ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਹੈਂਡਕਰਚਿਫ ਡ੍ਰੈਸਿਜ਼
Sunday, Oct 19, 2025 - 11:55 AM (IST)

ਮੁੰਬਈ- ਮੁਟਿਆਰਾਂ ਆਪਣੀ ਲੁਕ ਨੂੰ ਸਟਾਈਲਿਸ਼ ਅਤੇ ਟਰੈਂਡੀ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੀ ਡਿਜ਼ਾਈਨਰ ਡ੍ਰੈਸਿਜ਼ ਨੂੰ ਅਪਨਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੀਆਂ ਹਨ। ਭਾਵੇਂ ਉਹ ਇੰਡੀਅਨ, ਵੈਸਟਰਨ ਜਾਂ ਇੰਡੋ-ਵੈਸਟਰਨ ਡਰੈੱਸ ਹੋਣ, ਮੁਟਿਆਰਾਂ ਹਰ ਸਟਾਈਲ ਵਿਚ ਆਪਣੀ ਫੈਸ਼ਨ ਸੈਂਸ ਦਾ ਜਲਵਾ ਦਿਖਾ ਰਹੀਆਂ ਹਨ। ਮੁਟਿਆਰਾਂ ਨੂੰ ਵੱਖ-ਵੱਖ ਡਿਜ਼ਾਈਨਾਂ, ਕਟਸ ਅਤੇ ਵਰਕ ਵਾਲੀਆਂ ਡਰੈੱਸਾਂ ਜ਼ਿਆਦਾ ਪਸੰਦ ਆ ਰਹੀਆਂ ਹਨ। ਇਨ੍ਹਾਂ ਵਿਚ ਹੈਂਡਕਰਚਿਫ ਡ੍ਰੈਸਿਜ਼ ਖਾਸ ਤੌਰ ’ਤੇ ਟਰੈਂਡ ਵਿਚ ਹਨ, ਜੋ ਮਾਡਰਨ ਅਤੇ ਸਟਾਈਲਿਸ਼ ਲੁਕ ਨਾਲ ਮੁਟਿਆਰਾਂ ਨੂੰ ਸਭ ਤੋਂ ਵੱਖਰਾ ਬਣਾਉਂਦੀਆਂ ਹਨ। ਹੈਂਡਕਰਚਿਫ ਡ੍ਰੈਸਿਜ਼ ਆਪਣੇ ਅਨੋਖੇ ਅਤੇ ਹਲਕੇ ਡਿਜ਼ਾਈਨ ਕਾਰਨ ਮੁਟਿਆਰਾਂ ਦੀ ਪਸੰਦੀਦਾ ਬਣ ਰਹੀਆਂ ਹਨ। ਇਹ ਡ੍ਰੈੈਸਿਜ਼ ਗਰਮੀਆਂ ਵਿਚ ਮੁਟਿਆਰਾਂ ਨੂੰ ਕੂਲ ਅਤੇ ਫਰੈੱਸ਼ ਲੁਕ ਦਿੰਦੀਆਂ ਹਨ, ਜਿਸਦੇ ਕਾਰਨ ਮੁਟਿਆਰਾਂ ਇਨ੍ਹਾਂ ਨੂੰ ਬਹੁਤ ਪਸੰਦ ਕਰ ਰਹੀਆਂ ਹਨ। ਫਰਾਕ, ਮਿੱਡੀ, ਪਾਰਟੀ ਵੀਅਰ ਵਰਗੇ ਵੱਖ-ਵੱਖ ਸਟਾਈਲਸ ਵਿਚ ਮਹੁੱਈਆ ਇਹ ਡ੍ਰੈਸਿਜ਼ ਮੁਟਿਆਰਾਂ ਨੂੰ ਵਨ-ਪੀਸ ਲੁਕ ਜਾਂ ਵੱਖ-ਵੱਖ ਬਾਟਮਸ ਨਾਲ ਸਟਾਈਲ ਕਰਨ ਦਾ ਮੌਕਾ ਦਿੰਦੇ ਹਨ। ਖਾਸ ਕਰ ਕੇ ਫਰਾਕ ਸਟਾਈਲ ਡ੍ਰੈਸਿਜ਼, ਜਿਨ੍ਹਾਂ ਵਿਚ ਤਰ੍ਹਾਂ-ਤਰ੍ਹਾਂ ਦੇ ਪ੍ਰਿੰਟਸ ਡਿਜ਼ਾਈਨ ਸ਼ਾਮਲ ਹਨ, ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਲੁਭਾ ਰਹੇ ਹਨ। ਪਾਰਟੀ ਵੀਅਰ ਵਿਚ ਹੈਂਡਕਰਚਿਫ ਡਿਜ਼ਾਈਨ ਦੀ ਡ੍ਰੈਸਿਜ਼ ਦਾ ਬੋਲਬਾਲਾ ਹੈ। ਵ੍ਹਾਈਟ, ਯੈਲੋ, ਬਲੈਕ, ਰੈੱਡ, ਮੈਰੂਨ ਵਰਗੇ ਚਟਕੀਲੇ ਰੰਗਾਂ ਵਿਚ ਬਾਡੀਕਾਨ ਅਤੇ ਮੈਕਸੀ ਡ੍ਰੈਸਿਜ਼ ਮੁਟਿਆਰਾਂ ਨੂੰ ਆਤਮਵਿਸ਼ਵਾਸ ਨਾਲ ਸਭ ਤੋਂ ਵੱਖਰਾ ਬਣਾਉਂਦੇ ਹਨ। ਇਨ੍ਹਾਂ ਡ੍ਰੈਸਿਜ਼ ਦਾ ਹਾਈ-ਲੋਅ ਡਿਜ਼ਾਈਨ ਅਤੇ ਫਿਟੇਡ ਲੁਕ ਉਨ੍ਹਾਂ ਨੂੰ ਹਰ ਮੌਕੇ ’ਤੇ ਸਟਾਈਲਿਸ਼ ਦਿਖਣ ਵਿਚ ਮਦਦ ਕਰਦੇ ਹਨ।
ਮੁਟਿਆਰਾਂ ਆਪਣੀ ਲੁਕ ਨੂੰ ਹੋਰ ਨਿਖਾਰਣ ਲਈ ਤਰ੍ਹਾਂ-ਤਰ੍ਹਾਂ ਦੀ ਅਸੈੱਸਰੀਜ਼ ਦੀ ਵਰਤੋਂ ਕਰ ਰਹੀਆਂ ਹਨ। ਗਾਗਲਜ਼, ਵਾਚ, ਕਲਚ, ਬੈਗਸ ਅਤੇ ਹੋਰ ਸਟਾਈਲਿਸ਼ ਅਸੈੱਸਰੀਜ਼ ਉਨ੍ਹਾਂ ਦੀ ਲੁਕ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ। ਜਿਊਲਰੀ ਦੇ ਮਾਮਲੇ ਵਿਚ ਇੰਡੀਅਨ ਡ੍ਰੈਸਿਜ਼ ਨਾਲ ਮੁਟਿਆਰਾਂ ਲਾਈਟ ਤੋਂ ਲੈ ਕੇ ਹੈਵੀ ਜਿਊਲਰੀ ਤੱਕ ਪਸੰਦ ਕਰਦੀਆਂ ਹਨ। ਈਅਰਰਿੰਗਸ ਅਤੇ ਨੈੱਕਲੈੱਸ ਵਰਗੇ ਸਟੇਟਮੈਂਟ ਪੀਸੇਜ ਉਨ੍ਹਾਂ ਦੀ ਲੁਕ ਨੂੰ ਹੋਰ ਖਾਸ ਬਣਾਉਂਦੇ ਹਨ। ਦੂਜੇ ਪਾਸੇ, ਵੈਸਟਰਨ ਅਤੇ ਇੰਡੋ-ਵੈਸਟਰਨ ਡ੍ਰੈਸਿਜ਼ ਨਾਲ ਲਾਈਟ ਜਿਊਲਰੀ ਨੂੰ ਤਰਜੀਹ ਦਿੱਤੀ ਜਾਂਦੀ ਹੈ ਜੋ ਉਨ੍ਹਾਂ ਦੀ ਮਾਡਰਨ ਲੁਕ ਨੂੰ ਹੋਰ ਬੜ੍ਹਾਵਾ ਦਿੰਦੀ ਹੈ। ਫੁੱਟਵੀਅਰ ਦੇ ਮਾਮਲੇ ਵਿਚ ਸ਼ਾਰਟ ਹੈਂਡਕਰਚਿਫ ਡ੍ਰੈਸਿਜ਼ ਨਾਲ ਲਾਂਗ ਸ਼ੂਜ ਅਤੇ ਫਲੈਟਸ ਪਸੰਦ ਕੀਤੇ ਜਾ ਰਹੇ ਹਨ ਜਦਕਿ ਲਾਂਗ ਹੈਂਡਕਰਚਿਫ ਡ੍ਰੈਸਿਜ਼ ਨਾਲ ਹਾਈ ਹੀਲਸ, ਹਾਈ ਵੈਲੀ, ਸੈਂਡਲ ਅਤੇ ਫਲੈਟਸ ਦਾ ਰਿਵਾਜ਼ ਹੈ। ਇੰਡੀਅਨ ਵੀਅਰ ਵਿਚ ਐਥਨਿਕ ਡਿਜ਼ਾਈਨਰ ਡ੍ਰੈਸਿਜ਼ ਨਾਲ ਜੁੱਤੀਆਂ ਅਤੇ ਟਰੈੱਡੀਸ਼ਨਲ ਫੁੱਟਵੀਅਰ ਨੂੰ ਪਸੰਦ ਕੀਤਾ ਜਾ ਰਿਹਾ ਹੈ ਜੋ ਮੁਟਿਆਰਾਂ ਦੇ ਲੁਕ ਨੂੰ ਹੋਰ ਵੀ ਸੁੰਦਰ ਬਣਾਉਂਦੇ ਹਨ।