ਪਿੰਡ ਘੁਡਾਣੀ ਖੁਰਦ ਸਮੇਤ 41 ਪਿੰਡ ਹੋਏ ਨਸ਼ਾ ਮੁਕਤ

Monday, Aug 13, 2018 - 01:04 PM (IST)

ਪਿੰਡ ਘੁਡਾਣੀ ਖੁਰਦ ਸਮੇਤ 41 ਪਿੰਡ ਹੋਏ ਨਸ਼ਾ ਮੁਕਤ

ਖੰਨਾ (ਸੁਖਵਿੰਦਰ ਕੌਰ) : ਪੰਜਾਬ ਸਰਕਾਰ ਅਤੇ ਸੂੁਬਾ ਪੁਲਸ ਮੁਖੀ ਦੀਆਂ ਹਿਦਾਇਤਾਂ ਨੂੰ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਖੰਨਾ ਪੁਲਸ ਜ਼ਿਲੇ ਦੇ 41 ਪਿੰਡ ਨਸ਼ਾ ਮੁਕਤ ਹੋ ਗਏ ਹਨ। ਜ਼ਿਲਾ ਪੁਲਸ ਮੁਖੀ ਧਰੁਵ ਦਹੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਉੱਪ ਅਧਿਕਾਰੀਆਂ ਦੀਆਂ ਹਿਦਾਇਤਾਂ ’ਤੇ ਜ਼ਿਲੇ ਭਰ ’ਚ ਸੀਨੀਅਰ ਪੁਲਸ ਅਧਿਕਾਰੀਆਂ, ਥਾਣਾ ਤੇ ਚੌਕੀਆਂ ਦੇ ਮੁਖੀਆਂ ਵੱਲੋਂ ਨਸ਼ਾ ਵਿਰੋਧੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।

ਇਸੇ ਲਡ਼ੀ ਤਹਿਤ ਡੀ. ਐੱਸ. ਪੀ. ਪਾਇਲ ਰਛਪਾਲ ਸਿੰਘ ਢੀਂਡਸਾ ਤੇ ਥਾਣਾ ਪਾਇਲ ਦੇ ਐੱਸ. ਐੱਚ. ਓ. ਇੰਸਪੈਕਟਰ ਅਸ਼ਵਨੀ ਕੁਮਾਰ ਦੀ ਅਗਵਾਈ ’ਚ ਪਿੰਡ ਘੁਡਾਣੀ ਖੁਰਦ ’ਚ ਨਸ਼ਾ ਵਿਰੋਧੀ ਮੁਹਿੰਮ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਸ-ਪਬਲਿਕ ਮੀਟਿੰਗਾਂ ਦੇ ਸਦਕਾ ਪੁਲਸ ਜ਼ਿਲਾ ਖੰਨਾ ਦੇ ਅਧੀਨ ਅੱਜ ਤੱਕ 41 ਪਿੰਡ ਦੇ ਵਾਸੀਆਂ ਵੱਲੋਂ ਇਕੱਠੇ ਹੋ ਕੇ ਆਪਣੇ-ਆਪਣੇ ਪਿੰਡ ਨੂੰ ਨਸ਼ਾ-ਮੁਕਤ ਐਲਾਨਿਆ ਗਿਆ ਹੈ ।


Related News