ਸੇਮ ਕਲਰ ਦੇ ਲਹਿੰਗਾ ਚੋਲੀ ਮੁਟਿਆਰਾਂ ਨੂੰ ਦੇ ਰਹੇ ਰਾਇਲ ਲੁਕ

Saturday, Oct 25, 2025 - 09:37 AM (IST)

ਸੇਮ ਕਲਰ ਦੇ ਲਹਿੰਗਾ ਚੋਲੀ ਮੁਟਿਆਰਾਂ ਨੂੰ ਦੇ ਰਹੇ ਰਾਇਲ ਲੁਕ

ਵੈੱਬ ਡੈਸਕ- ਭਾਰਤੀ ਪਹਿਰਾਵਿਆਂ ’ਚ ਲਹਿੰਗਾ ਚੋਲੀ ਹਮੇਸ਼ਾ ਤੋਂ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਰਹੀ ਹੈ। ਇਹ ਇਕ ਅਜਿਹਾ ਪਹਿਰਾਵਾ ਹੈ, ਜੋ ਹਰ ਖਾਸ ਮੌਕੇ ’ਤੇ ਆਪਣੀ ਛਾਪ ਛੱਡਦਾ ਹੈ। ਭਾਵੇਂ ਵਿਆਹ ਹੋਵੇ, ਤਿਉਹਾਰ ਹੋਵੇ ਜਾਂ ਕੋਈ ਹੋਰ ਪ੍ਰੋਗਰਾਮ, ਲਹਿੰਗਾ ਚੋਲੀ ਦਾ ਫ਼ੈਸ਼ਨ ਕਦੇ ਪੁਰਾਣਾ ਨਹੀਂ ਹੁੰਦਾ। ਸਮੇਂ ਦੇ ਨਾਲ ਇਸ ਦੇ ਡਿਜ਼ਾਈਨ ਅਤੇ ਸਟਾਈਲ ’ਚ ਬਦਲਾਅ ਜ਼ਰੂਰ ਆਏ ਹਨ ਪਰ ਇਸ ਦੀ ਲੋਕਪ੍ਰਿਯਤਾ ਹਮੇਸ਼ਾ ਤੋਂ ਕਾਇਮ ਹੈ। ਇਨ੍ਹੀਂ ਦਿਨੀਂ ਸੇਮ ਕਲਰ ਦੇ ਪਲੇਨ ‘ਲਹਿੰਗਾ ਵਿਦ ਡਿਜ਼ਾਈਨਰ ਚੋਲੀ’ ਮੁਟਿਆਰਾਂ ਵਿਚ ਖਾਸੇ ਟਰੈਂਡ ’ਚ ਹੈ, ਜੋ ਉਨ੍ਹਾਂ ਨੂੰ ਸਾਦਗੀ ਦੇ ਨਾਲ-ਨਾਲ ਰਾਇਲ ਅਤੇ ਕਲਾਸੀ ਲੁਕ ਦਿੰਦੀ ਹੈ।

ਸੇਮ ਕਲਰ ਲਹਿੰਗਾ ਚੋਲੀ ਦੀ ਖਾਸੀਅਤ ਇਸ ਦੀ ਸਾਦਗੀ ਅਤੇ ਆਕਰਸ਼ਕ ਡਿਜ਼ਾਈਨ ’ਚ ਹੈ। ਇਨ੍ਹਾਂ ’ਚ ਲਹਿੰਗਾ ਜ਼ਿਆਦਾਤਰ ਪਲੇਨ ਹੁੰਦਾ ਹੈ, ਜਦੋਂ ਕਿ ਚੋਲੀ ’ਚ ਸਟੋਨ, ਜਰੀ, ਮਿਰਰ, ਲੈਸ, ਗੋਟਾ-ਪੱਟੀ ਵਰਗੇ ਵਰਕ ਇਸ ਨੂੰ ਖਾਸ ਬਣਾਉਂਦੇ ਹਨ। ਇਸ ਦੇ ਨਾਲ ਆਉਣ ਵਾਲਾ ਦੁਪੱਟਾ ਵੀ ਇਸ ਦੀ ਸ਼ੋਭਾ ਵਧਾਉਂਦਾ ਹੈ। ਕੁਝ ਦੁਪੱਟਿਆਂ ’ਚ ਹਲਕਾ ਵਰਕ ਹੁੰਦਾ ਹੈ ਅਤੇ ਕੁਝ ’ਚ ਚਾਰੇ ਪਾਸੇ ਹੈਵੀ ਕਾਰੀਗਰੀ ਦੇਖਣ ਨੂੰ ਮਿਲਦੀ ਹੈ। ਇਹ ਸੁਮੇਲ ਲਹਿੰਗਾ ਚੋਲੀ ਨੂੰ ਹੋਰ ਪਹਿਰਾਵਿਆਂ ਨਾਲੋਂ ਵੱਖ ਅਤੇ ਸਟਾਈਲਿਸ਼ ਬਣਾਉਂਦਾ ਹੈ। ਇਹ ਨਾ ਸਿਰਫ ਪਹਿਨਣ ’ਚ ਆਰਾਮਦਾਇਕ ਹੈ, ਸਗੋਂ ਹਰ ਮੌਕੇ ’ਤੇ ਮੁਟਿਆਰਾਂ ਨੂੰ ਰਾਇਲ ਲੁਕ ਵੀ ਦਿੰਦੇ ਹਨ।

