CBSE ਵੱਲੋਂ 10ਵੀਂ ਤੇ 12ਵੀਂ ਦੀ ਮਾਰਕਿੰਗ ਸਕੀਮ ਜਾਰੀ, ਜਾਣੋ ਕਿਸ ਵਿਸ਼ੇ ਦੇ ਹੋਣਗੇ ਕਿੰਨੇ ਅੰਕ

Thursday, Nov 02, 2023 - 01:34 PM (IST)

CBSE ਵੱਲੋਂ 10ਵੀਂ ਤੇ 12ਵੀਂ ਦੀ ਮਾਰਕਿੰਗ ਸਕੀਮ ਜਾਰੀ, ਜਾਣੋ ਕਿਸ ਵਿਸ਼ੇ ਦੇ ਹੋਣਗੇ ਕਿੰਨੇ ਅੰਕ

ਲੁਧਿਆਣਾ (ਵਿੱਕੀ) : ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਕਲਾਸ 10ਵੀਂ ਅਤੇ 12ਵੀਂ ਦੀ ਪ੍ਰੀਖਿਆ 2024 ਲਈ ਮਾਰਕਿੰਗ ਸਕੀਮ ਜਾਰੀ ਕਰ ਦਿੱਤੀ ਹੈ। ਮਾਰਕਿੰਗ ਸਕੀਮ ਥਿਊਰੀ ਅਤੇ ਪ੍ਰੈਕਟੀਕਲ ਐਗਜ਼ਾਮ ਦੋਵਾਂ ਲਈ ਜਾਰੀ ਹੋਈ ਹੈ, ਜਿਸ ਨੂੰ ਸੀ. ਬੀ. ਐੱਸ. ਈ. ਦੀ ਵੈੱਬਸਾਈਟ ’ਤੇ ਚੈੱਕ ਕੀਤਾ ਜਾ ਸਕਦਾ ਹੈ। ਸਕੀਮ ਮੁਤਾਬਕ ਸਾਰੇ ਵਿਸ਼ਿਆਂ ਦੇ ਪੇਪਰਾਂ ਨੂੰ ਮੈਕਸੀਮਮ 100 ਮਾਰਕਸ ਅਲਾਟ ਕੀਤੇ ਗਏ ਹਨ। ਇਨ੍ਹਾਂ ’ਚੋਂ ਹੀ ਥਿਊਰੀ, ਪ੍ਰੈਕਟੀਕਲ, ਪ੍ਰਾਜੈਕਟ ਅਤੇ ਇੰਟਰਨਲ ਅਸੈੱਸਮੈਂਟ ਨੂੰ ਵੱਖ-ਵੱਖ ਅੰਕ ਦਿੱਤੇ ਜਾਣਗੇ। ਦੱਸ ਦਿੱਤਾ ਜਾਵੇ ਕਿ ਸੀ. ਬੀ. ਐੱਸ. ਈ. ਜਲਦ ਹੀ ਕਲਾਸ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ 2024 ਲਈ ਡੇਟਸ਼ੀਟ ਜਾਰੀ ਕਰ ਸਕਦਾ ਹੈ।

ਇਹ ਵੀ ਪੜ੍ਹੋ : ਭਾਜਪਾ ਆਗੂ ਵੱਲੋਂ ਗੁਰਦੁਆਰਿਆਂ ਨੂੰ ਉਖਾੜਨ ਦੇ ਬਿਆਨ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ

