ, ਉਸ ਦੀ ਪਾਰਟੀ ਭਵਿੱਖ ਵੱਲ ਵੱਡੀ ਛਾਲ ਮਾਰਨ ਦਾ ਇਸ਼ਾਰਾ ਕਰੇਗੀ। ਇਸ ਚੋਣ ਮੁਕਾਬਲੇ ਵਿਚ ਆਉਂਦੇ ਦਿਨਾਂ ਵਿਚ ਜਿੱਥੇ ਸਿਆਸੀ ਕਾਵਾਂ ਰੌਲੀ ਪਵੇਗੀ, ਉੱਥੇ ਹੀ ਰੈਲੀਆਂ ਤੇ ਜਲਸਿਆਂ ਵਿਚ ਵੱਖ-ਵੱਖ ਨੇਤਾਵਾਂ ਦੀਆਂ ਕੰਨ ਪਾੜ੍ਹਵੀਆਂ ਆਵਾਜ਼ਾਂ ਸੁਣਾਈ ਦੇਣਗੀਆਂ।
ਇਹ ਵੀ ਪੜ੍ਹੋ- ਮਲੋਟ ਤੋਂ ਦੁਖ਼ਦਾਇਕ ਖ਼ਬਰ: ਪ੍ਰੈਕਟਿਸ ਕਰ ਰਹੇ 17 ਸਾਲਾ ਅਥਲੀਟ ਦੀ ਮੌਤ, ਦੋ ਭੈਣਾਂ ਦਾ ਇਕਲੌਤਾ ਭਰਾ ਸੀ ਗੁਰਤੇਜ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।