ਮੁਟਿਆਰਾਂ ਅਤੇ ਔਰਤਾਂ ਨੂੰ ਪਸੰਦ ਆ ਰਹੀਆਂ ਕਲਮਕਾਰੀ ਸਾੜ੍ਹੀਆਂ
Monday, Oct 27, 2025 - 09:52 AM (IST)
ਵੈੱਬ ਡੈਸਕ- ਸਾੜ੍ਹੀ ਭਾਰਤੀ ਪਹਿਰਾਵਿਆਂ ’ਚ ਹਮੇਸ਼ਾ ਤੋਂ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਰਹੀ ਹੈ। ਇਹ ਨਾ ਸਿਰਫ ਪ੍ਰੰਪਰਾ ਦਾ ਪ੍ਰਤੀਕ ਹੈ, ਸਗੋਂ ਆਧੁਨਿਕਤਾ ਨਾਲ ਵੀ ਤਾਲਮੇਲ ਬਿਠਾਉਂਦੀ ਹੈ। ਵੱਖ-ਵੱਖ ਮੌਕਿਆਂ ’ਤੇ ਸਾੜ੍ਹੀਆਂ ਮੁਟਿਆਰਾਂ ਨੂੰ ਖਾਸ ਅਤੇ ਆਕਰਸ਼ਕ ਲੁਕ ਦਿੰਦੀਆਂ ਹਨ। ਇਨ੍ਹਾਂ ’ਚ ਬਨਾਰਸੀ, ਸਿਲਕ, ਲਹਿੰਗਾ ਸਟਾਈਲ ਸਾੜ੍ਹੀ ਅਤੇ ਖਾਸ ਤੌਰ ’ਤੇ ਕਲਮਕਾਰੀ ਸਾੜ੍ਹੀਆਂ ਅੱਜਕੱਲ ਮੁਟਿਆਰਾਂ ਦੀ ਖਾਸ ਪਸੰਦ ਬਣ ਗਈਆਂ ਹਨ। ਕਲਮਕਾਰੀ ਸਾੜ੍ਹੀਆਂ ਦਾ ਅਨੋਖਾ ਡਿਜ਼ਾਈਨ, ਰੰਗਾਂ ਦਾ ਮਿਸ਼ਰਣ ਅਤੇ ਰਵਾਇਤੀ ਕਾਰੀਗਰੀ ਮੁਟਿਆਰਾਂ ਨੂੰ ਬੇਹੱਦ ਆਕਰਸ਼ਤ ਕਰ ਰਹੇ ਹਨ।
ਕਲਮਕਾਰੀ ਸਾੜ੍ਹੀਆਂ ਆਪਣੀ ਦਸਤਕਾਰੀ ਕਲਾ ਅਤੇ ਭਾਰੇ ਡਿਜ਼ਾਈਨਾਂ ਲਈ ਜਾਣੀਆਂ ਜਾਂਦੀਆਂ ਹਨ। ਇਸ ’ਤੇ ਫੁੱਲ, ਪੱਤੀਆਂ, ਪੰਛੀ ਅਤੇ ਹੋਰ ਕੁਦਰਤੀ ਚਿੱਤਰਾਂ ਨੂੰ ਰੰਗਾਂ ਨਾਲ ਉਕਰਿਆ ਜਾਂਦਾ ਹੈ, ਜੋ ਇਨ੍ਹਾਂ ਨੂੰ ਰਾਇਲ ਅਤੇ ਟਰੈਂਡੀ ਲੁਕ ਦਿੰਦਾ ਹੈ। ਇਹ ਸਾੜ੍ਹੀਆਂ ਕੈਜ਼ੂਅਲ ਤੋਂ ਲੈ ਕੇ ਫਾਰਮਲ ਮੌਕਿਆਂ ਤੱਕ ਹਰ ਜਗ੍ਹਾ ਫਿਟ ਬੈਠਦੀਆਂ ਹਨ। ਆਫਿਸ, ਮੀਟਿੰਗਾਂ, ਇੰਟਰਵਿਊ ਜਾਂ ਸਮਾਰੋਹ ਵਰਗੇ ਖਾਸ ਮੌਕਿਆਂ ’ਤੇ ਮੁਟਿਆਰਾਂ ਇਨ੍ਹਾਂ ਨੂੰ ਆਤਮਵਿਸ਼ਵਾਸ ਨਾਲ ਪਹਿਨਣਾ ਪਸੰਦ ਕਰਦੀਆਂ ਹਨ।
