ਤੁਹਾਡੇ ਬਹੁਤ ਕੰਮ ਆ ਸਕਦੇ ਹਨ ਇਹ ਛੋਟੇ-ਛੋਟੇ ਟਿਪਸ
Thursday, Mar 30, 2017 - 01:55 PM (IST)
ਜਲੰਧਰ— ਰੋਜ਼ਾਨਾ ਅਸੀਂ ਕਈ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ ਪਰ ਉਹ ਵੀ ਗਲਤ ਤਰੀਕੇ ਨਾਲ। ਅਸਲ ''ਚ ਕਈ ਚੀਜ਼ਾ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੁੰਦੀ ਹੈ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਛੋਟੀਆਂ-ਛੋਟੀਆਂ ਚੀਜ਼ਾਂ ਦੇ ਇਸਤੇਮਾਲ ਦੇ ਬਾਰੇ ਦੱਸਣ ਜਾ ਰਹੇ ਹਾਂ।
1. ਫਾਉਂਡੇਸ਼ਨ
ਫਾਉਂਡੇਸ਼ਨ ਚੁਣਦੇ ਹੋਏ ਇਸ ਨੂੰ ਫੇਸ ਤੇ ਨਹੀਂ ਬਲਕਿ ਗਰਦਨ ''ਤੇ ਇਸਤੇਮਾਲ ਕਰਕੇ ਦੇਖੋ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਕਲਾਈ ''ਤੇ ਵੀ ਟੈਸਟ ਕਰ ਕੇ ਦੇਖ ਸਕਦੇ ਹੋ।
2. ਅੰਡਾ
ਉਬਲੇ ਹੋਏ ਅੰਡੇ ਨੂੰ ਛਿਲਣ ਦੇ ਲਈ ਪਰੇਸ਼ਾਨੀ ਹੁੰਦੀ ਹੈ ਤਾਂ ਉਸ ਨੂੰ ਉਬਾਲਦੇ ਸਮੇਂ ਥੋੜ੍ਹਾ ਜਿਹ੍ਹਾ ਬੇਕਿੰਗ ਸੋਡਾ ਮਿਲਾ ਲਓ। ਇਸ ਨਾਲ ਅੰਡਾ ਛਿੱਲਣ ''ਚ ਅਸਾਨੀ ਹੋਵੇਗੀ।
3. ਕੱਪੜਿਆਂ ਨੂੰ ਪ੍ਰੈਸ ਕਰਨਾ
ਕੱਪੜਿਆਂ ਨੂੰ ਪ੍ਰੈਸ ਕਰਨ ਦੇ ਲਈ 3 ਬਰਫ ਦੇ ਟੁਕੜਿਆਂ ਦੇ ਨਾਲ ਇਸ ਨੂੰ ਡਰਾਇਅਰ ''ਚ ਪਾ ਦਿਓ। ਇਸ ਨੂੰ 15 ਮਿੰਟ ਦੇ ਲਈ ਡਰਾਇਅਰ ''ਚ ਰਹਿਣ ਦਿਓ ਇਸ ਨਾਲ ਕੱਪੜੇ ਦੀ ਸਿਲਵਟਾਂ ਦੂਰ ਹੋ ਜਾਣਗੀਆਂ, ਜਿਸ ਨਾਲ ਤੁਸੀਂ ਇਸ ਨੂੰ ਅਸਾਨੀ ਨਾਲ ਪ੍ਰੈਸ ਕਰ ਸਕਦੇ ਹੋ। ਧਿਆਨ ਰਖੋਂ ਕਿ ਇਕ ਹੀ ਸਮੇਂ ''ਚ ਡਰਾਇਅਰ ''ਚ ਜ਼ਿਆਦਾ ਕੱਪੜੇ ਨਾ ਪਾਓ।
4. ਭੋਜਨ ਨੂੰ ਦੌਬਾਰਾ ਗਰਮ ਕਰਨਾ
ਅਸੀਂ ਅਕਸਰ ਬਚੇ ਹੋਏ ਭੋਜਨ ਨੂੰ ਮਾਇਕਰੋਵੇਵ ''ਚ ਦੌਬਾਰਾ ਗਰਮ ਕਰਕੇ ਖਾਣੇ ਹਾਂ। ਭੋਜਨ ਨੂੰ ਦੁਬਾਰਾ ਗਰਮ ਕਰਨ ਦੇ ਲਈ ਇਸ ਨੂੰ ਪਲੇਟ ''ਚ ਰਿੰਗ ਦੀ ਸ਼ੇਪ ''ਚ ਵਿਛਾ ਦਿਓ ਅਤੇ ਮਾਇਕਰੋਵੇਵ ''ਚ ਰੱਖੋ।
5. ਚਾਬੀਆਂ
ਅਕਸਰ ਚਾਬੀਆਂ ਦੇ ਗੁੱਛੇ ''ਚੋਂ ਸਹੀ ਚਾਬੀ ਦਾ ਅੰਦਾਜ਼ਾ ਲਗਾਉਂਣਾ ਮੁਸ਼ਕਲ ਹੁੰਦਾ ਹੈ ਇਸ ਲਈ ਤੁਸੀਂ ਚਾਬੀਆਂ ਨੂੰ ਵੱਖ-ਵੱਖ ਰੰਗ ਦਾ ਪੇਂਟ ਕਰ ਦਿਓ, ਜਿਸ ਨਾਲ ਅਸਾਨੀ ਨਾਲ ਚਾਬੀ ਦਾ ਪਤਾ ਲੱਗ ਜਾਵੇਗਾ।
