ਮੁਟਿਆਰਾਂ ’ਚ ਵਧਿਆ ਐਨੀਮਲ ਪ੍ਰਿੰਟ ਟਾਪ ਦਾ ਕ੍ਰੇਜ਼

Friday, Oct 31, 2025 - 09:40 AM (IST)

ਮੁਟਿਆਰਾਂ ’ਚ ਵਧਿਆ ਐਨੀਮਲ ਪ੍ਰਿੰਟ ਟਾਪ ਦਾ ਕ੍ਰੇਜ਼

ਵੈੱਬ ਡੈਸਕ- ਇੰਡੀਅਨ ਹੋਵੇ ਜਾਂ ਵੈਸਟਰਨ ਲੁਕ ਅੱਜ ਦੀ ਮੁਟਿਆਰਾਂ ਹਰ ਮੌਕੇ ’ਤੇ ਖੁਦ ਨੂੰ ਸਟਾਈਲਿਸ਼ ਲੁਕ ਦੇਣ ਲਈ ਤਰ੍ਹਾਂ-ਤਰ੍ਹਾਂ ਦੀ ਅਸੈੱਸਰੀਜ਼, ਜਿਊਲਰੀ ਅਤੇ ਹੇਅਰ ਸਟਾਈਲ ਦੇ ਨਾਲ-ਨਾਲ ਨਿਊ ਫੈਸ਼ਨ ਦੀ ਡ੍ਰੈਸਿਜ਼ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਜਿਥੇ ਭਾਰਤੀ ਪਹਿਰਾਵੇ ਵਿਚ ਉਨ੍ਹਾਂ ਨੂੰ ਨਵੇਂ ਡਿਜ਼ਾਈਨ ਦੇ ਲਹਿੰਗਾ ਚੋਲੀ, ਸੂਟ ਆਦਿ ਵਿਚ ਦੇਖਿਆ ਜਾ ਸਕਦਾ ਹੈ ਉਥੇ ਪੱਛਮੀ ਪਹਿਰਾਵੇ ਵਿਚ ਪਾਰਟੀ ਵੀਅਰ ਗਾਊਨ, ਮੈਕਸੀ ਡਰੈੱਸ, ਸ਼ਾਰਟ ਡਰੈੱਸ, ਕ੍ਰਾਪ ਟਾਪ ਅਤੇ ਸਟਾਈਲਿਸ਼ ਟਾਪਸ ਦਾ ਬੋਲਬਾਲਾ ਹੈ। ਟਾਪ ਵਿਚ ਮੁਟਿਆਰਾਂ ਨੂੰ ਪਲੇਨ ਤੋਂ ਲੈ ਕੇ ਤਰ੍ਹਾਂ-ਤਰ੍ਹਾਂ ਦੇ ਪ੍ਰਿੰਟਿਡ ਟਾਪ ਪਸੰਦ ਆ ਰਹੇ ਹਨ। ਜਿਥੇ ਜ਼ਿਆਦਾਤਰ ਮੁਟਿਆਰਾਂ ਨੂੰ ਫਲਾਵਰ ਪ੍ਰਿੰਟਿਡ ਟਾਪ ਵਿਚ ਦੇਖਿਆ ਜਾ ਸਕਦਾ ਹੈ ਉਥੇ ਕੁਝ ਮੁਟਿਆਰਾਂ ਦੀ ਪਸੰਦ ਐਨੀਮਲ ਪ੍ਰਿੰਟਿਡ ਟਾਪ ਬਣੇ ਹੋਏ ਹਨ। ਖਾਸ ਕਰ ਕੇ ਜੋ ਮੁਟਿਆਰਾਂ ਭੀੜ ਨਾਲੋਂ ਵੱਖ ਅਤੇ ਯੂਨੀਕ ਲੁਕ ਚਾਹੁੰਦੀਆਂ ਹਨ, ਐਨੀਮਲ ਪ੍ਰਿੰਟ ਟਾਪ ਉਨ੍ਹਾਂ ਦੀ ਪਹਿਲੀ ਪਸੰਦ ਬਣ ਗਏ ਹਨ। ਐਨੀਮਲ ਪ੍ਰਿੰਟ ਟਾਪ ਦਾ ਕ੍ਰੇਜ਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।

