ਲੁਧਿਆਣਾ ਵਿਖੇ ਦੋਸਤਾਂ 'ਚ ਹੋਈ ਤੂੰ-ਤੂੰ ਮੈਂ-ਮੈਂ ਮਗਰੋਂ ਚੱਲੀ ਗੋਲ਼ੀ, ਨੌਜਵਾਨ ਦੇ ਢਿੱਡ 'ਚ ਲੱਗੀ

Thursday, Jul 13, 2023 - 04:10 PM (IST)

ਲੁਧਿਆਣਾ ਵਿਖੇ ਦੋਸਤਾਂ 'ਚ ਹੋਈ ਤੂੰ-ਤੂੰ ਮੈਂ-ਮੈਂ ਮਗਰੋਂ ਚੱਲੀ ਗੋਲ਼ੀ, ਨੌਜਵਾਨ ਦੇ ਢਿੱਡ 'ਚ ਲੱਗੀ

ਲੁਧਿਆਣਾ (ਰਾਜ) : ਕਲਗੀਧਰ ਰੋਡ ਵਿਖੇ ਸਥਿਤ ਇਕ ਹੋਟਲ ਦੇ ਕਮਰੇ ’ਚ ਅਨੰਦ ਮਾਣ ਰਹੇ ਦੋਸਤਾਂ ’ਚ ਆਪਸੀ ਬਹਿਸਬਾਜ਼ੀ ਹੋ ਗਈ, ਜਿਸ ਦੌਰਾਨ ਗੁੱਸੇ ਵਿਚ ਆਏ ਇਕ ਦੋਸਤ ਨੇ ਦੂਜੇ ’ਤੇ ਗੋਲ਼ੀ ਚਲਾ ਦਿੱਤੀ ਜੋ ਨੌਜਵਾਨ ਦੇ ਢਿੱਡ ਵਿਚ ਜਾ ਵੱਜੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਦੀ ਪਛਾਣ ਹੈਬੋਵਾਲ ਦੇ ਰਹਿਣ ਵਾਲੇ ਅਨਿਲ (21) ਵਜੋਂ ਹੋਈ ਹੈ।

ਇਹ ਵੀ ਪੜ੍ਹੋ :  ਪੰਜਾਬ 'ਚ ਹੜ੍ਹ ਦਾ ਕਹਿਰ, 8 ਕਿੱਲਿਆਂ ਦੇ ਮਾਲਕ ਨੂੰ ਸਸਕਾਰ ਲਈ ਨਹੀਂ ਜੁੜੀ 2 ਗਜ਼ ਜ਼ਮੀਨ

ਸੂਚਨਾ ਤੋਂ ਬਾਅਦ ਏ. ਸੀ. ਪੀ. ਅਸ਼ੋਕ ਕੁਮਾਰ, ਥਾਣਾ ਡਵੀਜ਼ਨ ਨੰ. 2 ਦੇ ਐੱਸ. ਐੱਚ. ਓ. ਅੰਮ੍ਰਿਤਪਾਲ ਸ਼ਰਮਾ ਪੁਲਸ ਪਾਰਟੀ ਨਾਲ ਪੁੱਜ ਗਏ। ਪੁਲਸ ਨੇ ਜ਼ਖ਼ਮੀ ਨੂੰ ਸੀ. ਐੱਮ. ਸੀ. ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਆਪ੍ਰੇਸ਼ਨ ਕਰ ਕੇ ਗੋਲ਼ੀ ਕੱਢ ਦਿੱਤੀ ਹੈ। ਇਸ ਮਾਮਲੇ ’ਚ ਪੁਲਸ ਮੁਲਜ਼ਮਾਂ ’ਤੇ ਕੇਸ ਦਰਜ ਕਰ ਕੇ ਜਾਂਚ ਕਰ ਰਹੀ ਹੈ। ਇਹ ਘਟਨਾ ਮੰਗਲਵਾਰ ਦੇਰ ਰਾਤ ਦੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੀ ਭਲਾਈ ਲਈ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਵਧਣਗੇ ਆਮਦਨ ਦੇ ਸਰੋਤ