ਬੋੋਰਡ ਵੱਲੋਂ ਮਾਰਕਿੰਗ ਸਕੀਮ ਸਬੰਧੀ ਜਾਰੀ ਨੋਟਿਸ ’ਚ ਕਿਹਾ ਗਿਆ ਹੈ ਕਿ ਅਜਿਹਾ ਦੇਖਿਆ ਜਾ ਰਿਹਾ ਹੈ ਕਿ ਪ੍ਰੈਕਟੀਕਲ/ਪ੍ਰਾਜੈਕਟ/ਇੰਟਰਨਲ ਅਸੈੱਸਮੈਂਟ ਦੇ ਮਾਰਕਸ ਅਪਲੋਡ ਕਰਦੇ ਸਮੇਂ ਸਕੂਲਾਂ ਵੱਲੋਂ ਗਲਤੀਆਂ ਹੋ ਰਹੀਆਂ ਹਨ। ਸਕੂਲਾਂ ਨੂੰ ਪ੍ਰੈਕਟੀਕਲ/ਪ੍ਰਾਜੈਕਟ/ਇੰਟਰਨਲ ਅਸੈੱਸਮੈਂਟ ਪ੍ਰੀਖਿਆਵਾਂ ਦੇ ਸਫਲ ਸੰਚਾਲਨ ’ਚ ਮਦਦ ਕਰਨ ਲਈ ਅਤੇ ਥਿਊਰੀ ਐਗਜ਼ਾਮ ਕਰਵਾਉਣ ਲਈ 10ਵੀਂ ਅਤੇ 12ਵੀਂ ਵਿਸ਼ਿਆਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜ਼ਰੂਰੀ ਜਾਣਕਾਰੀਆਂ ਲਈ ਨਾਲ ਹੀ ਸਰਕੂਲਰ ਵੀ ਅਰੇਂਜ ਕੀਤਾ ਗਿਆ ਹੈ। ਮਾਰਕਿੰਗ ਸਕੀਮ ਦੋਵੇਂ ਬੋਰਡ ਕਲਾਸਾਂ ਲਈ ਜਾਰੀ ਹੋਈ ਹੈ। 10ਵੀਂ ਦੇ 83 ਵਿਸ਼ਿਆਂ ਅਤੇ 12ਵੀਂ ਦੇ 121 ਵਿਸ਼ਿਆਂ ਲਈ ਇਸ ਸਕੀਮ ਨੂੰ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਵਿਆਹੀ ਔਰਤ ਦੀ ਜ਼ਿੰਦਗੀ 'ਚ ਆਇਆ ਤੂਫ਼ਾਨ, 10 ਸਾਲ ਬਾਅਦ ਪ੍ਰੇਮੀ ਨੇ ਕਰ 'ਤਾ ਘਟੀਆ ਕਾਰਾ

ਇਸ ਤਰ੍ਹਾਂ ਤੈਅ ਹੋਣਗੇ ਮਾਰਕਸ

-12ਵੀਂ ’ਚ ਮਿਊਜ਼ਿਕ, ਪੇਂਟਿੰਗ, ਕੰਪਿਊਟਰ ਪ੍ਰੈਕਟੀਕਲ ਐਗਜ਼ਾਮ 50 ਅੰਕ ਦੇ ਹੋਣਗੇ।
-ਇੰਗਲਿਸ਼, ਹਿੰਦੀ, ਮੈਥ, ਸਾਇੰਸ, ਸੋਸ਼ਲ ਸਾਇੰਸ ਦੇ ਇੰਟਰਨਲ ਅਸੈੱਸਮੈਂਟ 20 ਅੰਕ ਤੈਅ
-12ਵੀਂ ’ਚ ਜਿਓਗ੍ਰਾਫੀ, ਸਾਈਕੋਲੋਜੀ, ਫਿਜ਼ੀਕਸ, ਕੈਮਿਸਟ੍ਰੀ, ਬਾਇਓ, ਬਾਇਓਟੈਕਨਾਲੋਜੀ ਪ੍ਰੈਕਟੀਕਲ 30 ਅੰਕ ਦਾ
-ਪੇਂਟਿੰਗ, ਗ੍ਰਾਫਿਕਸ, ਡਾਂਸ, ਹੋਮ ਸਾਇੰਸ ’ਚ ਪ੍ਰੈਕਟੀਕਲ 50 ਅੰਕ ਦਾ

ਵਿਦਿਆਰਥੀ ਖਿਡਾਰੀਆਂ ਨੂੰ 10ਵੀਂ ਅਤੇ 12ਵੀਂ ਪ੍ਰੀਖਿਆ ’ਚ ਮਿਲੇਗੀ ਰਾਹਤ

ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ’ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਰਾਹਤ ਦੇਵੇਗਾ। ਨਾਲ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਓਲੰਪੀਆਡ ’ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਵੀ ਬੋਰਡ ਪ੍ਰੀਖਿਆ ’ਚ ਰਾਹਤ ਦਿੱਤੀ ਜਾਵੇਗੀ। ਇਸ ਸਬੰਧੀ ਵਿਦਿਆਰਥੀਆਂ ਨੂੰ ਜ਼ਿਆਦਾ ਜਾਣਕਾਰੀ ਸੀ. ਬੀ. ਐੱਸ. ਈ. ਦੀ ਵੈੱਬਸਾਈਟ ਤੋਂ ਮਿਲ ਜਾਵੇਗੀ।

