ਨਸ਼ੇ ਵਾਲੀਅਾਂ ਗੋਲੀਆਂ ਸਮੇਤ ਕਾਬੂ

Tuesday, Oct 23, 2018 - 01:27 PM (IST)

ਨਸ਼ੇ ਵਾਲੀਅਾਂ ਗੋਲੀਆਂ ਸਮੇਤ ਕਾਬੂ

ਖੰਨਾ (ਸੁਨੀਲ) : ਪੁਲਸ ਵਲੋਂ ਇਕ ਕਥਿਤ ਦੋਸ਼ੀ ਨੂੰ 100 ਨਸ਼ੇ ਵਾਲੀਅਾਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਪੁਲਸ ਪਾਰਟੀ ਅੱਜ ਜਦੋਂ ਸਹਾਇਕ ਥਾਣੇਦਾਰ ਜਗਤਾਰ ਸਿੰਘ ਦੀ ਅਗਵਾਈ ਹੇਠ ਸਥਾਨਕ ਪ੍ਰਿਸਟਾਈਨ ਮਾਲ ਕੋਲ ਮੌਜੂਦ ਸੀ ਤਾਂ ਪੁਲਸ ਪਾਰਟੀ ਨੂੰ ਸ਼ੱਕੀ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ। ਪੁਲਸ ਨੂੰ ਦੇਖ ਕੇ ਜਿਵੇਂ ਹੀ ਉਹ ਪਿੱਛੇ ਮੁਡ਼ਨ ਲੱਗਾ ਤਾਂ ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ। ਤਲਾਸ਼ੀ ਲੈਣ ’ਤੇ ਕਥਿਤ ਦੋਸ਼ੀ ਕੋਲੋਂ 100 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਹੋਈਆਂ।

ਐੱਸ. ਐੱਚ. ਓ. ਨੇ ਦੱਸਿਆ ਕਿ ਕਥਿਤ ਦੋਸ਼ੀ ਦੀ ਪਛਾਮ ਗੰਗਾ ਰਾਮ ਉਰਫ ਸਾਗਾ ਰਾਮ ਪੁੱਤਰ ਖੁਸ਼ੀ ਰਾਮ ਵਾਸੀ ਧਮੋਟ ਰੋਡ ਪਾਇਲ ਵਜੋਂ ਹੋਈ, ਜਿਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਸੀ।


Related News