ਆਫਿਸ ਜਾਂ ਫਾਰਮਲ ਮੌਕਿਆਂ ਲਈ ਮੁਟਿਆਰਾਂ ਇਨ੍ਹਾਂ ਦੇ ਨਾਲ ਹਾਈ ਨੈੱਕ, ਫੁੱਲ ਸਲੀਵਜ਼ ਜਾਂ ਕਾਲਰ ਡਿਜ਼ਾਈਨ ਵਾਲੇ ਬਲਾਊਜ਼ ਪਸੰਦ ਕਰਦੀਆਂ ਹਨ। ਬਲਾਊਜ਼ ਦੇ ਰੰਗਾਂ ’ਚ ਬਲੈਕ, ਮੈਰੂਨ, ਰੈੱਡ ਜਾਂ ਵ੍ਹਾਈਟ ਵਰਗੇ ਗੂੜ੍ਹੇ ਅਤੇ ਕਲਾਸਿਕ ਰੰਗ ਪਸੰਦ ਕੀਤੇ ਜਾ ਰਹੇ ਹਨ, ਜੋ ਮੁਟਿਆਰਾਂ ਨੂੰ ਬਾਸ ਲੇਡੀ ਲੁਕ ਦੇਣ ’ਚ ਮਦਦ ਕਰਦੇ ਹਨ। ਉੱਥੇ ਹੀ, ਪਾਰਟੀਆਂ ਜਾਂ ਤਿਉਹਾਰਾਂ ’ਚ ਕੱਟ ਸ਼ੋਲਡਰ, ਸਲੀਵਲੈੱਸ, ਡਿਜ਼ਾਈਨਰ ਸਲੀਵਜ਼, ਡੋਰੀ ਡਿਜ਼ਾਈਨ ਜਾਂ ਸਟੈਪ ਡਿਜ਼ਾਈਨ ਵਾਲੇ ਬਲਾਊਜ਼ ਦੇ ਨਾਲ ਇਨ੍ਹਾਂ ਨੂੰ ਸਟਾਈਲ ਕੀਤਾ ਜਾਂਦਾ ਹੈ। ਕਲਮਕਾਰੀ ਸਾੜ੍ਹੀਆਂ ਦੇ ਨਾਲ ਮਿਨੀਮਲ ਜਿਊਲਰੀ ਜਿਵੇਂ ਨੈੱਕਲੇਸ, ਚੇਨ, ਬ੍ਰੈਸਲੇਟ ਜਾਂ ਰਿੰਗਸ ਦਾ ਰੁਝਾਨ ਹੈ, ਜੋ ਲੁਕ ਨੂੰ ਬੈਲੇਂਸ ਰੱਖਦਾ ਹੈ।
ਹੇਅਰ ਸਟਾਈਲ ’ਚ ਓਪਨ ਹੇਅਰ, ਜੂੜਾ ਜਾਂ ਪੋਨੀਟੇਲ ਪਸੰਦ ਕੀਤੀ ਜਾਂਦੀ ਹੈ। ਮੇਕਅਪ ’ਚ ਵੀ ਮੁਟਿਆਰਾਂ ਮਿਨੀਮਲ ਲੁਕ ਨੂੰ ਅਪਣਾ ਰਹੀਆਂ ਹਨ, ਜੋ ਸਾੜ੍ਹੀ ਦੀ ਖੂਬਸੂਰਤੀ ਨੂੰ ਹੋਰ ਨਿਖਾਰਦਾ ਹੈ। ਅਸੈਸਰੀਜ਼ ਦੇ ਤੌਰ ’ਤੇ ਘੜੀ, ਬੈਗ ਜਾਂ ਪਰਸ ਆਦਿ ਮੁਟਿਆਰਾਂ ਦੀ ਲੁਕ ਨੂੰ ਕੰਪਲੀਟ ਕਰ ਰਹੇ ਹਨ। ਫੁੱਟਵੀਅਰ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਹੀਲਜ਼, ਸੈਂਡਲ ਜਾਂ ਟ੍ਰੈਡੀਸ਼ਨਲ ਜੁੱਤੀਆਂ ਪਹਿਨਣਾ ਪਸੰਦ ਕਰਦੀਆਂ ਹਨ। ਕਲਮਕਾਰੀ ਸਾੜ੍ਹੀਆਂ ਨਾ ਸਿਰਫ ਸਟਾਈਲਿਸ਼ ਅਤੇ ਮਾਡਰਨ ਹਨ, ਸਗੋਂ ਇਹ ਭਾਰਤੀ ਕਲਾ ਅਤੇ ਸੱਭਿਆਚਾਰ ਦਾ ਵੀ ਪ੍ਰਤੀਕ ਹਨ। ਇਨ੍ਹਾਂ ਦਾ ਰੁਝਾਨ ਦਿਨੋਂ-ਦਿਨ ਵਧ ਰਿਹਾ ਹੈ ਅਤੇ ਮੁਟਿਆਰਾਂ ਇਸ ਨੂੰ ਹਰ ਮੌਕੇ ’ਤੇ ਪਹਿਨ ਕੇ ਆਪਣੀ ਖੂਬਸੂਰਤੀ ਅਤੇ ਆਤਮਵਿਸ਼ਵਾਸ ਨੂੰ ਹੋਰ ਵਧਾ ਰਹੀਆਂ ਹਨ।
