ਸਡ਼ਕ ਹਾਦਸੇ ’ਚ 2 ਦੋਸਤਾਂ ਦੀ ਮੌਤ
Saturday, Aug 18, 2018 - 11:24 AM (IST)

ਖੰਨਾ (ਸੁਨੀਲ) : ਨੀਲੋਂ ਦੇ ਨਹਿਰ ਪੁਲ ਕੋਲ ਵਾਪਰੇ ਸਡ਼ਕ ਹਾਦਸੇ ’ਚ 2 ਦੋਸਤਾਂ ਦੀ ਮੌਤ ਹੋ ਗਈ, ਜਦੋਂ ਕਿ ਤੀਜਾ ਦੋਸਤ ਵਾਲ-ਵਾਲ ਬਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਵਾਸੀ ਰਣਵੀਰ ਸ਼ੇਖਾਵਤ (27), ਪਵਨ ਤਿਆਗੀ (37) ਅਤੇ ਮੁਕਲ ਗਰਗ ਆਈ-20 ਕਾਰ ’ਚ ਦਿੱਲੀ ਤੋਂ ਚੰਡੀਗਡ਼੍ਹ ਆ ਰਹੇ ਸਨ ਪਰ ਉਹ ਘੁੰਮਦੇ ਹੋਏ ਨਹਿਰ ਪੁਲ ਨੀਲੋਂ ਕੋਲ ਪੁੱਜੇ ਤਾਂ ਸਾਹਮਣੋਂ ਆ ਰਹੇ ਟਰੱਕ ਦੇ ਹੇਠ ਕਾਰ ਵਡ਼ ਗਈ। ਸਿੱਟੇ ਵਜੋਂ ਰਣਵੀਰ ਅਤੇ ਪਵਨ ਦੀ ਮੌਕੇ ’ਤੇ ਮੌਤ ਹੋ ਗਈ। ਮੁਕਲ ਜ਼ਖ਼ਮੀ ਹੋ ਗਿਆ। ਇਸ ਸਬੰਧੀ ਆਈ. ਓ. ਤਰਵਿੰਦਰ ਬੇਦੀ ਹਾਦਸੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੋਸਟਮਾਰਟਮ ਦੇ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਅਾਂ ਸਨ। ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