ਜਾਣਕਾਰੀ ਮੁਤਾਬਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲੇ ਜਾਂ ਓਲੰਪਿਆਡ ’ਚ ਚੁਣੇ ਹੋਏ ਵਿਦਿਆਰਥੀਆਂ ਦੀ ਪ੍ਰੀਖਿਆ ਤਾਰੀਖ਼ ਦਾ ਜੇਕਰ ਉਕਤ ਮੁਕਾਬਲੇਬਾਜ਼ਾਂ ਦੀਆਂ ਤਾਰੀਖ਼ਾਂ ਨਾਲ ਕਲੈਸ਼ ਹੁੰਦਾ ਹੈ ਤਾਂ ਉਨ੍ਹਾਂ ਨੂੰ ਸਬੰਧਤ ਵਿਸ਼ੇ ਦੀ ਪ੍ਰੀਖਿਆ ਤੋਂ ਰਾਹਤ ਦਿੱਤੀ ਜਾਵੇਗੀ। ਅਜਿਹੇ ਵਿਦਿਆਰਥੀਆਂ ਲਈ ਪ੍ਰੀਖਿਆ ਖ਼ਤਮ ਹੋਣ ਤੋਂ 15 ਦਿਨਾਂ ਦੇ ਅੰਦਰ ਬੋਰਡ ਸਬੰਧਤ ਵਿਸ਼ੇ ਦੀ ਪ੍ਰੀਖਿਆ ਲਵੇਗਾ।

ਹ ਵੀ ਪੜ੍ਹੋ :  ਵੱਡੀ ਖ਼ਬਰ: ਪੰਜਾਬ ਪੁਲਸ ਤੇ ਗੈਂਗਸਟਰਾਂ 'ਚ ਮੁਕਾਬਲਾ, ਨਾਮੀ ਗੈਂਗਸਟਰ ਦਾ ਕਰ 'ਤਾ ਐਨਕਾਊਂਟਰ

ਦੱਸ ਦੇਈਏ ਕਿ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਫਰਵਰੀ ਤੋਂ ਅਪ੍ਰੈਲ ਦੇ ਪਹਿਲ ਹਫ਼ਤੇ ਤੱਕ ਚੱਲਦੀ ਹੈ। ਇਸ ਦੌਰਾਨ ਓਲੰਪਿਆਡ ਅਤੇ ਵੱਖ-ਵੱਖ ਖੇਡ ਮੁਕਾਬਲੇ ਹੁੰਦੇ ਹਨ। ਕ੍ਰਿਕਟ ਤੋਂ ਇਲਾਵਾ 66 ਖੇਡਾਂ ਦੀ ਸੂਚੀ ਤਿਆਰ ਕਰ ਕੇ ਬੋਰਡ ਨੇ ਜਾਰੀ ਕੀਤੀ ਹੈ। ਵਿਗਿਆਨ ਅਤੇ ਗਣਿਤ ਓਲੰਪਿਆਡ ਨੂੰ ਸ਼ਾਮਲ ਕੀਤਾ ਗਿਆ ਹੈ। ਬੋਰਡ ਨੇ ਸਾਰੇ ਸਕੂਲਾਂ ਨੂੰ ਇਸ ਦੀ ਜਾਣਕਾਰੀ 31 ਦਸੰਬਰ ਤੱਕ ਖੇਤਰੀ ਦਫ਼ਤਰ ਨੂੰ ਦੇਣ ਲਈ ਕਿਹਾ ਹੈ। ਤਾਰੀਖ਼ ਖਤਮ ਹੋਣ ਤੋਂ ਬਾਅਦ ਅਰਜ਼ੀ ਮੰਨਣਯੋਗ ਨਹੀਂ ਹੋਵੇਗੀ।

ਪ੍ਰੈਕਟੀਕਲ ਪ੍ਰੀਖਿਆ ਅਤੇ ਕੰਪਾਰਟਮੈਂਟਲ ’ਚ ਨਹੀਂ ਮਿਲੇਗੀ ਛੋਟ

ਸੀ. ਬੀ. ਐੱਸ. ਈ. ਮੁਤਾਬਕ 10ਵੀਂ ਦੀ ਇੰਟਰਨਲ ਅਸੈੱਸਮੈਂਟ ਅਤੇ 12ਵੀਂ ਪ੍ਰੈਕਟੀਕਲ ਪ੍ਰੀਖਿਆ ’ਚ ਛੋਟ ਨਹੀਂ ਦਿੱਤੀ ਜਾਵੇਗੀ ਕਿਉਂਕਿ 1 ਜਨਵਰੀ ਤੋਂ 15 ਫਰਵਰੀ ਤੱਕ ਪ੍ਰੈਕਟੀਕਲ ਪ੍ਰੀਖਿਆ ਲਈ ਜਾਣੀ ਹੈ, ਨਾਲ ਹੀ ਕੰਪਾਰਟਮੈਂਟਲ ਪ੍ਰੀਖਿਆ ਜੂਨ ਅਤੇ ਜੁਲਾਈ ’ਚ ਹੋਵੇਗੀ। ਇਨ੍ਹਾਂ ਦੋਵਾਂ ’ਚ ਵਿਦਿਆਰਥੀਆਂ ਨੂੰ ਛੋਟ ਨਹੀਂ ਦਿੱਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News