ਫਲੋਰਲ ਪ੍ਰਿੰਟ ਦੀ ਸਾਫਟਨੈੱਸ ਦੇ ਉਲਟ, ਇਹ ਟਾਪਸ ਜੈਬਰਾ, ਲੇਪਰਡ, ਟਾਈਗਰ, ਜਿਰਾਫ, ਸਕੇਨ ਵਰਗੇ ਪੈਟਰਨ ਵਿਚ ਆਉਂਦੇ ਹਨ, ਜੋ ਲੁਕ ਨੂੰ ਵਾਈਲਡ, ਕੰਫੀਡੈਂਟ ਅਤੇ ਪਾਵਰਫੁੱਲ ਬਣਾਉਂਦੇ ਹਨ। ਇਹ ਟਾਪਸ ਸਿਰਫ ਪਾਰਟੀ ਜਾਂ ਕੈਜੂਅਲ ਆਊਟਿੰਗ ਤੱਕ ਸੀਮਤ ਨਹੀਂ ਹਨ। ਦਫਤਰ, ਕਾਲਜ, ਸ਼ਾਪਿੰਗ, ਪਿਕਨਿਕ ਤੱਕ ਹਰ ਥਾਂ ਪਰਫੈਕਟ ਲੱਗਦੇ ਹਨ। ਮੁਟਿਆਰਾਂ ਇਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਬਾਟਮਾਂ ਨਾਲ ਸਟਾਈਲ ਕਰਦੀਆਂ ਹਨ। ਜਿਵੇਂ ਬਲੈਕ ਸਕਿਨੀ ਜੀਨਸ, ਹਾਈ-ਵੇਸਟ, ਪਲਾਜ਼ੋ, ਮਿੱਡੀ ਸਕਰਟ, ਡੈਨਿਮ ਸ਼ਾਰਟਸ, ਲੈਦਰ ਪੈਂਟਸ ਜਾਂ ਫਿਰ ਫਲੇਅਰਡ ਪੈਂਟਸ ਆਦਿ। ਹਰ ਕੰਬੀਨੇਸ਼ਨ ਨਵਾਂ ਅਤੇ ਫਰੈੱਸ ਲੱਗਦਾ ਹੈ।

ਖਾਸ ਗੱਲ ਇਹ ਹੈ ਕਿ ਐਨੀਮਲ ਪ੍ਰਿੰਟ ਹਰ ਕਲਰ ਦੇ ਬਾਟਮਾਂ ਨਾਲ ਮੈਚ ਕਰਦੇ ਹਨ। ਬਲੈਕ, ਵ੍ਹਾਈਟ, ਬੇਜ, ਰੈੱਡ, ਇਥੋਂ ਤੱਕ ਕਿ ਬ੍ਰਾਈਟ ਰੰਗ ਜਿਵੇਂ ਯੈਲੋ ਜਾਂ ਐਮਰਾਲਡ ਗ੍ਰੀਨ ਨਾਲ ਵੀ ਕਮਾਲ ਦਾ ਕੰਟਰਾਸਟ ਬਣਦਾ ਹੈ। ਐਨੀਮਲ ਪ੍ਰਿੰਟ ਟਾਪ ਦੇ ਡਿਜ਼ਾਈਨ ਅਤੇ ਵੈਰਾਇਟੀ ਵਿਚ ਆਉਂਦੇ ਹਨ। ਸਲੀਵਲੈੱਸ ਕ੍ਰਾਪ ਟਾਪ, ਸਟ੍ਰੈਪਲੈੱਸ ਟਿਊਬ ਟਾਪ, ਆਫ-ਸ਼ੋਲਡਰ, ਵੀ-ਨੈੱਕ, ਫੁੱਲ ਸਲੀਵਸ, ਪਫ ਸਲੀਵਸ, ਬੇਲ ਸਲੀਵਸ ਆਦਿ ਹਰ ਸਟਾਈਲ ਵਿਚ ਐਨੀਮਲ ਪ੍ਰਿੰਟ ਟਾਪ ਮੁਹੱਈਆ ਹਨ।