ਜਾਣਕਾਰੀ ਮੁਤਾਬਕ ਅਨਿਲ ਫੀਲਡਗੰਜ ਸਥਿਤ ਹੋਟਲ ’ਚ ਗਿਆ ਸੀ, ਜੋ ਉਸ ਦੇ ਦੋਸਤ ਦਾ ਦੱਸਿਆ ਜਾ ਰਿਹਾ ਹੈ। ਉਸ ਨੇ ਲੀਜ਼ ’ਤੇ ਲੈ ਰੱਖਿਆ ਹੈ। ਰਾਤ ਨੂੰ ਅਨਿਲ, ਉਸ ਦਾ ਹੋਟਲ ਮਾਲਕ ਦੋਸਤ ਅਤੇ ਇਕ ਹੋਰ ਦੋਸਤ ਖਾਣਾ ਖਾ ਰਹੇ ਸਨ। ਇਸੇ ਦੌਰਾਨ ਅਨਿਲ ਦੀ ਆਪਣੇ ਹੋਟਲ ਮਾਲਕ ਦੋਸਤ ਨਾਲ ਕਿਸੇ ਗੱਲ ਕਰ ਕੇ ਤੂੰ ਤੂੰ ਮੈਂ ਮੈਂ ਹੋ ਗਈ। ਹੌਲੀ-ਹੌਲੀ ਬਹਿਸਬਾਜ਼ੀ ਕੁੱਟਮਾਰ ’ਚ ਬਦਲ ਗਈ। ਦੋਵਾਂ ਦੇ ਦੋਸਤ ਬਚਾ ਕਰਵਾ ਰਹੇ ਸਨ ਕਿ ਹੋਟਲ ਮਾਲਕ ਨੇ ਪਿਸਤੌਲ ਕੱਢ ਕੇ ਅਨਿਲ ’ਤੇ ਗੋਲ਼ੀ ਚਲਾ ਦਿੱਤੀ, ਜੋ ਅਨਿਲ ਦੇ ਢਿੱਡ ਵਿਚ ਜਾ ਲੱਗੀ। ਗੋਲ਼ੀ ਦੀ ਆਵਾਜ਼ ਸੁਣ ਕੇ ਉੱਥੇ ਹਫੜਾ-ਦਫੜੀ ਮਚ ਗਈ ਅਤੇ ਮੁਲਜ਼ਮ ਉੱਥੋਂ ਫ਼ਰਾਰ ਹੋ ਗਿਆ। ਅਨਿਲ ਦੇ ਹੋਰਨਾਂ ਦੋਸਤਾਂ ਨੇ ਹੀ ਉਸ ਨੂੰ ਇਲਾਜ ਲਈ ਸੀ. ਐੱਮ. ਸੀ. ਹਸਪਤਾਲ ਦਾਖਲ ਕਰਵਾਇਆ।

ਇਹ ਵੀ ਪੜ੍ਹੋ : ਲਾਇਸੈਂਸੀ ਅਸਲਾ ਰੱਖਣ ਵਾਲੇ ਹਫ਼ਤੇ 'ਚ ਕਰ ਲੈਣ ਇਹ ਕੰਮ, ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ

ਉੱਧਰ, ਥਾਣਾ ਡਵੀਜ਼ਨ ਨੰ. 2 ਦੇ ਐੱਸ. ਐੱਚ. ਓ. ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਨੌਜਵਾਨ ਦੀ ਹਾਲਤ ਅਜੇ ਗੰਭੀਰ ਹੈ। ਉਸ ਦੇ ਪਰਿਵਾਰ ਵਾਲਿਆਂ ਨੂੰ ਗੱਲ ਪਤਾ ਨਹੀਂ ਸੀ ਤਾਂ ਉਨ੍ਹਾਂ ਨੇ ਕੋਈ ਬਿਆਨ ਦਰਜ ਨਹੀਂ ਕਰਵਾਏ। ਪੁਲਸ ਆਪਣੇ ਤੌਰ ’ਤੇ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News