ਇਨ੍ਹੀਂ ਦਿਨੀਂ ਪਿੰਕ, ਮੈਰੂਨ, ਰੈੱਡ, ਪਰਪਲ, ਯੈਲੋ ਅਤੇ ਮਸਟਰਡ ਵਰਗੇ ਰੰਗਾਂ ਦੇ ਲਹਿੰਗਾ ਚੋਲੀ ਖੂਬ ਪਸੰਦ ਕੀਤੇ ਜਾ ਰਹੇ ਹਨ। ਇਹ ਰੰਗ ਨਾ ਸਿਰਫ ਆਕਰਸ਼ਕ ਹਨ, ਸਗੋਂ ਹਰ ਮੌਕੇ ’ਤੇ ਮੁਟਿਆਰਾਂ ਨੂੰ ਸਪੈਸ਼ਲ ਫੀਲ ਕਰਵਾਉਂਦੇ ਹਨ। ਇਨ੍ਹਾਂ ’ਚ ਕੁਝ ਲਹਿੰਗਾ ਚੋਲੀ ’ਚ ਡੋਰੀ ਡਿਜ਼ਾਈਨ ਅਤੇ ਚੋਲੀ ਦੀ ਬੈਕ ਨੈੱਕ ਜਾਂ ਸਲੀਵਜ਼ ’ਚ ਡੋਰੀ ਸਟਾਈਲ ਇਸ ਨੂੰ ਹੋਰ ਸੁੰਦਰ ਬਣਾਉਂਦਾ ਹੈ। ਇਹੀ ਵਜ੍ਹਾ ਹੈ ਕਿ ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਨਵੀਆਂ ਵਿਆਹੀਆਂ ਮੁਟਿਆਰਾਂ ਅਤੇ ਔਰਤਾਂ ਤੱਕ ਇਸ ਟਰੈਂਡ ਨੂੰ ਖੂਬ ਪਸੰਦ ਕਰ ਰਹੀਆਂ ਹਨ।

ਲਹਿੰਗਾ ਚੋਲੀ ਦੇ ਨਾਲ ਜਿਊਲਰੀ ਦੀ ਚੋਣ ਵੀ ਇਸ ਦੀ ਖੂਬਸੂਰਤੀ ਨੂੰ ਵਧਾਉਂਦੀ ਹੈ। ਮੁਟਿਆਰਾਂ ਸੇਮ ਕਲਰ ਦੀ ਜਿਊਲਰੀ ਜਾਂ ਚੋਲੀ ਦੇ ਵਰਕ ਨਾਲ ਮੇਲ ਖਾਂਦੀ ਸਿਲਵਰ, ਗੋਲਡਨ ਜਾਂ ਡਾਇਮੰਡ ਜਿਊਲਰੀ ਪਹਿਨਣਾ ਪਸੰਦ ਕਰਦੀਆਂ ਹਨ। ਫੁੱਟਵੀਅਰ ’ਚ ਹਾਈ ਹੀਲਜ਼ ਜਾਂ ਹਾਈ ਬੈਲੀ ਅਤੇ ਹੇਅਰ ਸਟਾਈਲ ’ਚ ਓਪਨ ਹੇਅਰ, ਜੂੜਾ ਜਾਂ ਲੰਮੀ ਗੁੱਤ ਮੁਟਿਆਰਾਂ ਦੀ ਲੁਕ ਨੂੰ ਹੋਰ ਨਿਖਾਰਦੀ ਹੈ। ਸੇਮ ਕਲਰ ਲਹਿੰਗਾ ਚੋਲੀ ਹਰ ਉਮਰ ਦੀਆਂ ਔਰਤਾਂ ਲਈ ਪ੍ਰਫੈਕਟ ਹੈ। ਮਾਰਕੀਟ ’ਚ ਉਪਲੱਬਧ ਇਹ ਲਹਿੰਗਾ ਚੋਲੀ ਨਾ ਸਿਰਫ ਸਟਾਈਲਿਸ਼ ਹਨ, ਸਗੋਂ ਸਸਤੀਆਂ ਵੀ ਹਨ। ਇਹ ਹਰ ਮੌਕੇ ’ਤੇ ਮੁਟਿਆਰਾਂ ਨੂੰ ਆਤਮਵਿਸ਼ਵਾਸ ਅਤੇ ਖੂਬਸੂਰਤੀ ਫੀਲ ਕਰਵਾਉਂਦੀਆਂ ਹਨ।


author

DIsha

Content Editor

Related News