ਕਾਲਰ ਵਾਲੀ ਸ਼ਰਟ ਸਟਾਈਲ ਟਾਪਸ ਦਫਤਰ ਜਾਣ ਵਾਲੀਆਂ ਮੁਟਿਆਰਾਂ ਦੀ ਪਸੰਦ ਹਨ ਤਾਂ ਰਫਲ ਡਿਟੇਲਿੰਗ ਜਾਂ ਟਾਈ-ਅਪ ਫਰੰਟ ਵਾਲੇ ਟਾਪਸ ਕੈਜੂਅਲ ਲੁਕ ਲਈ ਪਰਫੈਕਟ ਹਨ। ਕੁਝ ਟਾਪਸ ਵਿਚ ਮੇਸ਼, ਲੇਸ ਜਾਂ ਸੀਕਵਿਨ ਡਿਟੇਲਿੰਗ ਵੀ ਜੋੜੀ ਜਾਂਦੀ ਹੈ ਜੋ ਪਾਰਟੀ ਵੀਅਰ ਲਈ ਆਈਡੀਅਲ ਹੈ। ਇਨ੍ਹਾਂ ਨਾਲ ਲੁਕ ਨੂੰ ਕੰਪਲੀਟ ਕਰਨ ਲਈ ਅਸੈੱਸਰੀਜ਼ ਦਾ ਰੋਲ ਅਹਿਮ ਹ। ਮਿਨੀਮਲ ਗੋਲਡ ਜਾਂ ਸਿਲਵਰ ਜਿਊਲਰੀ, ਚੰਕੀ ਈਅਰਰਿੰਗਸ, ਸਟੇਟਮੈਂਟ ਨੈੱਕਲੈੱਸ, ਐਵੀਏਟਰ ਸਨਗਲਾਸਿਜ਼ ਸਟ੍ਰਿਕਚਰਡ ਹੈਂਡਬੈਗ, ਸਲਿੰਗ ਬੈਗ ਜਾਂ ਕਲਚ ਆਦਿ ਸਭ ਐਨੀਮਲ ਪ੍ਰਿੰਟ ਟਾਪ ਨਾਲ ਜਚਦੇ ਹਨ।

ਫੁੱਟਵੀਅਰ ਵਿਚ ਏਂਕਲ ਬੂਟਸ, ਸਟ੍ਰੈਪੀ ਹੀਲਸ, ਸਨੀਕਰਸ ਜਾਂ ਫਲੈਟਸ ਮੁਟਿਆਰਾਂ ਨੂੰ ਜ਼ਿਆਦਾਤਰ ਪਹਿਨੇ ਦੇਖਿਆ ਜਾ ਸਕਦਾ ਹੈ। ਹੇਅਰ ਸਟਾਈਲ ਵਿਚ ਓਪਨ ਹੇਅਰ, ਸਲੀਕ ਹਾਈ ਪੋਨੀ, ਲੋਅ ਬਨ, ਮੈਸੀ ਬ੍ਰੈਡ ਜਾਂ ਹਾਫ-ਅਪ ਹਾਫ ਡਾਊਨ ਸਟਾਈਲ ਟਰੈਂਡ ਵਿਚ ਹਨ। ਐਨੀਮਲ ਪ੍ਰਿੰਟ ਟਾਪ ਦਾ ਕ੍ਰੇਜ਼ ਸਿਰਫ ਕਾਲਜ ਜਾਣ ਵਾਲੀਆਂ ਮੁਟਿਆਰਾਂ ਤੱਕ ਨਹੀਂ ਸਗੋਂ ਵਰਕਿੰਗ ਵੁਮੈਨ, ਹਾਊਸ ਵਾਈਵਸ ਅਤੇ ਸੈਲੀਬ੍ਰਿਟੀਜ ਵਿਚ ਵੀ ਦੇਖਿਆ ਜਾ ਸਕਦਾ ਹੈ। ਐਨੀਮਲ ਪ੍ਰਿੰਟ ਟਾਪ ਹੁਣ ਜ਼ਿਆਦਾਤਰ ਮੁਟਿਆਰਾਂ ਦੇ ਵਾਰਡਰੋਬ ਦਾ ਜ਼ਰੂਰੀ ਹਿੱਸਾ ਬਣ ਗਏ ਹਨ। ਇਹ ਨਾ ਸਿਰਫ ਉਨ੍ਹਾਂ ਨੂੰ ਸਟਾਈਲਿਸ ਲੁਕ ਦਿੰਦੇ ਹਨ ਸਗੋਂ ਉਨ੍ਹਾਂ ਦਾ ਆਤਮਵਿਸ਼ਵਾਸ ਵੀ ਵਧਾਉਂਦੇ ਹਨ।


author

DIsha

Content Editor

Related News